Australia

Spread the love
 • ਮਾਲਵਿੰਦਰ ਸਿੰਘ ਸੰਧੂ ਦੀ ‘ਜਿੰਦਗੀ ਇੱਕ ਰੰਗਮੰਚ’ ਸਿਡਨੀ ਵਿਖੇ ਹੋਈ ਲੋਕ ਅਰਪਣ
  ਮਾਲਵਿੰਦਰ ਸਿੰਘ ਸੰਧੂ ਦੀ ਕਾਵਿਕ ਪੁਸਤਕ “ਜ਼ਿੰਦਗੀ ਇੱਕ ਰੰਗ ਮੰਚ” ਲੋਕ- ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਿਡਨੀ ਤੋਂ ਮਾਲਵਿੰਦਰ ਸਿੰਘ ਸੰਧੂ ਦੀ ਪਲੇਠੀ ਕਾਵਿ ਪੁਸਤਕ “ਜ਼ਿੰਦਗੀ ਇੱਕ ਰੰਗ ਮੰਚ” ਸਿਡਨੀ ਦੀਆਂ ਸੁਹਿਰਦ ਸ਼ਖਸ਼ੀਅਤਾਂ ਵੱਲੋਂ ਲੋਕ ਅਰਪਿਤ ਕੀਤੀ ਗਈ । ਬਲ਼ੈਕਟਾਊਨ ਦੇ ਮੈਕਸ ਬੀਵਰ ਹਾਲ ਵਿੱਚ ਸੈਂਕੜੇ ਪੰਜਾਬੀ ਮਾਲਵਿੰਦਰ ਨੂੰ ਮੁਬਾਰਕਵਾਦ ਦੇਣ ਲਈ ਪਹੁੰਚੇ। ਪੰਜਾਬੀ ਸੰਗੀਤ ਐਸੋਸੀਏਸ਼ਨ ਵੱਲੋਂ ਕਰਵਾਏ ਇਸ ਸਮਾਗਮ ਦਾ ਅਗਾਜ਼ ਲੋਕ ਗਾਇਕ ਦਵਿੰਦਰ ਸਿੰਘ ਧਾਰੀਆ ਨੇ ਕੀਤਾ। ਸਟੇਜ ਸੈਕਟਰੀ ਦੀ ਸੇਵਾ ਹਰਕੀਰਤ ਸਿੰਘ ਸੰਧਰ ਨੇ ਨਿਭਾਈ । ਬਲੈਕਟਾਊਨ ਕੌਂਸਲ ਤੋਂ ਕੌਂਸਲਰ ਮਨਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਕੌਂਸਲ ਦੀਆਂ ਵੱਖ- ਵੱਖ ਲਾਇਬ੍ਰੇਰੀ ਵਿਚ ਕਿਤਾਬ ਪਹੁੰਚਾਉਣ…
 • 1 ਮਈ ਤੋਂ ਵਿਕਟੋਰੀਆ ਵਿੱਚ ਟੈਲੀਮਾਰਕੀਟਿੰਗ ਤੇ ਡੋਰ-ਨੋਕਿੰਗ ਸੇਵਾਵਾਂ ਹੋਣ ਜਾ ਰਹੀਆਂ ਬੰਦ
  ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਵਿੱਚ ਸਰਕਾਰੀ ਐਨਰਜੀ ਅਪਡੇਟ ਪ੍ਰੋਗਰਾਮਾਂ ਦੀ ਟੈਲੀਮਾਰਕੀਟਿੰਗ ਜਾਂ ਡੋਰ ਨੋਕਿੰਗ ਰਾਂਹੀ ਪ੍ਰਮੋਸ਼ਨ ਨੂੰ ਕ੍ਰਮਵਾਰ 1 ਮਈ ਤੇ 1 ਅਗਸਤ ਤੋਂ ਬੰਦ ਕੀਤਾ ਜਾ ਰਿਹਾ ਹੈ। ਭਾਵ ਹੁਣ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਲਈ ਕਿਸੇ ਵੀ ਤਰ੍ਹਾਂ ਦੀ ਮਾਰਕੀਟਿੰਗ ਦੀ ਵਰਤੋਂ ਨਹੀਂ ਕੀਤੀ ਜਾਏਗੀ।ਐਨਰਜੀ ਮਨਿਸਟਰ ਲਿਲੀ ਡੀ ਐਮਬਰੋਸੀਓ ਇਹ ਫੈਸਲਾ ਆਮ ਲੋਕਾਂ ਵਲੋਂ ਆਈਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਹੈ। ਇਹ ਐਨਰਜੀ ਅਪਡੇਟ ਪ੍ਰੋਗਰਾਮ ਨਿੱਜੀ ਕਾਰੋਬਾਰਾਂ ਨੂੰ ਐਨਰਜੀ ਐਫੀਸੈਂਸੀ ਅਪਡੇਟ ਲਈ ਇਨਸੈਨਟਿਵ ਦਿੰਦੇ ਹਨ।
 • ਮੈਲਬੋਰਨ ਏਅਰਪੋਰਟ ਕਸਟਮ ਨੂੰ ਮਿਲੀ ਵੱਡੀ ਕਾਮਯਾਬੀ
  3 ਨੌਜਵਾਨ ਮੁਟਿਆਰਾਂ ਤੋਂ 30 ਕਿਲੋ ਕੋਕੀਨ ਕੀਤੀ ਬਰਾਮਦਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਏਅਰਪੋਰਟ ‘ਤੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਅਮਰੀਕਾ ਤੋਂ ਪੁੱਜੀਆਂ 3 ਨੌਜਵਾਨ ਮੁਟਿਆਰਾਂ ਤੋਂ ਕਸਟਮ ਵਿਭਾਗ ਨੇ 30 ਕਿਲੋ ਕੋਕੀਨ ਬਰਾਮਦ ਕੀਤੀ ਹੈ, ਹਰ ਮਹਿਲਾ ਕੋਲ 10 ਕਿਲੋ ਕੋਕੀਨ ਮੌਜੂਦ ਸੀ। ਕੋਕੀਨ ਦਾ ਅੰਤਰ-ਰਾਸ਼ਟਰੀ ਬਜਾਰ ਵਿੱਚ ਮੁੱਲ $10 ਮਿਲੀਅਨ ਦੱਸਿਆ ਜਾ ਰਿਹਾ ਹੈ। ਨੌਜਵਾਨ ਮੁਟਿਆਰਾਂ ਦੀ ਉਮਰ 22 ਸਾਲ ਤੇ 24 ਸਾਲ ਦੱਸੀ ਜਾ ਰਹੀ ਹੈ, ਜਦਕਿ ਇੱਕ ਮਹਿਲਾ ਦੀ ਉੇਮਰ 35 ਸਾਲ ਹੈ। ਆਸਟ੍ਰੇਲੀਆ ਬਾਰਡਰ ਫੋਰਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਨ੍ਹਾਂ ਮਹਿਲਾਵਾਂ ਦੇ 6 ਸੂਟਕੇਸ ਫਰੌਲੇ, ਜਿਨ੍ਹਾਂ ਵਿੱਚੋਂ ਕੋਕੀਨ ਦੇ ਕਈ…
 • ਸਿਡਨੀ ਬੋਂਡਾਈ ਜੰਕਸ਼ਨ ਮਾਲ ਹਮਲੇ ਵਿੱਚ ਜਖਮੀ 9 ਮਹੀਨੇ ਦੇ ਬੱਚੇ ਨੂੰ ਹਸਪਤਾਲ ਤੋਂ ਕੀਤਾ ਗਿਆ ਡਿਸਚਾਰਜ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਜਖਮੀ ਹੋਣ ਵਾਲੇ 9 ਮਹੀਨੇ ਦੇ ਬੱਚੇ ਬਾਰੇ ਚੰਗੀ ਖਬਰ ਆਈ ਹੈ, ਬੱਚੇ ਨੂੰ ਹਸਪਤਾਲ ਵਿੱਚ 1 ਹਫਤੇ ਦੇ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਇਸ ਹਮਲੇ ਵਿੱਚ ਬੱਚੇ ਦੀ ਮਾਂ ਦੀ ਵੀ ਉਸ ਵੇਲੇ ਮੌਤ ਹੋ ਗਈ ਸੀ, ਜਦੋਂ ਉਹ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਹਮਲਾਵਰ ਨਾਲ ਭਿੱੜ ਗਈ। ਇਸ ਹਮਲੇ ਵਿੱਚ ਜਖਮੀ ਹੋਏ ਹੋਰ ਕਈ ਜਣੇ ਅਜੇ ਵੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
 • ਐਮ ਡੀ ਐਚ ਤੇ ਐਵਰੈਸਟ ਮਸਾਲਿਆਂ ਦੇ ਸ਼ੋਕੀਨ ਸਾਵਧਾਨ!
  ਆਕਲੈਂਡ (ਹਰਪ੍ਰੀਤ ਸਿੰਘ) – ਹਾਂਗਕਾਂਗ ਅਤੇ ਸਿੰਗਾਪੁਰ ਦੀਆਂ ਫੂਡ ਰੇਗੁਲੇਟਰੀ ਅਥਾਰਟੀਆਂ ਨੇ ਐਮ ਡੀ ਐਚ ਅਤੇ ਐਵਰੈਸਟ ਮਸਾਲਿਆਂ ਦੇ ਕਈ ਉਤਪਾਦਾਂ ਵਿੱਚ ਇਥੀਲੀਨ ਓਕਸਾਈਡ ਦੀ ਪੁਸ਼ਟੀ ਕੀਤੀ ਹੈ, ਜੋ ਕਿ ਕੈਂਸਰ ਪੈਦਾ ਕਰਨ ਵਾਲਾ ਤੱਤ ਹੈ। ਇਸੇ ਦੇ ਚਲਦਿਆਂ ਦੋਨਾਂ ਕੰਪਨੀਆਂ ਦੇ ਕਈ ਮਸਾਲਿਆਂ ਨੂੰ ਇਨ੍ਹਾਂ ਦੇਸ਼ਾਂ ਦੀ ਮਾਰਕੀਟਾਂ ਵਿੱਚੋਂ ਵਾਪਿਸ ਮੰਗਵਾਇਆ ਗਿਆ ਹੈ। ਐਮਡੀਐਚ ਦੇ ਜਿਨ੍ਹਾਂ ਉਤਪਾਦਾਂ ‘ਤੇ ਰੋਕ ਲੱਗੀ ਹੈ, ਉਨ੍ਹਾਂ ਦੇ ਨਾਮ ਹਨ: ਕਰੀ ਪਾਉਡਰ, ਮਿਕਸਡ ਮਸਾਲਾ ਪਾਉਡਰ, ਸਾਂਭਰ ਮਸਾਲਾ ਤੇ ਐਵਰੈਸਟ ਦਾ ਫਿਸ਼ ਕਰੀ ਮਸਾਲਾ।ਦੱਸਦੀਏ ਕਿ ਇਥਲੀਨ ਓਕਸਾਈਡ ਨੂੰ ਬਿਲਕੁਲ ਵੀ ਭੋਜਨ ਪਦਾਰਥਾਂ ਦੇ ਵਿੱਚ ਨਹੀਂ ਵਰਤਿਆ ਜਾ ਸਕਦਾ। ਜਿਨ੍ਹਾਂ ਨੇ ਇਹ ਉਤਪਾਦ ਖ੍ਰੀਦੇ ਹਨ, ਉਹ…
 • ਆਸਟ੍ਰੇਲੀਆ ਆਉਣ ਦੇ ਸੁਪਨੇ ਨੇ ਲਈ ਇਸ ਭਾਰਤੀ ਮੂਲ ਦੇ ਨੌਜਵਾਨ ਦੀ ਜਾਨ
  ਮੈਲਬੋਰਨ (ਹਰਪ੍ਰੀਤ ਸਿੰਘ) – ਹੈਦਰਾਬਾਦ ਦਾ ਰਹਿਣ ਵਾਲਾ ਅਸਫਾਨ ਮੁਹੰਮਦ, ਜਿਸਦਾ ਸੁਪਨਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਆਸਟ੍ਰੇਲੀਆ ਲੈ ਆਏ, ਜਿੱਥੇ ਉਸਦੀ ਸਾਲੀ ਤੇ ਉਸਦਾ ਪਰਿਵਾਰ ਰਹਿੰਦੇ ਸਨ। ਅਸਫਾਨ ਨੇ ਇਸ ਲਈ 2 ਵਾਰ ਆਈਲੈਟਸ ਵੀ ਦਿੱਤੀ ਪਰ ਉਹ ਅਸਫਲ ਰਿਹਾ ਤੇ ਇਸ ਨਿਰਾਸ਼ਾ ਨੇ ਉਸਦਾ ਇੰਡੀਆ ਛੱਡਣ ਦਾ ਸੁਪਨਾ ਹੋਰ ਪੱਕਾ ਕਰ ਦਿੱਤਾ, ਉਸਨੂੰ ਕਿਸੇ ਐਜੰਟ ਨੇ ਰੂਸ ਦੀ ਆਰਮੀ ਵਿੱਚ ਬਤੌਰ ਹੈਲਪਰ ਸਕਿਓੲਰਟੀ ਪਰਸਨ ਦੀ ਨੌਕਰੀ ਕਰਨ ਦੀ ਸਲਾਹ ਦਿੱਤੀ। ਕਾਰਨ ਸੀ ਉਹ ਅਜਿਹਾ ਕਰਕੇ ਰੂਸ ਦੀ ਸਿਟੀਜਨਸ਼ਿਪ ਆਸਾਨੀ ਨਾਲ ਹਾਸਿਲ ਕਰ ਸਕਦਾ ਸੀ ਤੇ ਕਿਸੇ ਵੀ ਦੇਸ਼ ਵਿੱਚ ਬਿਨ੍ਹਾਂ ਦਿੱਕਤ ਜਾ ਸਕਦਾ ਸੀ।4 ਮਹੀਨੇ ਪਹਿਲਾਂ ਰੂਸ…
 • ਨੌਜਵਾਨ ਮੁਟਿਆਰ ਦਾ ਯੋਣ ਸੋਸ਼ਣ ਕਰਨ ਵਾਲਾ ਪੰਜਾਬੀ ਊਬਰ ਡਰਾਈਵਰ ਸਾਬਿਤ ਹੋਇਆ ਦੋਸ਼ੀ, ਜਲਦ ਹੀ ਕੀਤਾ ਜਾ ਸਕਦਾ ਡਿਪੋਰਟ
  ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦਾ ਪੰਜਾਬੀ ਉਬਰ ਡਰਾਈਵਰ ਸਤਿੰਦਰ ਸਿੰਘ ਆਪਣੀ ਯਾਤਰੀ ਮਹਿਲਾ ਦਾ ਯੋਣ ਸੋਸ਼ਣ ਕਰਨ ਦਾ ਦੋਸ਼ੀ ਸਾਬਿਤ ਹੋ ਗਿਆ ਹੈ ਤੇ ਹੁਣ ਇਸ ਸਭ ਲਈ ਸਤਿੰਦਰ ਸਿੰਘ ਨੂੰ ਜਲਦ ਹੀ ਸਜਾ ਐਲਾਨੀ ਜਾਏਗੀ। ਇਨ੍ਹਾਂ ਹੀ ਨਹੀਂ ਸਜਾ ਭੁਗਤਣ ਤੋਂ ਬਾਅਦ ਸੰਭਾਵਿਤ ਹੈ ਕਿ ਸਤਿੰਦਰ ਸਿੰਘ ਨੂੰ ਡਿਪੋਰਟ ਵੀ ਕੀਤਾ ਜਾਏ।ਮਾਮਲੇ ਦੀ ਸ਼ੁਰੂਆਤ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਸਤਿੰਦਰ ਨੇ ਪੀੜਿਤ ਮਹਿਲਾ ਯਾਤਰੀ ਤੇ ਉਸਦੀ ਸਾਥਣ ਨੂੰ ਨਸਲੀ ਵਿਤਕਰਾ ਕਰਨ ਦਾ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਝੂਠ ਜਿਆਦਾ ਚਿਰ ਨਾ ਚੱਲ ਸਕਿਆ ਤੇ ਹੁਣ ਸਾਰਾ ਸੱਚ ਸਾਹਮਣੇ ਆ ਗਿਆ ਹੈ।
 • ਆਸਟ੍ਰੇਲੀਆ ਦੀ ਚਰਚ ਵਿੱਚ ਹੋਏ ਹਮਲੇ ਤੋਂ ਬਾਅਦ ਨਿਊਜੀਲੈਂਡ ਦੇ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ
  ਆਕਲੈਂਡ (ਹਰਪ੍ਰੀਤ ਸਿੰਘ) – ਸਿਡਨੀ ਵਿੱਚ ਬੀਤੇ ਹਫਤੇ ਹੋਏ ਚਰਚ ਵਿੱਚ ਹਮਲੇ ਤੋਂ ਬਾਅਦ, ਜਿਸ ਨੂੰ ਪੁਲਿਸ ਨੇ ਅੱਤਵਾਦੀ ਹਮਲਾ ਦੱਸਿਆ ਸੀ, ਹੁਣ ਨਿਊਜੀਲੈਂਡ ਦੇ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਹ ਅਪੀਲ ਨਿਊਜੀਲੈਂਡ ਵੱਸਦੇ ਮੁਸਲਿਮ ਭਾਈਚਾਰੇ ਨੂੰ ਦ ਫੈਡਰੇਸ਼ਨ ਆਫ ਇਸਲਾਮਿਕ ਅਸੋਸੀਏਸ਼ਨ ਵਲੋਂ ਕੀਤੀ ਗਈ ਹੈ। ਦਰਅਸਲ ਹਮਲੇ ਤੋਂ ਬਾਅਦ ਆਸਟ੍ਰੇਲੀਆ ਭਰ ਵਿੱਚ ਕਈ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਨ, ਜਿਸ ਤੋਂ ਬਾਅਦ ਨਿਊਜੀਲੈਂਡ ਵਿੱਚ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
 • ਸਿਡਨੀ ਦੇ ਬੋਂਡਾਈ ਜੰਕਸ਼ਨ ਮਾਲ ਦੇ ਪ੍ਰਭਾਵਿਤ ਕਾਰੋਬਾਰੀਆਂ ਤੇ ਕਰਮਚਾਰੀਆਂ ਲਈ ਸਰਕਾਰ ਨੇ ਐਲਾਨਿਆਂ ਵਿਸ਼ੇਸ਼ ਸੁਪੋਰਟ ਪੈਕੇਜ
  ਮੈਲਬੋਰਨ (ਹਰਪ੍ਰੀਤ ਸਿੰਘ) – ਨਿਊਵੇਲਜ਼ ਦੀ ਸੂਬਾ ਸਰਕਾਰ ਨੇ ਸਿਡਨੀ ਬੋਂਾਾਈ ਜੰਕਸ਼ਨ ਮਾਲ ਦੇ ਪ੍ਰਭਾਵਿਤ ਕਾਰੋਬਾਰੀਆਂ ਤੇ ਕਰਮਚਾਰੀਆਂ ਲਈ ਵਿਸ਼ੇਸ਼ ਆਰਥਿਕ ਪੈਕੇੇਜ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਆਮ ਲੋਕਾਂ ਨੂੰ ਰੀਟੈਲ ਕਰਮਚਾਰੀਆਂ ਨੂੰ ਮਾਨਸਿਕ ਪੱਖੋਂ ਸਹਿਯੋਗ ਦੇਣ ਦੀ ਗੱਲ ਵੀ ਕਹੀ ਹੈ।ਮਨਿਸਟਰ ਫਾਰ ਵਰਕ ਹੈਲਥ ਐਂਡ ਸੈਫਟੀ ਸੋਫੀ ਕੋਟਸਿਸ ਨੇ ਇਸ ਮੌਕੇ ਆਮ ਲੋਕਾਂ ਲਈ ਸੰਦੇਸ਼ ਜਾਰੀ ਕੀਤਾ ਹੈ ਕਿ ਮਾਲ ਵਿੱਚ ਕੰਮ ਕਰਨ ਵਾਲੇ ਬਹੁਤੇ ਕਰਮਚਾਰੀ 25 ਸਾਲ ਤੋਂ ਘੱਟ ਉਮਰ ਦੇ ਹਨ ਤੇ ਇਸ ਘਟਨਾ ਤੋਂ ਬਾਅਦ ਮਾਨਸਿਕ ਪੱਖੋਂ ਕਾਫੀ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਸਿਡਨੀ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ।
 • ਆਸਟ੍ਰੇਲੀਆ ਵੱਸਦੇ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
  ਪੰਜਾਬਣ ਖੁਸ਼ੀ ਦਿਓਲ ਬਣੀ ਅੰਡਰ-18 ਦੀ 1500 ਮੀਟਰ ਦੀ ਚੈਂਪੀਅਨਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀ ਰਹਿਣ ਵਾਲੀ ਖੁਸ਼ੀ ਦਿਓਲ ਨਾਮ ਸੁਣਕੇ ਹੀ ਆਸਟ੍ਰੇਲੀਆ ਵੱਸਦੇ ਭਾਈਚਾਰੇ ਨੂੰ ਮਾਣ ਮਹਿਸੂਸ ਹੁੰਦਾ ਹੈ, ਕਿਉਂਕਿ ਛੋਟੀ ਉਮਰ ਵਿੱਚ ਇਸ ਦੌੜਾਕ ਨੇ ਆਪਣੇ ਨਾਮ ਦੀ ਪ੍ਰਸ਼ੰਸਾ ਖੱਟਣੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਈ ਦੌੜਾਂ ਜਿੱਤ ਚੁੱਕੀ ਖੁਸ਼ੀ ਦਿਓਲ ਨੇ ਅੰਡਰ-18 ਦੀ 1500 ਮੀਟਰ ਦੀ ਦੌੜ ਜਿੱਤਕੇ ਨਵਾਂ ਮੁਕਾਮ ਹਾਸਿਲ ਕੀਤਾ ਹੈ। ਇਹ ਦੌੜੇ ਉਸਨੇ 4.28 ਸਮੇਂ ਵਿੱਚ ਪੂਰੀ ਕੀਤੀ ਹੈ।
 • ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੈਲਬੋਰਨ ਦੀਆਂ ਸੜਕਾਂ ‘ਤੇ ਹਜਾਰਾਂ ਦੀ ਗਿਣਤੀ ਵਿੱਚ ਵਧਾਈ ਗਈ ਪੁਲਿਸ ਕਰਮਚਾਰੀਆਂ ਦੀ ਗਿਣਤੀ
  ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਪੁਲਿਸ ਨੂੰ ਹਜਾਰਾਂ ਦੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਨੂੰ ਮੈਲਬੋਰਨ ਵਿੱਚ ਤੈਨਾਤ ਕਰਨਾ ਪੈ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਮਾਹੌਲ ਸੁਖਾਂਵਾਂ ਬਣਿਆ ਰਹੇ।ਚੀਫ ਕਮਿਸ਼ਨਰ ਸ਼ੈਨ ਪੈਟਨ ਨੇ ਦੱਸਿਆ ਹੈ ਕਿ ਸੂਬੇ ਭਰ ਤੋਂ 10,000 ਦੇ ਕਰੀਬ ਪੁਲਿਸ ਕਰਮਚਾਰੀ ਇੱਥੇ ਤੈਨਾਤ ਕੀਤੇ ਗਏ ਹਨ ਤਾਂ ਜੋ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਰਹੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 500 ਪ੍ਰਦਰਸ਼ਨਕਾਰੀ ਮੈਲਬੋਰਨ ਦੀਆਂ ਸੜਕਾਂ ਤੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੈਟਨ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਲਗਾਤਾਰ ਹਿੰਸਕ ਹੁੰਦੇ ਜਾ ਰਹੇ ਹਨ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
 • ਸਿਡਨੀ ਮਾਲ ਹਮਲੇ ਵਿੱਚ ਆਪਣਾ ਝੂਠਾ ਨਾਮ ਪ੍ਰਕਾਸ਼ਿਤ ਹੋਣ ਤੋਂ ਬਾਅਦ ਚੈਨਲ 7 ਵਾਲਿਆਂ ‘ਤੇ ਮਿਲੀਅਨ ਡਾਲਰਾਂ ਦਾ ਮੁੱਕਦਮਾ ਕਰਨ ਜਾ ਰਿਹਾ ਇਹ ਨੌਜਵਾਨ
  ਮੈਲਬੋਰਨ (ਹਰਪ੍ਰੀਤ ਸਿੰਘ) – 20 ਸਾਲਾ ਨੌਜਵਾਨ ਬੈਨਜਾਮਿਨ ਕੋਹੇਨ ਨੂੰ ਸਿਡਨੀ ਮਾਲ ਹਮਲੇ ਦਾ ਮੁੱਖ ਦੋਸ਼ੀ ਦੱਸਣ ਵਾਲੇ ਚੈਨਲ 7 ਦੀਆਂ ਦਿੱਕਤਾਂ ਵੱਧ ਗਈਆਂ ਹਨ, ਕਿਉਂਕਿ ਹੁਣ ਬੈਨਜਾਮਿਨ ਕੋਹੇਨ ਨੇ ਚੈਨਲ ‘ਤੇ ਮਿਲੀਅਨ ਡਾਲਰ ਦਾ ਮਾਣ-ਹਾਨੀ ਦਾ ਮੁੱਕਦਮਾ ਕਰਨ ਦਾ ਮਨ ਬਣਾ ਲਿਆ ਹੈ ਤੇ ਇਸ ਲਈ ਇੱਕ ਮਸ਼ਹੂਰ ਵਕੀਲ ਵੀ ਹਾਇਰ ਕਰ ਲਿਆ ਹੈ।ਦਰਅਸਲ ਮਾਲ ਵਿੱਚ ਹਮਲੇ ਦਾ ਮੁੱਖ ਦੋਸ਼ੀ ਕੁਈਨਜ਼ਲੈਂਡ ਦਾ ਜੋਇਲ ਕੋਚੀ ਸੀ, ਪਰ ਚੈਨਲ ਨੇ ਬੈਨਜਾਮੀਨ ਨੂੰ ਗਲਤੀ ਨਾਲ ਕਾਤਿਲ ਦੱਸ ਦਿੱਤਾ ਸੀ, ਬੈਨਜਾਮਿਨ ਅਨੁਸਾਰ ਇਸ ਖਬਰ ਤੋਂ ਬਾਅਦ ਉਸਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਹੈ।
 • ਬ੍ਰਿਸਬੇਨ ਸਿਟੀ ਕਾਉਂਸਲ ਦੀ ਬੱਸ ਆਪ੍ਰੇਟਰਾਂ ਨੇ ਲਾਇਆ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਲੰਗਰ
  ਮੈਲਬੋਰਨ (ਹਰਪ੍ਰੀਤ ਸਿੰਘ) – ਵਿਸਾਖੀ ਦੇ ਤਿਓਹਾਰ ਵਿੱਚ ਗੋਰੇ ਵੀ ਪੂਰੀ ਸ਼ਰਧਾ ਰੱਖਦੇ ਹਨ ਤੇ ਇਹੀ ਕਾਰਨ ਹੈ ਕਿ ਬ੍ਰਿਸਬੇਨ ਸਿਟੀ ਕਾਉਂਸਲ ਦੇ ਬੱਸ ਆਪ੍ਰੇਟਰਾਂ ਨੇ ਸਾਂਝੇ ਰੂਪ ਵਿੱਚ ਰੱਲ ਕੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਲੰਗਰ ਦਾ ਆਯੋਜਨ ਕੀਤਾ ਤੇ ਲੋੜਵੰਦਾਂ ਨੂੰ ਇਹ ਲੰਗਰ ਛਕਾਇਆ। ਲੰਗਰ ਆਯੋਜਨ ਕਰਨ ਵਾਲਿਆਂ ਦੱਸਿਆ ਕਿ ਇਹ ਲੰਗਰ ਉਨ੍ਹਾਂ ਵਲੋਂ ਬਹੁ ਗਿਣਤੀ ਭਾਈਚਾਰਿਆਂ ਨਾਲ ਰੱਲਕੇ ਹਰ ਸਾਲ ਲਾਇਆ ਜਾਂਦਾ ਹੈ।
 • ਏ ਐਨ ਜੈਡ ਬੈਂਕ ਨੇ ਗ੍ਰਾਹਕਾਂ ਲਈ ਚੈੱਕ ਬੁੱਕਾਂ ਦੀ ਸੁਵਿਧਾ ਕੀਤੀ ਬੰਦ
  ਮੈਲਬੋਰਨ (ਹਰਪ੍ਰੀਤ ਸਿੰਘ) – ਏ ਐਨ ਜੈਡ ਬੈਂਕ ਨੇ ਆਸਟ੍ਰੇਲੀਆ ਭਰ ਵਿੱਚ ਆਪਣੇ ਗ੍ਰਾਹਕਾਂ ਨੂੰ ਚੈੱਕ ਬੁੱਕਾਂ ਦੀ ਸੁਵਿਧਾ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ 16 ਜੂਨ ਤੋਂ ਲਾਗੂ ਹੋਏਗਾ। ਏ ਐਨ ਜੈਡ ਬੈਂਕ ਦਾ ਇਸ ਸਬੰਧੀ ਇਹ ਹਵਾਲਾ ਹੈ ਕਿ ਗ੍ਰਾਹਕਾਂ ਵਲੋਂ ਆਨਲਾਈਨ ਲੈਣ-ਦੇਣ ਵਧਣ ਦੇ ਚਲਦਿਆਂ ਚੈੱਕ ਬੁੱਕਾਂ ਦੀ ਵਰਤੋਂ ਨਾ ਦੇ ਬਰਾਬਰ ਕੀਤੀ ਜਾ ਰਹੀ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਦੱਸਦੀਏ ਕਿ ਆਂਕੜਿਆਂ ਅਨੁਸਾਰ 90% ਆਸਟ੍ਰੇਲੀਆ ਵਾਸੀਆਂ ਨੇ ਬੀਤੇ ਲੰਬੇ ਸਮੇਂ ਤੋਂ ਚੈੱਕ ਬੁੱਕਾਂ ਦੀ ਵਰਤੋਂ ਲੈਣ-ਦੇਣ ਲਈ ਨਹੀਂ ਕੀਤੀ ਹੈ ਤੇ ਕੁੱਲ ਭੁਗਤਾਨਾਂ ਦਾ ਸਿਰਫ 0.02% ਭੁਗਤਾਨ…
 • ਸਿਡਨੀ ਹਮਲੇ ਵਿੱਚ ਇਹ ਪਾਕਿਸਤਾਨੀ ਨੌਜਵਾਨ ਬਣਿਆ ਹੀਰੋ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਹੋਏ ਹਮਲੇ ਵਿੱਚ 6 ਜਣਿਆਂ ਦੀ ਮੌਤ ਤੇ ਦਰਜਨ ਤੋਂ ਵਧੇਰੇ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਪਾਕਿਸਤਾਨ ਮੂਲ ਦਾ ਨੌਜਵਾਨ ਮੁਹੰਮਦ ਤਾਹਾ ਚੌਥੀ ਮੰਜਿਲ ‘ਤੇ ਸਕਿਓਰਟੀ ਗਾਰਡ ਵਜੋਂ ਤੈਨਾਤ ਪੈਟਰੋਲੰਿਗ ਕਰ ਰਿਹਾ ਸੀ। ਆਮ ਲੋਕਾਂ ਨੂੰ ਬਚਾਉਣ ਲਈ ਮੁਹੰਮਦ ਤਾਹਾ ਹਮਲਾਵਰ ਸਾਹਮਣੇ ਜਾ ਖਲੌਤਾ ਤੇ ਹਿੰਮਤ ਦਿਖਾਉਂਦਿਆਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੁਹੰਮਦ ਹਮਲਾਵਰ ਨੂੰ ਕੁਝ ਸਮੇਂ ਲਈ ਰੋਕਣ ਵਿੱਚ ਕਾਮਯਾਬ ਤਾਂ ਹੋ ਗਿਆ, ਪਰ ਇਸ ਕਾਰਨ ਉਹ ਆਪ ਵੀ ਜਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਦੇ ਆਈਸੀਯੂ ਵਿੱਚ ਇਲਾਜ ਲਈ…
 • ਦੁਬਈ ਵਿੱਚ ਇੱਕ ਦਿਨ ਵਿੱਚ ਹੋਈ ਡੇਢ ਸਾਲ ਦੇ ਬਰਾਬਰ ਬਾਰਿਸ਼, ਹੁਣ ਤੱਕ 18 ਮੌਤਾਂ ਦੀ ਪੁਸ਼ਟੀ
  ਆਕਲੈਂਡ (ਹਰਪ੍ਰੀਤ ਸਿੰਘ) – ਦੁਬਈ ਵਿੱਚ ਸੋਮਵਾਰ ਸਵੇਰੇ ਸ਼ੁਰੂ ਹੋਏ ਤੂਫਾਨੀ ਮੌਸਮ ਕਾਰਨ ਜੋ ਅਰਾਜਕਤਾ ਫੈਲੀ ਉਸਨੂੰ ਅਜੇ ਤੱਕ ਸਥਿਰ ਨਹੀਂ ਕੀਤਾ ਜਾ ਸਕਿਆ। ਲੱਖਾਂ ਲੋਕ ਇਸ ਖਰਾਬ ਮੌਸਮ ਕਾਰਨ ਪ੍ਰਭਾਵਿਤ ਹੋਏ ਹਨ, ਵੱਡੇ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਹੈ ਤੇ ਓਮਾਨ ਵਿੱਚ ਇਸੇ ਖਰਾਬ ਮੌਸਮ ਕਾਰਨ 18 ਮੌਤਾਂ ਹੋਣ ਦੀ ਖਬਰ ਹੈ, ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਿਲ ਹਨ। ਦੁਬਈ ਏਅਰਪੋਰਟ ਨੂੰ ਇਸ ਖਰਾਬ ਮੌਸਮ ਕਾਰਨ 2 ਦਿਨਾਂ ਲਈ ਬੰਦ ਕਰਨਾ ਪਿਆ ਤੇ ਸੈਂਕੜੇ ਆਉਣ ਤੇ ਜਾਣ ਵਾਲੀਆਂ ਉਡਾਣਾ ਨੂੰ ਰੱਦ ਕਰਨਾ ਪਿਆ। ਇਸ ਖਰਾਬ ਮੌਸਮ ਦਾ ਅਸਰ ਸਾਰੇ ਹੀ ਯੂਏਈ ਨੂੰ ਝੱਲਣਾ ਪਿਆ ਹੈ ਤੇ ਇਹ ਦੱਸਿਆ ਜਾ…
 • ਲੋਟੋ ਦੇ ਇੱਕੋ ਨੰਬਰ ਨੂੰ ਕਈ ਸਾਲ ਟਰਾਈ ਕਰਨ ਤੋਂ ਬਾਅਦ ਜਦੋਂ ਸਿਡਨੀ ਦੇ ਨੌਜਵਾਨ ਨੇ ਬਦਲੇ ਨੰਬਰ ਤਾਂ ਜਿੱਤ ਲਏ $3 ਮਿਲੀਅਨ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦਾ ਰਹਿਣ ਵਾਲਾ ਇੱਕ ਨੌਜਵਾਨ ਇਸ ਵੇਲੇ ਬਹੁਤ ਖੁਸ਼ ਹੈ, ਕਿਉਂਕਿ ਉਸਨੇ ਬੀਤੀ ਰਾਤ ਦੇ ਡਰਾਅ ਵਿੱਚ $3 ਮਿਲੀਅਨ ਜਿੱਤੇ ਹਨ। ਦਰਅਸਲ ਵਿਅਕਤੀ ਕਈ ਸਾਲਾਂ ਤੋਂ ਇਹ ਸੋਚ ਬਣਾਕੇ ਬੈਠਾ ਸੀ ਕਿ ਉਹ ਇੱਕੋ ਨੰਬਰ ਦੀ ਹੀ ਟਿਕਟ ਖ੍ਰੀਦੇਗਾ ਤੇ ਇੱਕ ਦਿਨ ਵੱਡਾ ਇਨਾਮ ਜਿੱਤੇਗਾ, ਪਰ ਬੀਤੇ ਦਿਨ ਨਿਕਲੇ ਡਰਾਅ ਵਿੱਚ ਉਸਨੇ ਨੰਬਰ ਬਦਲਣ ਦੀ ਸੋਚੀ ਤੇ ਰੈਂਡਮ ਨੰਬਰਾਂ ਦੀ ਟਿਕਟ ਖ੍ਰੀਦੀ। ਨੌਜਵਾਨ ਦੀ ਹੈਰਾਨੀ ਦੀ ਹੱਦ ਉਸ ਵੇਲੇ ਨਾ ਰਹੀ, ਜਦੋਂ ਉਸਨੇ ਟਿਕਟ ਚੈੱਕ ਕੀਤੀ ਤੇ $3 ਮਿਲੀਅਨ ਜਿੱਤ ਲਏ। ਦੱਸਦੀਏ ਕਿ ਇਸ ਸਾਲ ਹੁਣ ਤੱਕ ਓਜ਼ੀ ਲੋਟੋ ਤਹਿਤ ਲੋਕ $330.8 ਮਿਲੀਅਨ ਜਿੱਤ ਚੁੱਕੇ…
 • ਬਜੁਰਗ ਮਹਿਲਾ ਦਾ ਯੋਣ ਸੋਸ਼ਣ ਕਰਨ ਵਾਲੇ ਨੌਜਵਾਨ ਦੀ ਭਾਲ ਵਿੱਚ ਮੈਲਬੋਰਨ ਪੁਲਿਸ
  ਮੈਲਬੋਰਨ (ਹਰਪ੍ਰੀਤ ਸਿੰਘ) – ਪੱਛਮੀ ਮੈਲਬੋਰਨ ਤੋਂ ਇੱਕ ਬਹੁਤ ਹੀ ਘਿਨੌਣੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਜੁਰਗ ਮਹਿਲਾ ਜੋ ਆਪਣੇ ਪੋਤੇ ਨਾਲ ਖੇਡ ਰਹੀ ਸੀ, ਉਸਦਾ ਇੱਕ ਨੌਜਵਾਨ ਵਲੋਂ ਯੋਣ ਸੋਸ਼ਣ ਕੀਤੇ ਜਾਣ ਦੀ ਖਬਰ ਹੈ। ਇਹ ਘਟਨਾ ਸੈਂਟ ਐਲਬਨਜ਼ ਦੇ ਕ੍ਰੇਗੀਲੀਆ ਐਵੇਨਿਊ ਤੇ ਐਲ਼ਫਰੀਡਾ ਸਟਰੀਟ ਦੇ ਵਿਚਾਲੇ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧੀ ਇੱਕ ਸੀਸੀਟੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਇਸ ਨੌਜਵਾਨ ਨੂੰ ਦੇਖਿਆ ਜਾ ਸਕਦਾ ਹੈ।
 • ਚਰਚ ਵਿੱਚ ਹਮਲੇ ਤੋਂ ਬਾਅਦ ਸਿਡਨੀ ਪੁਲਿਸ ਨੇ ਹਮਲੇ ਦੇ ਡਰੋਂ ਮਸਜਿਦਾਂ ਦੀ ਵਧਾਈ ਸੁਰੱਖਿਆ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੀ ਚਰਚ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਿਡਨੀ ਪੁਲਿਸ ਨੇ ਸ਼ਹਿਰ ਵਿੱਚ ਮੌਜੂਦ ਕਈ ਮਸਜਿਦਾਂ ਦੀ ਸੁਰੱਖਿਆ ਵਧਾ ਦਿੱਤੀ ਹੈ, ਇਨ੍ਹਾਂ ਵਿੱਚ ਸ਼ਹਿਰ ਦੀ ਸਭ ਤੋਂ ਵੱਡੀ ਮਸਜਿਦ ਲਕਿੰਬਾ ਮੋਸਕ ਦਾ ਨਾਮ ਵੀ ਸ਼ਾਮਿਲ ਹੈ। ਦਰਸਅਸਲ ਇਸ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕ੍ਰਿਸਚਨ ਕਮਿਊਨਿਟੀ ਨੂੰ ਮੁਸਲਮਾਨ ਭਾਈਚਾਰੇ ਤੋਂ ਬਦਲਾ ਲੈਣ ਲਈ ਪ੍ਰੇਰਿਆ ਜਾ ਰਿਹਾ ਹੈ ਤੇ ਕਈ ਤਰ੍ਹਾਂ ਦੇ ਮੈਸੇਜ ਇਸ ਸਬੰਧੀ ਜਾਰੀ ਕੀਤੇ ਗਏ ਹਨ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਹਲਾਤਾਂ ਨੂੰ ਸਧਾਰਨ ਬਣਾਈ ਰੱਖਣ ਲਈ ਪੁਲਿਸ ਨੇ ਇਹ ਫੈਸਲਾ ਲਿਆ ਹੈ।
 • ਸਾਵਧਾਨ ਰਿਹਾ ਕਰੋ ਆਸਟ੍ਰੇਲੀਆ ਵਾਲਿਓ!
  ਮੈਲਬੋਰਨ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਹੀ ਸਿਹਤ ਵਿਭਾਗ ਨੇ ਕੁਦਰਤੀ ਤੌਰ ‘ਤੇ ਉੱਗਣ ਵਾਲੀ ਖੁੰਭ ਬਾਰੇ ਚੇਤਾਵਨੀ ਜਾਰੀ ਕੀਤੀ ਸੀ ਕਿ ਉਸਨੂੰ ਖਾਣ ਨਾਲ ਮੌਤ ਹੋ ਸਕਦੀ ਹੈ। ਵਿਕਟੋਰੀਆ ‘ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 53 ਸਾਲਾ ਮਹਿਲਾ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮਹਿਲਾ ਨੇ ਇੱਕ ਕੰਟਰੀ ਹੈਲਥ ਰੀਟਰੀਟ ਤੋਂ ਜੂਸ ਪੀਤਾ ਸੀ, ਜਿਸ ਵਿੱਚ ਮਸ਼ਰੂਮ ਸਨ, ਇਸ ਜੂਸ ਨੂੰ ਪੀਣ ਕਾਰਨ 2 ਹੋਰ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ। ਇਹ ਮਸ਼ਰੂਮ ਕੁਦਰਤੀ ਤੌਰ ‘ਤੇ ਘਰਾਂ ਵਿੱਚ, ਘਾਹ ਦੇ ਮੈਦਾਨਾਂ…
 • ਕੀ ਤੁਹਾਨੂੰ ਵੀ ਆਈ ਦਿੱਕਤ?
  ਆਸਟ੍ਰੇਲੀਆ ਭਰ ਵਿੱਚ ਵੋਡਾਫੋਨ ਦੇ ਗ੍ਰਾਹਕਾਂ ਨੂੰ ਝੱਲਣੀ ਪਈ ਪ੍ਰੇਸ਼ਾਨੀਮੈਲਬੋਰਨ (ਹਰਪ੍ਰੀਤ ਸਿੰਘ) – ਡਾਊਨਡਿਟੈਕਟਰ ਵਲੋਂ ਜਾਰੀ ਹੋਈ ਤੋਂ ਸਾਹਮਣੇ ਆਇਆ ਹੈ ਕਿ ਅੱਜ ਵੋਡਾਫੋਨ ਦੇ ਮੋਬਾਇਲ ਗ੍ਰਾਹਕਾਂ ਨੂੰ ਦੇਸ਼ ਭਰ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਵੋਡਾਫੋਨ ਨੇ ਇਸ ਤਕਨੀਕੀ ਖਰਾਬੀ ਕਾਰਨ ਪੈਦਾ ਹੋਈ ਦਿੱਕਤ ਲਈ ਗ੍ਰਾਹਕਾਂ ਤੋਂ ਮੁਆਫੀ ਮੰਗੀ ਹੈ। ਗ੍ਰਾਹਕਾਂ ਅਨੁਸਾਰ ਇਸ ਦਿੱਕਤ ਕਾਰਨ ਨਾ ਤਾਂ ਉਹ ਕਾਲਾਂ ਕਰ ਪਾ ਰਹੇ ਸਨ ਤੇ ਨਾ ਹੀ ਰੀਸੀਵ ਕਰ ਪਾ ਰਹੇ ਸਨ, ਬਲਕਿ ਕਸਟਮਰ ਕੇਅਰ ਦੇ ਨੰਬਰ ਵੀ ਉਸ ਵੇਲੇ ਨਹੀਂ ਮਿਲ ਰਹੇ ਸਨ। ਇਸ ਸੱਮਸਿਆ ਬੀਤੇ 24 ਘੰਟੇ ਵਿੱਚ ਪਰਥ, ਐਡੀਲੇਡ, ਮੈਲਬੋਰਨ, ਸਿਡਨੀ, ਕੈਨਬਰਾ, ਦੱਖਣੀ ਪੂਰਬੀ ਕੁਈਨਜ਼ਲੈਂਡ ਵਿੱਚ…
 • ‘ਸਿਡਨੀ ਮਾਲ ਅਟੈਕ’ ਵਿੱਚ ਹਮਲਾਵਰ ਦਾ ਡੱਟਕੇ ਮੁਕਾਬਲਾ ਕਰਨ ਵਾਲੇ ਇਸ ਪ੍ਰਵਾਸੀ ਨੂੰ ਆਸਟ੍ਰੇਲੀਆ ਸਰਕਾਰ ਨੇ ਦਿੱਤਾ ਵੱਡਾ ਤੋਹਫਾ
  ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਵੀਕੈਂਡ ‘ਤੇ ਵਾਪਰੇ ਸਿਡਨੀ ਮਾਲ ਦੇ ਹਮਲੇ ਵਿੱਚ 6 ਮੌਤਾਂ ਤੇ ਦਰਜਨ ਤੋਂ ਵਧੇਰੇ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ, ਪਰ ਇਹ ਹਮਲਾ ਇਸ ਤੋਂ ਵੀ ਜਿਆਦਾ ਖੌਫਨਾਕ ਹੋ ਸਕਦਾ ਸੀ, ਜੇ ਕਿਤੇ ਫ੍ਰੈਂਚ ਮੂਲ ਦਾ ਡੈਮੀਨ ਗੁਓਰਟ ਹਮਲਾਵਰ ਦਾ ਡੱਟਕੇ ਮੁਕਾਬਲਾ ਨਾ ਕਰਦਾ ਤੇ ਉਸਨੂੰ ਰੋਕਕੇ ਨਾ ਰੱਖਦਾ।ਡੈਮੀਨ ਨੇ ਹਮਲਾ ਕਰ ਰਹੇ ਹਮਲਾਵਰ ‘ਤੇ ਪੋਲਾਡਰ ਦੀ ਮੱਦਦ ਨਾਲ ਹਮਲਾ ਕਰ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਸਨੇ ਹਮਲਾਵਰ ਨੂੰ ਕਾਫੀ ਸਮਾਂ ਐਸਕੇਲੇਟਰ ‘ਤੇ ਰੋਕ ਕੇ ਰੱਖਿਆ ਤਾਂ ਜੋ ਉਹ ਦੂਜੇ ਲੇਵਲ ਦੀ ਸ਼ਾਪਿੰਗ ਕੰਪਲੈਕਸ ਤੱਕ ਨਾ ਜਾ ਸਕੇ ਤੇ ਮਾਸੂਮ ਲੋਕਾਂ ਨੂੰ ਆਪਣਾ ਨਿਸ਼ਾਨਾ…
 • ਮੈਲਬੋਰਨ ਦੇ ਕਾਰੋਬਾਰੀਆਂ ਲਈ ਖੌਫ ਬਣੇ ਇਹ 4 ਛੋਟੀ ਉਮਰ ਦੇ ਲੁਟੇਰੇ
  ਹੁਣ ਤੱਕ ਕਈ ਕਾਰੋਬਾਰਾਂ ‘ਤੇ ਲੁੱਟਾਂ ਕਰ ਲੁੱਟਿਆ $40,000 ਦਾ ਸਮਾਨਮੈਲਬੋਰਨ (ਹਰਪ੍ਰੀਤ ਸਿੰਘ) – 4 ਨਾਬਾਲਿਗ ਲੁਟੇਰਿਆਂ ਦਾ ਗਿਰੋਹ ਜੋ ਹਥੌੜਿਆਂ ਨਾਲ ਸਟੋਰਾਂ ਵਿੱਚ ਆ ਵੜਦਾ ਹੈ ਤੇ ਸਟਾਫ ਨੂੰ ਡਰਾ-ਧਮਕਾਕੇ ਲੁੱਟਾਂ ਨੂੰ ਅੰਜਾਮ ਦਿੰਦਾ ਹੈ। ਇਹ ਗਿਰੋਹ ਛੋਟੇ ਕਾਰੋਬਾਰੀਆਂ ਲਈ ਇੱਕ ਖੌਫ ਵਾਂਗ ਸਾਬਿਤ ਹੋ ਰਿਹਾ ਹੈ।ਇਸ ਗਿਰੋਹ ਨੇ ਹੁਣ ਤੱਕ ਕਈ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਤੇ ਤਾਜਾ ਲੁੱਟ ਦਾ ਮਾਮਲਾ ਉਤਰੀ ਪੂਰਬੀ ਮੈਕਲਿਓਡ ਦੇ ਆਈਜੀਏ ਸਟੋਰ ‘ਤੇ ਵਾਪਰਿਆ ਹੈ। ਜਿੱਥੇ ਮੌਕੇ ‘ਤੇ 2 ਸਟਾਫ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਇਨ੍ਹਾਂ ਲੁਟੇਰਿਆਂ ਵਲੋਂ ਡੋਨਕਸਟਰ ਈਸਟ, ਕਿਸਲਿਥ ਤੇ ਮੁਰਮਬੀਨਾ ਦੇ ਸਟੋਰਾਂ ‘ਤੇ ਵੀ ਲੁੱਟਾਂ ਨੂੰ ਅੰਜਾਮ ਦਿੱਤਾ ਗਿਆ…
 • ਸਿਡਨੀ ਚਰਚ ਵਿਖੇ ਹੋਏ ਹਮਲੇ ਨੂੰ ਪੁਲਿਸ ਨੇ ਐਲਾਨਿਆ ਅੱਤਵਾਦੀ ਹਮਲਾ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੀ ਬਿਸ਼ਪ ਆਫ ਕ੍ਰਾਈਸ ਦ ਗੁੱਡ ਸ਼ੈਫਰਡ ਚਰਚ ਵਿਖੇ ਹੋਏ ਹਮਲੇ ਨੂੰ ਪੁਲਿਸ ਨੇ ਅੱਤਵਾਦੀ ਹਮਲਾ ਦੱਸਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 15 ਸਾਲਾ ਲੜਕੇ ਦੀ ਗ੍ਰਿਫਤਾਰੀ ਕੀਤੀ ਹੈ, ਜਿਸ ਵਲੋਂ ਬਿਸ਼ਪ ਸਮੇਤ ਕਈਆਂ ਨੂੰ ਛੁਰੇ ਨਾਲ ਜਖਮੀ ਕੀਤਾ ਗਿਆ ਹੈ। ਉਸ ਵੇਲੇ ਇੱਕ ਪ੍ਰੇਅਰ ਸਭਾ ਚੱਲ ਰਹੀ ਸੀ, ਜੋ ਯੂਟਿਊਬ ‘ਤੇ ਲਾਈਵ ਹੋ ਰਹੀ ਸੀ, ਜਿਸ ਕਾਰਨ ਇਹ ਹਮਲਾ ਯੂਟਿਊਬ ‘ਤੇ ਪ੍ਰਸਾਰਿਤ ਹੋ ਗਿਆ। ਨਿਊ ਸਾਊਥ ਵੇਲਜ਼ ਦੀ ਕਮਿਸ਼ਨਰ ਕੇਰਨ ਵੈੱਬ ਦਾ ਕਹਿਣਾ ਹੈ ਕਿ ਇਹ ਹਮਲਾ ਧਾਰਮਿਕ ਤੌਰ ‘ਤੇ ਪ੍ਰੇਰਿਤ ਕੱਟੜਵਾਦ ਦਾ ਨਤੀਜਾ ਹੈ।ਕੇਰਨ ਨੇ ਬਿਆਨਬਾਜੀ ਵਿੱਚ ਇਹ ਵੀ ਦੱਸਿਆ ਕਿ ਜੋ…
 • ਐਡੀਲੇਡ ਵਿੱਚ ਹੋਣ ਵਾਲੇ ਮੇਲੇ ਦਾ ਪੋਸਟਰ ਹੋਇਆ ਰੀਲੀਜ਼
  ਮੈਲਬੋਰਨ (ਹਰਪ੍ਰੀਤ ਸਿੰਘ) – ਐਡੀਲੇਡ ਵਿਖੇ ਹੋਣ ਵਾਲੇ ‘ਮੇਲਾ ਐਡੀਲੇਡ’ ਦਾ ਪੋਸਟਰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਹ ਮੇਲਾ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ ਸਾਊਥ ਆਸਟ੍ਰੇਲੀਆ ਦੇ ਸਹਿਯੋਗ ਸਦਕਾ 21 ਐਲਿਸ ਪਾਰਕ, ਵੈਸਟ ਟੇਰੇਸ ਵਿਖੇ ਕਰਵਾਇਆ ਜਾਏਗਾ, ਇਸ ਵਾਰ 10 ਤੋਂ 11 ਸਾਲ ਤੇ 12 ਤੋਂ 14 ਸਾਲ ਦੇ ਬੱਚਿਆਂ ਦੀ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ। ਸਵੇਰੇ 10 ਵਜੇ ਮੇਲਾ ਐਡੀਲੇਡ ਦਾ ਵਿੱਚ ਬੱਚਿਆਂ ਦੀਆਂ ਦੌੜਾਂ,ਬੱਚਿਆਂ ਦੇ ਧਾਰਮਿਕ ਇਤਿਹਾਸਕ ਜਾਣਕਾਰੀ ਸੰਬੰਧੀ ਪੇਪਰ ਸਵਾਲ ਜਵਾਬ ਹੋਣਗੇ ਮੁਕਾਬਲੇ ਤੇ ਜੇਤੂਆਂ ਨੂੰ ਦਿਲ ਖਿੱਚਵੇ ਇਨਾਮ ਵੰਡੇ ਜਾਣਗੇ। ਵੇਖਣ ਯੋਗ ਹੋਣਗੇ ਵਾਲੀਬਾਲ ਦੇ ਰੌਚਿਕ ਮੈਚ ਜੋ ਸਵੇਰੇ 10-00 ਵਜੇ ਸੁਰੂ ਹੋਣਗੇ ਤੇ ਕਬੱਡੀ…
 • ਸਿਡਨੀ ਵਿੱਚ ਫਿਰ ਤੋਂ ਵਾਪਰੀ ਮੰਦਭਾਗੀ ਘਟਨਾ, ਹੁਣ ਚਰਚ ਵਿੱਚ ਪਾਦਰੀ ਤੇ ਹੋਰਾਂ ਕਈਆਂ ‘ਤੇ ਹੋਇਆ ਹਮਲਾ
  ਮੈਲਬੋਰਨ (ਹਰਪ੍ਰੀਤ ਸਿੰਘ) – ਵੀਕੈਂਡ ‘ਤੇ ਵਾਪਰੇ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿਡਨੀ ਵਿੱਚ ਖੌਫਨਾਕ ਹਾਦਸਾ ਵਾਪਰਨ ਦੀ ਖਬਰ ਹੈ। ਇਹ ਹਾਦਸਾ ਸਿਡਨੀ ਦੀ ਚਰਚ ਵਿੱਚ ਵਾਪਰਿਆ ਹੈ, ਜਿੱਥੇ ਇੱਕ ਲਾਈਵ ਸਟਰੀਮ ਦੌਰਾਨ ਇੱਕ ਵਿਅਕਤੀ ਨੇ ਹਥਿਆਰ ਕੱਢਕੇ ਪਾਦਰੀ ਤੇ ਚਰਚ ਵਿੱਚ ਮੌਜੂਦ ਹੋਰਾਂ ਕਈਆਂ ਨੂੰ ਜਖਮੀ ਕਰ ਦਿੱਤਾ। ਚੰਗੀ ਕਿਸਮਤ ਰਹੀ ਕਿ ਵਿਅਕਤੀ ਨੂੰ ਪੁਲਿਸ ਨੇ ਸਮੇਂ ਸਿਰ ਕਾਬੂ ਕਰ ਗ੍ਰਿਫਤਾਰ ਕਰ ਲਿਆ ਤੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।
 • ਸਿਡਨੀ ਮਾਲ ਅਟੈਕ ਵਿੱਚ ਜਖਮੀ ਹੋਏ 9 ਮਹੀਨੇ ਦੇ ਬੱਚੇ ਦੀ ਹਾਲਤ ਵਿੱਚ ਹੋਇਆ ਸੁਧਾਰ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਮਾਲ ਵਿੱਚ ਜੋ ਸ਼ਨੀਵਾਰ ਸ਼ਾਮ ਹਮਲਾ ਹੋਇਆ ਸੀ, ਉਸ ਵਿੱਚ ਇੱਕ 9 ਮਹੀਨੇ ਦੇ ਬੱਚੇ ਨੂੰ ਵੀ ਹਮਲਾਵਰ ਵਲੋਂ ਜਖਮੀ ਕੀਤਾ ਗਿਆ ਸੀ। ਨਿਊ ਸਾਊਥ ਵੇਲਜ਼ ਦੀ ਹੈਲਥ ਮਨਿਸਟਰ ਰਯਾਨ ਪਾਰਕ ਨੇ ਬੱਚੇ ਦੀ ਸਿਹਤ ਨੂੰ ਲੈਕੇ ਤਾਜਾ ਅਪਡੇਟ ਦਿੱਤੀ ਹੈ, ਉਨ੍ਹਾਂ ਦੱਸਿਆ ਹੈ ਕਿ ਬੱਚੇ ਦੀ ਸਿਹਤ ਵਿੱਚ ਅੱਗੇ ਨਾਲੋਂ ਸੁਧਾਰ ਹੈ ਤੇ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਬੱਚੇ ਨੂੰ ਆਉਂਦੇ ਇੱਕ ਵਿੱਚ ਐਮਰਜੈਂਸੀ ਤੋਂ ਸਧਾਰਨ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ। ਦੱਸਦੀਏ ਕਿ ਇਸ ਹਮਲੇ ਵਿੱਚ ਬੱਚੇ ਦੀ 38 ਸਾਲਾ ਮਾਂ ਐਸ਼ਲੀ ਗੁੱਡ ਮਾਰੀ ਗਈ ਸੀ।
 • ਇਹ 6 ਜਣੇ ਸਨ, ਜੋ ਸਿਡਨੀ ਮਾਲ ਦੀ ਦਰਦਨਾਕ ਘਟਨਾ ਦਾ ਹੋਏ ਸ਼ਿਕਾਰ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਮਾਲ ਵਿੱਚ ਹੋਏ ਕਾਤਿਲਾਨਾ ਹਮਲੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਜਾਰੀ ਕਰ ਦਿੱਤੀ ਗਈ ਹੈ, ਇਨ੍ਹਾਂ ਵਿੱਚ ਇੱਕ ਪਾਕਿਸਤਾਨੀ ਨੌਜਵਾਨ, ਜੋ ਕਿ ਮਾਲ ਵਿਖੇ ਸਕਿਓਰਟੀ ਗਾਰਡ ਦਾ ਕੰਮ ਕਰਦਾ ਸੀ, 5 ਮਹਿਲਾਵਾਂ ਸਨ। ਮਹਿਲਾਵਾਂ ਦੇ ਨਾਮ ਕ੍ਰਮਵਾਰ ਯੀਕਸੁਏਨ ਜੈਂਗ, ਜੈਂਗ ਆਸਟ੍ਰੇਲੀਆ ਪੜ੍ਹਣ ਆਈ ਹੋਈ ਸੀ, ਇਸ ਤੋਂ ਇਲਾਵਾ ਹਮਲੇ ਦਾ ਸ਼ਿਕਾਰ 55 ਸਾਲਾ ਪੀਕੀਰਾ ਡਾਰਚੀਆ, 25 ਸਾਲਾ ਡਾਨ ਸਿੰਗਲਟਨ, 38 ਸਾਲਾ ਐਸ਼ਲੀ ਗੁੱਡ ਸਨ। ਹਮਲਾਵਰ ਵਲੋਂ ਕੁੱਲ 17 ਲੋਕਾਂ ਨੂੰ ਜਖਮੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚ 14 ਮਹਿਲਾਵਾਂ ਸਨ।
 • ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ਵਿੱਚ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ
  ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜਰੀਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਉਪਨਗਰ ਕਰੇਗੀਬਰਨ ਵਿਖੇ, ਜਿੱਥੇ ਕਾਫੀ ਜਿਆਦਾ ਗਿਣਤੀ ਵਿੱਚ ਸਿੱਖ ਭਾਈਚਾਰਾ ਵੱਸਦਾ ਹੈ ਦੇ ਸਥਾਨਿਕ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਧੂਮਧਾਮ ਨਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਮੌਕੇ 2 ਦਿਨਾਂ ਲਈ ਪ੍ਰੋਗਰਾਮ ਉਲੀਕੇ ਗਏ ਸਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ। ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਵੱਖੋ-ਵੱਖ ਕੀਰਤਨੀ ਜੱਥੇ ਸ਼ਾਮਿਲ ਹੋਏ ਤੇ ਸਿੱਖ ਬੱਚਿਆਂ ਵਲੋਂ ਵੀ ਕੀਰਤਨ ਦੀ ਸੇਵਾ ਨਿਭਾਈ ਗਈ ਤੇ ਦੂਜੇ ਦਿਨ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਨਿਸ਼ਾਨ ਸਾਹਿਬ ਦੇ ਚੋਲੇ…
 • ਸਿਡਨੀ ਹਮਲੇ ਵਿੱਚ ਪਾਕਿਸਤਾਨ ਮੂਲ ਦੇ 30 ਸਾਲਾ ਨੌਜਵਾਨ ਦੀ ਵੀ ਹੋਈ ਮੌਤ
  ਮਾਲ ਵਿੱਚ ਕਰਦਾ ਸੀ ਸਕਿਓਰਟੀ ਗਾਰਡ ਦੀ ਨੌਕਰੀਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਸ਼ਾਪਿੰਗ ਮਾਲ ਵਿੱਚ ਬੀਤੇ ਦਿਨੀਂ ਹੋਏ ਕਤਲੇਆਮ ਵਿੱਚ ਇੱਕ ਪਾਕਿਸਤਾਨ ਨੌਜਵਾਨ ਦੀ ਵੀ ਮੌਤ ਹੋਣ ਦੀ ਖਬਰ ਹੈ। 30 ਸਾਲਾ ਨੌਜਵਾਨ ਦਾ ਨਾਮ ਫਰਜ਼ ਤਾਹਿਰ ਸੀ, ਜੋ ਆਸਟ੍ਰੇਲੀਆ ਇੱਕ ਸਾਲ ਪਹਿਲਾਂ ਹੀ ਆਇਆ ਸੀ। ਤਾਹਿਰ ਮਾਲ ਵਿੱਚ ਸਕਿਓਰਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਲੋਕਲ ਭਾਈਚਾਰੇ ਵਿੱਚ ਦੂਜਿਆਂ ਦੀ ਮੱਦਦ ਕਰਨ ਕਰਕੇ ਕਾਫੀ ਜਾਣਿਆਂ ਜਾਂਦਾ ਸੀ। ਸਿਡਨੀ ਦੀ ਅਹਿਮਦੀਆ ਮੁਸਲਿਮ ਕਮਿਊਨਿਟੀ ਆਸਟ੍ਰੇਲੀਆ ਵਲੋਂ ਤਾਹਿਰ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
 • ਸਿਡਨੀ ਮਾਲ ਵਿੱਚ ਹੋਏ ਹਮਲੇ ਵਿੱਚ ਇਸ ਮਾਂ ਨੇ ਆਪਣੇ 9 ਮਹੀਨੇ ਦੇ ਬੱਚੇ ਨੂੰ ਬਚਾਉਣ ਲਈ ਦਿੱਤੀ ਆਪਣੀ ਜਾਨ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਬੋਂਡੀ ਜੰਕਸ਼ਨ ਵੈਸਟਫਿਲਡ ਮਾਲ ਵਿੱਚ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਵਿੱਚ ਇੱਕ ਮਾਂ ਅਤੇ ਉਸਦੀ ਬੱਚੀ ਵੀ ਜਖਮੀ ਹੋਏ ਸਨ। ਜਖਮੀ ਮਹਿਲਾ ਜਿਸਦਾ ਨਾਮ ਐਸ਼ ਗੁਡਸ ਸੀ, ਇਸ ਹਮਲੇ ਵਿੱਚ ਮਾਰੀ ਗਈ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਐਸ਼ ਨੇ ਆਪਣੀ ਬੱਚੀ ਨੂੰ ਇਸ ਹਮਲੇ ਤੋਂ ਬਚਾਉਣ ਲਈ ਆਪਣੀ ਬੁੱਕਲ ਵਿੱਚ ਲੈ ਲਿਆ, ਹਾਲਾਂਕਿ ਬੱਚੀ ਵੀ ਇਸ ਹਮਲੇ ਵਿੱਚ ਜਖਮੀ ਹੋਈ, ਪਰ ਐਸ਼ ਇਨੀਂ ਜਿਆਦਾ ਜਖਮੀ ਹੋ ਗਈ ਕਿ ਉਸਨੂੰ ਬਚਾਇਆ ਨਾ ਜਾ ਸਕਿਆ। ਐਸ਼ ਦਾ ਪਰਿਵਾਰ ਅਜੇ ਤੱਕ ਇਸ ਗੱਲ ‘ਤੇ ਯਕੀਨ ਨਹੀਂ ਕਰ ਸਕਿਆ ਕਿ ਹੁਣ ਐਸ਼ ਉਨ੍ਹਾਂ ਵਿੱਚ ਨਹੀਂ ਰਹੀ।
 • ਪਹਿਲੀ ਵਾਰ ਵਿਕਟੋਰੀਆ ਦੇ ਸ਼ੈਪਰਟਨ ਵਿਖੇ ਖਾਲਸਾ ਪੰਥ ਦੇਸਾਜਨਾ ਦਿਵਸ ਮੌਕੇ ਝੁਲੇ ਕੇਸਰੀ ਨਿਸ਼ਾਨ ਸਾਹਿਬ
  Melbourne (Harpreet Singh) – ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਵਿਕਟੋਰੀਆ ਸੂਬੇ ਦੇ ਉੱਤਰੀ ਹਿੱਸੇ ‘ਚ ਸਥਿਤ ਸ਼ੈਪਰਟਨ ਵਿੱਚ ਸਿੱਖ ਭਾਈਚਾਰੇ ਤੇ ਕੌਂਸਲ ਦੇ ਸਹਿਯੋਗ ਨਾਲ ਕੇਸਰੀ ਨਿਸ਼ਾਨ ਸਾਹਿਬ ਝੂਲਾਏ ਗਏ ਤੇ ਦੱਸਦੀਏ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਉਪਰਾਲਾ ਸ਼ਹਿਰ ਵਿੱਚ ਪਹਿਲੀ ਵਾਰ ਹੋਇਆ ਹੈ ਤੇ ਇਸ ਕਾਰਨ ਲੋਕਲ ਵੱਸਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਸੀ।ਜੈਕਾਰਿਆਂ ਦੀ ਗੂੰਜ ਨਾਲ ਬਹੁਤ ਹੀ ਸ਼ਾਨਦਾਰ ਮਾਹੌਲ ਸਿਰਜਿਆ ਗਿਆ, ਸੰਗਤ ਦੇ ਨਾਲ ਸ਼ੈਪਰਟਨ ਸ਼ਹਿਰ ਦੇ ਮੇਅਰ ਸ਼ੇਨ ਸਲੀ, ਕੌਂਸਲਰ ਐਂਥਨੀ ਬਰੋਫੀ ਵੀ ਸ਼ਾਮਲ ਹੋਏ ਅਤੇ ਉਨਾਂ ਨੇ ਸਮੂਹ ਸਿੱਖ ਸੰਗਤ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।
 • ਇੰਸਪੈਕਟਰ ਐਮੀ ਸਕੋਟ ਦੀ ਕਰੋ ਹੌਂਸਲਾ ਵਧਾਈ!
  ਸਮਾਂ ਰਹਿੰਦਿਆਂ ਹਮਲਾਵਰ ਨੂੰ ਗੋਲੀ ਮਾਰ ਮੁਕਾਇਆ ਤੇ ਬਚਾਈ ਕਈਆਂ ਦੀ ਜਾਨਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਕੱਲ ਸਿਡਨੀ ਦੇ ਬੋਂਡੀ ਜੰਕਸ਼ਨ ਮਾਲ ਵਿੱਚ ਇੱਕ 40 ਸਾਲਾ ਵਿਅਕਤੀ ਵਲੋਂ ਕੀਤੇ ਹਮਲੇ ਵਿੱਚ 6 ਜਣੇ ਮਾਰੇ ਜਾਣ ਤੇ 8 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ, ਪਰ ਜੇ ਮੌਕੇ ‘ਤੇ ਨਿਊ ਸਾਊਥ ਵੇਲਜ਼ ਪੁਲਿਸ ਡਿਪਾਰਟਮੈਂਟ ਦੀ ਇੰਸਪੈਕਟਰ ਐਮੀ ਸਕੋਟ ਮੌਕੇ ‘ਤੇ ਨਾ ਪੁੱਜਦੀ ਤਾਂ ਜਾਹਿਰ ਤੌਰ ‘ਤੇ ਮਰਨ ਵਾਲਿਆਂ ਤੇ ਜਖਮੀ ਹੋਣ ਵਾਲਿਆਂ ਦੀ ਗਿਣਤੀ ਕਿਤੇ ਵਧੇਰੇ ਹੋਣੀ ਸੀ।ਪ੍ਰੱਤਖਦਰਸ਼ੀਆਂ ਅਨੁਸਾਰ ਐਮੀ ਸਕੋਟ ਨੇ ਹਮਲਾਵਰ ਨੂੰ ਛੁਰਾ ਸੁੱਟ ਕੇ ਆਤਮਸਮਰਪਣ ਕਰਨ ਲਈ ਕਿਹਾ, ਪਰ ਜਦੋਂ ਉਹ ਐਮੀ ਨੂੰ ਮਾਰਨ ਲਈ ਦੌੜਿਆ ਤਾਂ ਉਸਨੇ…
 • ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਿੱਖ ਭਾਈਚਾਰੇ ਨੂੰ ਖਾਲਸੇ ਦੇ ਸਾਜਨਾ ਦਿਵਸ ਦੀਆਂ ਦਿੱਤੀਆਂ ਵਧਾਈਆਂ
  ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਨੂੰ ਖਾਲਸਾ ਦੇ ਸਾਜਨਾ ਦਿਵਸ ਤੇ ਵਿਸਾਖੀ ਲਈ ਵਧਾਈ ਸੰਦੇਸ਼ ਭੇਜਿਆ ਹੈ, ਉਨ੍ਹਾਂ ਇੱਕ ਚਿੱਠੀ ਜਾਰੀ ਕਰਕੇ ਇਹ ਸੰਦੇਸ਼ ਸਮੂਹ ਸਿੱਖ ਭਾਈਚਾਰੇ ਲਈ ਲਿਖਿਆ ਹੈ, ਨਾਲ ਹੀ ਉਨ੍ਹਾਂ ਆਸਟ੍ਰੇਲੀਆ ਦੀ ਤਰੱਕੀ ਲਈ ਭਾਈਚਾਰੇ ਵਲੋਂ ਦਿੱਤੇ ਸਹਿਯੋਗ ਦਾ ਵੀ ਧੰਨਵਾਦ ਕੀਤਾ ਹੈ।
 • ਸਿਡਨੀ ਵਿੱਚ ਵਾਪਰੀ ਮੰਦਭਾਗੀ ਘਟਨਾ!
  ਵੈਸਟਫਿਲਡ ਬੋਂਡਾਈ ਜੰਕਸ਼ਨ ਮਾਲ ਵਿੱਚ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਕਈਆਂ ਨੂੰ ਕੀਤਾ ਜਖਮੀ, ਇੱਕ ਦੀ ਮੌਤਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਵਲੋਂ ਤੇਜਧਾਰ ਹਥਿਆਰ ਨਾਲ ਕਈਆਂ ਨੂੰ ਜਖਮੀ ਕੀਤੇ ਜਾਣ ਦੀ ਖਬਰ ਹੈ ਤੇ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਵੀ ਹੈ। ਪੁਲਿਸ ਅਨੁਸਾਰ ਵਿਅਕਤੀ ਲੋਕਾਂ ਦਾ ਪਿੱਛਾ ਕਰ ਕਰਕੇ ਉਨ੍ਹਾਂ ਨੂੰ ਜਖਮੀ ਕਰਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਮਾਲ ਦੇ ਫਰਸ਼ ਦੇ ਕਈ ਲੋਕ ਜਖਮੀ ਹਾਲਤ ਵਿੱਚ ਪਏ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦੇ ਕੱਪੜੇ…
 • 3 ਮਹਿਲਾਵਾਂ ਦੇ ਹੋਏ ਕਤਲ ਤੋਂ ਬਾਅਦ ਬਲਾਰਟ ਵਾਸੀਆਂ ਨੇ ਕੱਢੀ ਰੋਸ ਰੈਲੀ
  ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਬਲਾਰਟ ਵਿਖੇ ਵੱਖੋ-ਵੱਖ ਮਾਮਲਿਆਂ ਵਿੱਚ ਹੋਏ 3 ਮਹਿਲਾਵਾਂ ਦੇ ਕਤਲ ਤੋਂ ਨਾਖੁਸ਼ ਰਿਹਾਇਸ਼ੀਆਂ ਨੇ ਅੱਜ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਹੈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਬਲਾਰਟ ਵਾਸੀਆਂ ਨੇ ਹਿੱਸਾ ਲਿਆ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜਾਹਿਰ ਕੀਤੀ। ਰੈਲੀ ਦਾ ਉਦੇਸ਼ ਮਹਿਲਾਵਾਂ ਲਈ ਸੁਰੱਖਿਅਤ ਮਾਹੌਲ ਦੀ ਮੰਗ ਕਰਨਾ ਸੀ। ਇਨ੍ਹਾਂ ਮਹਿਲਾਵਾਂ ਦੇ ਦੋਸ਼ੀਆਂ ਨੂੰ ਫੜਿਆ ਜਾ ਚੁੱਕਿਆ ਹੈ, ਪਰ ਰੋਸ ਰੈਲੀ ਦਾ ਮਕਸਦ ਮਹਿਲਾਵਾਂ ਲਈ ਹੋਰ ਵਧੇਰੇ ਸੁਰੱਖਿਅਤ ਕਾਨੂੰਨ ਬਨਾਉਣਾ ਹੈ ਤਾਂ ਜੋ ਮਹਿਲਾਵਾਂ ਘਰ ਅਤੇ ਬਾਹਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
 • ਰਿਕਾਰਡਤੋੜ ਇੱਕਠ ਨਾਲ ਸ਼ਾਨਦਾਰ ਰਿਹਾ ਮੈਲਬੋਰਨ ਵਿੱਚ ਹੋਇਆ ਓਲਡ ਸਕੂਲ ਮੇਲਾ
  ਮੈਲਬੋਰਨ (ਹਰਪ੍ਰੀਤ ਸਿੰਘ) – ਸਿੱਧੂ ਬ੍ਰਦਰਜ਼ ਐਂਟਰਟੈਂਮੈਂਟ ਵਲੋਂ ਕਰਵਾਇਆ ਓਲਡ ਸਕੂਲ ਮੇਲਾ ਇਸ ਵਾਰ ਰਿਕਾਰਡਤੋੜ ਇੱਕਠ ਨਾਲ ਬਹੁਤ ਹੀ ਸਫਲ ਰਿਹਾ ਹੈ। ਮੇਲੇ ਲਈ ਦਰਸ਼ਕ ਇਨੇਂ ਉਤਸ਼ਾਹਿਤ ਸਨ ਕਿ ਕਈ ਦਰਸ਼ਕ ਦੂਜੇ ਸ਼ਹਿਰਾਂ ਤੋਂ ਵੀ ਇਸ ਮੇਲੇ ਦਾ ਆਨੰਦ ਮਾਨਣ ਪੁੱਜੇ। ਮੇਲੇ ਵਿੱਚ ਘੱਟੋ-ਘੱਟ 20,000 ਦਰਸ਼ਕਾਂ ਦਾ ਇੱਕਠ ਹੋਇਆ ਦੱਸਿਆ ਜਾ ਰਿਹਾ ਹੈ। ਇਨੇਂ ਜਿਆਦਾ ਇੱਕਠ ਸਦਕਾ ਇਹ ਮੇਲਾ ਆਸਟ੍ਰੇਲੀਆ ਵਿੱਚ ਸਭ ਤੋਂ ਜਿਆਦਾ ਇੱਕਠ ਵਾਲਾ ਭਾਰਤੀ ਮੇਲਾ ਸਾਬਿਤ ਹੋਇਆ ਹੈ। ਇਸ ਮੇਲੇ ਵਿੱਚ ਸੀਪ ਦੇ ਮੁਕਾਬਲੇ, ਬਜੁਰਗਾਂ ਦੀਆਂ ਦੌੜਾਂ, ਚਾਟੀ ਦੌੜ, ਕੁਰਸੀ ਦੌੜ, ਰੱਸਾਕੱਸੀ, ਬੱਚਿਆਂ ਦੀਆਂ ਦੌੜਾਂ, ਗਿੱਧਾ, ਭੰਗੜਾ ਕਰਵਾਇਆ ਗਿਆ।
 • 12 ਅਤੇ 13 ਸਾਲਾ ਦੇ ਬੱਚੇ ਚੋਰੀ ਦੀ ਗੱਡੀ ਸਮੇਤ ਹੋਏ ਗ੍ਰਿਫਤਾਰ
  ਮੈਲਬੋਰਨ (ਹਰਪ੍ਰੀਤ ਸਿੰਘ) – ਨਿਊ ਸਾਊਥ ਵੇਲਜ਼ ਦੇ ਵੋਲੋਨਗੋਂਗ ਤੋਂ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 12 ਅਤੇ 13 ਸਾਲਾ ਦੇ 3 ਬੱਚੇ ਪੁਲਿਸ ਨੇ ਚੋਰੀ ਦੀ ਕਾਰ ਸਮੇਤ ਕਾਨੂੰਨੀ ਰਫਤਾਰ ਸੀਮਾ ਤੋਂ ਦੁੱਗਣੀ ਰਫਤਾਰ ‘ਤੇ ਜਾਂਦਿਆਂ ਫੜੇ ਹਨ। ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਪਿੱਛਾ ਵੀ ਕੀਤਾ ਪਰ ਇਹ ਬੱਚੇ ਬਹੁਤ ਤੇਜੀ ਨਾਲ ਗੱਡੀ ਚਲਾਉਣ ਲੱਗ ਪਏ, ਜਿਸ ਕਾਰਨ ਪੁਲਿਸ ਨੂੰ ਪਿੱਛਾ ਛੱਡਣਾ ਪਿਆ, ਪਰ ਪੁਲਿਸ ਨੂੰ ਜਲਦ ਹੀ ਗੱਡੀ ਨਜਦੀਕੀ ਇਲਾਕੇ ਵਿੱਚ ਲਾਵਾਰਿਸ ਹਾਲਤ ਵਿੱਚ ਮਿਲੀ, ਜਿਸਤੋਂ ਬਾਅਦ ਬੱਚੇ ਇੱਕ ਲੋਂਡਰੀ ਸਟੋਰ ਵਿੱਚੋਂ ਗ੍ਰਿਫਤਾਰ ਕਰ ਲਏ ਗਏ।
 • ਸਿਡਨੀ ਵਾਲਿਓ ਰਹਿਓ ਬੱਚਕੇ, ਜੇ ਸ਼ਨੀਵਾਰ ਵੋਟ ਨਾ ਪਾਈ ਤਾਂ ਹੋ ਜਾਣਾ ਜੁਰਮਾਨਾ
  ਆਕਲੈਂਡ (ਹਰਪ੍ਰੀਤ ਸਿੰਘ) – ਸਿਡਨੀ ਵਾਲਿਆਂ ਲਈ ਆਸਟ੍ਰੇਲੀਅਨ ਇਲੈਕਸ਼ਨ ਕਮਿਸ਼ਨ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸਿਡਨੀ ਪੂਰਬੀ ਦੀ ਕੁੱਕ ਵਿੱਚ ਖਾਲੀ ਹੋਈ ਸਾਬਕਾ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਦੀ ਸੀਟ ‘ਤੇ ਜੋ ਸ਼ਨੀਵਾਰ ਨੂੰ ਵੋਟਿੰਗ ਨਹੀਂ ਕਰਨਗੇ, ਉਨ੍ਹਾਂ ਨੂੰ ਜੁਰਮਾਨਾ ਜਾਰੀ ਕੀਤਾ ਜਾਏਗਾ।ਇਲੈਕਸ਼ਨ ਕਮਿਸ਼ਨਰ ਟੋਮ ਰੋਜਰਸ ਨੇ ਦੱਸਿਆ ਕਿ ਇਹ ਫੈਸਲਾ ਲੋਕਾਂ ਵਲੋਂ ਇਸ ਬਾਏ-ਲਾਅ ਵਿੱਚ ਦਿਖਾਈ ਜਾ ਰਹੀ ਘੱਟ ਰੁਚੀ ਲਈ ਦੇ ਚਲਦਿਆਂ ਕੀਤਾ ਗਿਆ ਹੈ। ਕੁੱਕ ਵਿੱਚ ਵੋਟਿੰਗ ਲਈ ਕੁੱਲ 112,000 ਵੋਟਾਂ ਰਜਿਸਟਰ ਹਨ।
 • ਵਿਕਟੋਰੀਆ ਵਾਸੀਆਂ ਲਈ ਖੁਸ਼ਖਬਰੀ!
  ਆਕਲੈਂਡ (ਹਰਪ੍ਰੀਤ ਸਿੰਘ) – ਅਗਲੇ ਮਹੀਨੇ ਤੋਂ ਵਿਕਟੋਰੀਆ ਵਾਸੀ ਆਪਣਾ ਡਰਾਈਵਿੰਗ ਲਾਇਸੈਂਸ ਮੋਬਾਇਲ ‘ਤੇ ਡਾਊਨਲੋਡ ਕਰ ਸਕਣਗੇ। ਇਸ ਵੇਲੇ ਟ੍ਰਾਇਲ ਤਹਿਤ 15000 ਦੇ ਕਰੀਬ ਵਿਕਟੋਰੀਆ ਵਾਸੀ ਮਾਈਵਿਕਰੋਡਸ ਐਪ ਰਾਂਹੀ ਅਜਿਹਾ ਕਰ ਚੁੱਕੇ ਹਨ।ਮਨਿਸਟਰ ਫੋਰ ਰੋਡਸ ਮੈਲੀਜ਼ਾ ਹੋਰਨ 4.5 ਮਿਲੀਅਨ ਡਰਾਈਵਰ ਇਸ ਐਪ ਦਾ ਲਾਹਾ ਲੈ ਸਕਣਗੇ ਅਤੇ 2025 ਤੱਕ ਲਰਨਰ ਲਾਇਸੈਂਸ ਤੇ ਪੀ-ਪਲੇਟਰ ਵੀ ਇਹ ਸੁਵਿਧਾ ਹਾਸਿਲ ਕਰ ਸਕਣਗੇ।
 • ਓਲਾ ਕੈਬ ਨਿਊਜੀਲੈਂਡ/ ਆਸਟ੍ਰੇਲੀਆ ਵਿੱਚ ਹੋਈ ਬੰਦ
  ਆਕਲੈਂਡ (ਹਰਪ੍ਰੀਤ ਸਿੰਘ) – ਰਾਈਡਸ਼ੇਅਰ ਕੰਪਨੀ ਓਲਾ ਨੇ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿੱਚ ਆਪਣੇ ਆਪਰੇਸ਼ਨ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਓਲਾ ਨੇ ਆਪਣੇ ਆਸਟ੍ਰੇਲੀਆ ਅਤੇ ਨਿਊਜੀਲੈਂਡ ਭਰ ਦੇ ਗ੍ਰਾਹਕਾਂ ਨੂੰ ਈਮੇਲ ਰਾਂਹੀ ਸੂਚਿਤ ਕੀਤਾ ਹੈ ਅਤੇ ਦੱਸਿਆ ਹੈ ਕਿ 12 ਅਪ੍ਰੈਲ ਤੋਂ ਉਨ੍ਹਾਂ ਵਲੋਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।
 • ਆਸਟ੍ਰੇਲੀਆ ਵਾਸੀਆਂ ਨੇ ਅੰਤਰ-ਰਾਸ਼ਟਰੀ ਟੂਰੀਸਟਾਂ ‘ਤੇ ਟੈਕਸ ਲਾਉਣ ਦੀ ਭਰੀ ਹਾਮੀ
  ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ ਤੇ ਇਸੇ ਲਈ ਇੰਸ਼ੋਰ ਐਂਡ ਗੋਅ ਵਲੋਂ ਆਸਟ੍ਰੇਲੀਆ ਵਾਸੀਆਂ ‘ਤੇ ਕਰਵਾਏ ਸਰਵੇਖਣ ਵਿੱਚ ਸਾਹਮਣੇ ਆਇਆ ਬਹੁਤੇ ਆਸਟ੍ਰੇਲੀਆ ਵਾਸੀ ਇਸ ਗੱਲ ‘ਤੇ ਹਾਮੀ ਭਰਦੇ ਹਨ ਕਿ ਵਿਦੇਸ਼ੀ ਯਾਤਰੀਆਂ ‘ਤੇ ਟੈਕਸ ਲਾਇਆ ਜਾਣਾ ਜਰੂਰੀ ਹੈ। ਇਹ ਟੈਕਸ ਆਸਟ੍ਰੇਲੀਆ ‘ਤੇ ਪੈਣ ਵਾਲੇ ਨੈਗਟਿਵ ਕਲਚਰਲ ਤੇ ਇਨਵਾਇਰਮੈਂਟਲ ਪ੍ਰਭਾਵਾਂ ਦੀ ਅਪੂਰਤੀ ਕਰੇਗਾ। ਇਹ ਸਰਵੇਖਣ ਹਜਾਰਾਂ ਦੀ ਗਿਣਤੀ ਵਿੱਚ ਆਸਟ੍ਰੇਲੀਆ ਦੀ ਹਰ ਸਟੇਟ ਦੇ ਵਾਸੀਆਂ ‘ਤੇ ਕੀਤਾ ਗਿਆ ਹੈ ਤੇ ਇਸ ਲਈ ਲਗਭਗ ਸਾਰੀਆਂ ਸਟੇਟਾਂ ਦੇ ਵਸਨੀਕਾਂ ਨੇ ਹੀ ਹਾਮੀ ਭਰੀ ਹੈ।
 • ਮੈਲਬੋਰਨ ਦੇ ਇਸ ਵਿਅਕਤੀ ਦੀ ਕਰੋ ਹੌਂਸਲਾਵਧਾਈ
  ਜਿਸਨੇ ਸਮਾਂ ਰਹਿੰਦਿਆਂ 11 ਸਾਲਾ ਬੱਚੀ ਨੂੰ ਕਿਡਨੈਪ ਹੋਣੋ ਬਚਾਇਆਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਰਯਾਨ ਗੰਭੀਰ ਦੀ ਇਸ ਵੇਲੇ ਹਰ ਪਾਸੇ ਹੌਂਸਲਾਵਧਾਈ ਹੋ ਰਹੀ ਹੈ, ਕਿਉਂਕਿ ਉਸਨੇ ਸਕੂਲ ਤੋਂ ਘਰ ਜਾਂਦੀ ਇੱਕ 11 ਸਾਲਾ ਬੱਚੀ ਨੂੰ ਕਿਡਨੈਪ ਹੋਣੋ ਬਚਾਇਆ। ਬੱਚੀ ਜਦੋਂ ਡੋਨਕਾਸਟਰ ਡਰਾਈਵਰ ਦੇ ਨਾਲ-ਨਾਲ ਆਪਣੇ ਘਰ ਜਾ ਰਹੀ ਸੀ ਤਾਂ ਇੱਕ ਓਡੀ ਕਾਰ ਵਾਲੇ ਵਿਅਕਤੀ ਨੇ ਉਸਨੂੰ ਖਿੱਚਕੇ ਆਪਣੀ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਬੱਚੀ ਨੇ ਹਿੰਮਤ ਦਿਖਾਈ ਤੇ ਮੌਕੇ ਤੋਂ ਭੱਜਕੇ ਝਾੜੀਆਂ ਵਿੱਚ ਜਾ ਲੁਕੀ। ਓਡੀ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਨਹੀਂ ਹੋਇਆ ਤੇ ਉਸਦੀ ਉੱਥੇ ਹੀ ਭਾਲ ਕਰਦਾ ਰਿਹਾ। ਇਨੇਂ ਨੂੰ ਬੱਚੀ ਨੂੰ ਰਯਾਨ…
 • ਕਿਸ਼ਤੀ ਡੁੱਬਣ ਕਾਰਨ ਡੋਂਕੀ ਲਾ ਰਹੇ 100 ਤੋਂ ਵਧੇਰੇ ਲੋਕਾਂ ਦੀ ਹੋਈ ਮੌਤਕਈਆਂ ਦੀ ਭਾਲ ਅਜੇ ਵੀ ਜਾਰੀ
  ਆਕਲੈਂਡ (ਹਰਪ੍ਰੀਤ ਸਿੰਘ) – ਡੋਂਕੀ ਲਾਕੇ ਅਫਰੀਕਾ ਦੇ ਲੁਂਗਾ ਤੋਂ ਮੋਜਮਬੀਕ ਜਾ ਰਹੇ 100 ਦੇ ਕਰੀਬ ਲੋਕਾਂ ਦੀ ਕਿਸ਼ਤੀ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਹੈ ਤੇ 20 ਦੇ ਕਰੀਬ ਅਜੇ ਵੀ ਗੁੰਮਸ਼ੁਦਾ ਦੱਸੇ ਜਾ ਰਹੇ ਹਨ। ਮੇਰੀਟਾਈਮ ਟ੍ਰਾਂਸਪੋਰਟ ਇੰਸਟੀਚਿਊਟ ਅਨੁਸਾਰ 130 ਦੇ ਕਰੀਬ ਲੋਕ ਇੱਕ ਵੈਸਲ ਰਾਂਹੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅਸਲ ਵਿੱਚ ਇਹ ਇੱਕ ਮੱਛੀਆਂ ਫੜਣ ਵਾਲੀ ਬੋਟ ਸੀ ਤੇ ਇਸ ਵਿੱਚ ਬੰਦਿਆਂ ਦੀ ਢੋਆ-ਢੁਆਈ ਸੰਭਵ ਨਹੀਂ ਸੀ। ਦੱਖਣੀ ਅਫਰੀਕਾ ਤੇ ਹੋਰਾਂ ਮੁਲਕਾਂ ਵਿੱਚ ਫੈਲੀ ਹੈਜੇ ਦੀ ਬਿਮਾਰੀ ਤੋਂ ਬਚਣ ਲਈ ਇਹ ਲੋਕ ਡੋਂਕੀ ਲਾਕੇ ਮੋਜਮਬੀਕ ਵਿੱਚ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਵੈਸਲ ਦੇ…
 • ਬਜੁਰਗ ਬਲਦੇਵ ਸਿੰਘ ਦੀ ਮੱਦਦ ਲਈ ਭਾਈਚਾਰੇ ਨੂੰ ਅਪੀਲ
  ਮੈਲਬੋਰਨ (ਹਰਪ੍ਰੀਤ ਸਿੰਘ) – ਪੱਛਮੀ ਮੈਲਬੋਰਨ ਦੇ ਉਪਨਗਰ ਵਿਖੇ ਪਰਿਵਾਰ ਨੂੰ ਮਿਲਣ ਆਏ ਬਲਦੇਵ ਸਿੰਘ ਨੂੰ ਅਚਾਨਕ ਤੇਜ ਦਰਦ ਹੋਇਆ ਤੇ ਜਦੋਂ ਟੈਸਟਾਂ ਆਦਿ ਦਾ ਨਿਰੀਖਣ ਹੋਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਸਟੇਜ 4 ਦਾ ਕੋਲੋਨਿਕ ਐਡੀਨੋਕਾਰਸੀਨੋਮਾ ਹੈ। ਉਸਤੋਂ ਮੰਦਭਾਗੀ ਘਟਨਾ ਇਹ ਵਾਪਰੀ ਕਿ ਉਨ੍ਹਾਂ ਦੀ ਇੰਸ਼ੋਰੈਨਸ ਕੰਪਨੀ ਨੇ ਵੀ ਇਲਾਜ ਦਾ ਖਰਚਾ ਚੁੱਕਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੇ ਇਲਾਜ ਲਈ ਤੇ ਪਰਿਵਾਰ ਦੀ ਮੱਦਦ ਲਈ ਹੁਣ ਇੱਕ ਗੋਫੰਡਮੀਅ ਦਾ ਪੇਜ ਸ਼ੁਰੂ ਕੀਤਾ ਗਿਆ ਹੈ, ਜੇ ਤੁਸੀਂ ਮੱਦਦ ਕਰਨਾ ਚਾਹੁੰਦੇ ਹੋ ਤਾਂ ਇਸ ਲੰਿਕ ‘ਤੇ ਜਾ ਕੇ ਕਰ ਸਕਦੇ ਹੋ। https://www.gofundme.com/f/help-baldeev-beat-stage-4-cancer-return-home
 • ਮੈਲਬੋਰਨ ਰਹਿੰਦੇ ਇਸ ਭਾਰਤੀ ਨੌਜਵਾਨ ਨੇ ਵਿਕਟੋਰੀਆ ਸਰਕਾਰ ਨੂੰ ਲਾਈ ਮੱਦਦ ਦੀ ਗੁਹਾਰ
  ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਫ੍ਰੈਂਕਸਟਨ ਰਹਿੰਦਾ ਭਾਰਤੀ ਮੂਲ ਦਾ ਜੋਏ ਪੋਲ ਉਸ ਵੇਲੇ ਆਪਣੀ ਘਰਵਾਲੀ ਨਾਲ ਸੈਰ ਕਰਕੇ ਘਰ ਪਰਤਿਆ ਸੀ, ਜਦੋਂ ਅਚਾਨਕ ਉਸਦੇ ਫ੍ਰੈਂਕਸਟਨ ਸਥਿਤ ਘਰ ਵਿੱਚ 3 ਛੋਟੀ ਉਮਰ ਦੇ ਨੌਜਵਾਨ ਆ ਵੜੇ ਤੇ ਉਸਦੀ ਗੱਡੀ ਦੀਆਂ ਚਾਬੀਆਂ ਖੋਹਕੇ ਗੱਡੀ ਸਮੇਤ ਰਫੂਚੱਕਰ ਹੋ ਗਏ। ਜੀਪੀਐਸ ਦੀ ਮੱਦਦ ਨਾਲ ਕੁਖ ਦੈਰ ਵਿੱਚ ਪੁਲਿਸ ਨੇ ਇੱਕ 17 ਸਾਲਾ ਦੋਸ਼ੀ ਨੂੰ ਕਾਰ ਸਮੇਤ ਗ੍ਰਿਫਤਾਰ ਤਾਂ ਕਰ ਲਿਆ, ਪਰ ਕੁਝ ਸਮੇਂ ਬਾਅਦ ਹੀ ਉਸਨੂੰ ਜਮਾਨਤ ‘ਤੇ ਛੱਡ ਦਿੱਤਾ ਗਿਆ, 17 ਸਾਲਾ ਨੌਜਵਾਨ ਪਹਿਲਾਂ ਵੀ ਅਜਿਹੇ ਕਈ ਮਾਮਲਿਆ ਵਿੱਚ ਜਮਾਨਤ ;ਤੇ ਬਾਹਰ ਆ ਚੁੱਕਾ ਸੀ। ਪਰ ਹੁਣ ਜੋਏ ਪੋਲ ਨੇ ਵਿਕਟੋਰੀਆ…
 • 11 ਸਾਲਾ ਬੱਚੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀ ਤਸਵੀਰ ਹੋਈ ਜਾਰੀ
  ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ 11 ਸਾਲਾ ਬੱਚੀ ਨੂੰ ਇੱਕ ਕਾਰ ਚਾਲਕ ਵਲੋਂ ਅਗਵਾਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਚੀ ਉਸ ਵੇਲੇ ਮੈਲਬੋਰਨ ਦੇ ਪੂਰਬੀ ਇਲਾਕੇ ਵਿੱਚ ਸਕੂਲ ਤੋਂ ਘਰ ਜਾ ਰਹੀ ਸੀ, ਜਦੋਂ ਇੱਕ ਗਰੇਅ ਰੰਗ ਦੀ ਓਡੀ ਵਾਲਾ ਨੌਜਵਾਨ ਉਸ ਕੋਲ ਆਇਆ ਤੇ ਉਸਨੂੰ ਆਪਣੀ ਗੱਡੀ ਵਿੱਚ ਬੈਠਣ ਨੂੰ ਕਿਹਾ, ਬੱਚੀ ਨੇ ਸਿਆਣਪ ਵਰਤੀ ਤੇ ਉਹ ਭੱਜ ਕੇ ਝਾੜੀਆਂ ਵਿੱਚ ਜਾ ਲੁਕੀ। ਇਹ ਘਟਨਾ ਵੀਰਵਾਰ ਦੀ ਡੋਨਕਾਸਟਰ ਦੀ ਲੇਂਡਸਕੇਪ ਡਰਾਈਵ ਵਿਖੇ ਦੁਪਹਿਰ ਵੇਲੇ ਵਾਪਰੀ ਹੈ।
 • ਸਿੱਖ ਕੌਮ ਦਾ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ ਨੂੰ ਕੋਟਿ ਕੋਟਿ ਪ੍ਰਣਾਮ
  8 ਅਪ੍ਰੈਲ 1990 ਸ਼ਹੀਦੀ ਦਿਹਾੜਾ। ਸਿੱਖ ਕੌਮ ਦਾ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ ਨੂੰ ਕੋਟਿ ਕੋਟਿ ਪ੍ਰਣਾਮ। ਜਿਨ੍ਹਾਂ ਦਾ ਨਾਮ ਸਿੱਖੀ ਸੰਘਰਸ਼ ਵਿੱਚ ਹਮੇਸ਼ਾ ਸਿਤਾਰੇ ਵਾਂਗ ਚਮਕਦਾ ਰਹੇਗਾ । ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੇ ਭੋਗ ਤੇ 4 ਲੱਖ ਸਿੱਖ ਸੰਗਤ ਪੰਥ ਦੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀ ਸੀ ਅਤੇ 10 ਬੋਰੀਆਂ ਪੈਸਿਆਂ ਨਾਲ ਭਰੀਆਂ ਗਈਆਂ ਸਨ ਪਰ ਭਾਈ ਸਾਬ ਜੀ ਦੇ ਪਿਤਾ ਬਾਪੂ ਮੋਹਿੰਦਰ ਸਿੰਘ ਜੀ ਨੇ ਵੀ ਇਕ ਪੈਸਾ ਨਾ ਲਿਆ ਤੇ ਇਹ ਕਹਿੰਦੇ ਹੋਏ ਠੁਕਰਾਇਆ ਕਿ “ਮੇਰੇ ਪੁੱਤਰ ਨੇ ਪੰਥ ਲਈ ਆਪਣਾ ਫਰਜ਼ ਨਿਭਾਇਆ ਹੈ। ਇਹ ਇਕ ਸਨਮਾਨ ਅਤੇ ਬਖਸ਼ਿਸ਼ ਹੈ ਕਿ…
 • ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਦਸਤਾਰ ਧਾਰਨ ਕਰਕੇ ਸਿੱਖ ਭਾਈਚਾਰੇ ਨੂੰ ਦਿੱਤੀ ਵਿਸਾਖੀ ਦੀ ਵਧਾਈ
  ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਦਿੱਤੀ ਹੈ, ਉਨ੍ਹਾਂ ਇਸ ਮੌਕੇ ਆਸਟ੍ਰੇਲੀਆ ਰਹਿੰਦੇ ਉਨ੍ਹਾਂ ਹਜਾਰਾਂ ਸਿੱਖਾਂ ਦਾ ਖਾਸਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ 10 ਸਾਲ ਪਹਿਲਾਂ ਕੁਦਰਤੀ ਆਫਤ ਮੌਕੇ ਭੋਜਨ ਤੇ ਸਹਿਯੋਗ ਪ੍ਰਦਾਨ ਕੀਤਾ ਸੀ।ਇਸ ਮੌਕੇ ਉਹ ਮੈਲਬੋਰਨ ਦੇ ਕੇਸੀ ਵਿਖੇ ਖਾਸਤੌਰ ‘ਤੇ ਪੁੱਜੇ ਤੇ ਦਸਤਾਰ ਧਾਰਨ ਕਰਕੇ ਸਿੱਖ ਭਾਈਚਾਰੇ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਸਿੱਖ ਭਾਈਚਾਰੇ ਦਾ ਖਾਸਤੌਰ ‘ਤੇ ਧੰਨਵਾਦ ਕੀਤਾ।
 • ਭਿਆਨਕ ਸੜਕ ਹਾਦਸੇ ਵਿੱਚ 2 ਪੰਜਾਬੀਆਂ ਦੀ ਬੁਰੀ ਤਰ੍ਹਾਂਸੜ੍ਹ ਜਾਣ ਕਾਰਨ ਹੋਈ ਮੌਤ
  ਮੈਲਬੋਰਨ (ਹਰਪ੍ਰੀਤ ਸਿੰਘ) – ਐਡੀਲੇਡ ਤੋਂ ਪਰਥ ਜਾਂਦਿਆਂ ਰਸਤੇ ਵਿੱਚ ਵਾਪਰੇ ਭਿਆਨਕ ਟਰੱਕ ਹਾਦਸੇ ਵਿੱਚ 2 ਪੰਜਾਬੀ ਟਰੱਕ ਡਰਾਈਵਰਾਂ ਸਮੇਤ 3 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਹਾਦਸਾ ਯਲਾਟਾ ਨਜਦੀਕ 2 ਆਹਮੋ-ਸਾਹਮਣੇ ਆ ਰਹੇ ਟਰੱਕਾਂ ਵਿੱਚ ਵਾਪਰਿਆ। ਹਾਦਸੇ ਦਾ ਸ਼ਿਕਾਰ 45 ਸਾਲਾ ਯਾਦਵਿੰਦਰ ਸਿੰਘ ਭੱਟੀ ਤੇ 25 ਸਾਲਾ ਪੰਕਜ ਹੋਏ ਦੱਸੇ ਜਾ ਰਹੇ ਹਨ। ਦੋਨਾਂ ਦੀਆਂ ਦੇਹਾਂ ਇਸ ਹੱਦ ਤੱਕ ਝੁਲਸ ਗਈਆਂ ਸਨ ਕਿ ਪਹਿਚਾਣ ਲਈ ਡੀਐਨਏ ਟੈਸਟ ਕਰਨਾ ਪਿਆ। ਯਾਦਵਿੰਦਰ ਵੂਡਲੀ ਦਾ ਰਹਿਣ ਵਾਲਾ ਸੀ ਤੇ 2016 ਵਿੱਚ ਕੈਨਬਰਾ ਤੋਂ ਮੈਲਬੋਰਨ ਸ਼ਿਫਟ ਹੋਇਆ ਸੀ। ਯਾਦਵਿੰਦਰ ਸਿੰਘ ਆਪਣੇ ਪਿੱਛੇ ਪਤਨੀ, 2 ਧੀਆਂ ਤੇ ਇੱਕ ਪੁੱਤ ਛੱਡ ਗਿਆ…