Wednesday, 11 December 2024
29 August 2024 Australia

ਪੰਜਾਬ ਦੀ ਇਸ ਧੀ ਨੇ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿੱਚ ਜਗ੍ਹਾ ਬਣਾ ਪੂਰਾ ਕੀਤਾ ਆਪਣਾ ਸੁਪਨਾ

ਪੰਜਾਬ ਦੀ ਇਸ ਧੀ ਨੇ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿੱਚ ਜਗ੍ਹਾ ਬਣਾ ਪੂਰਾ ਕੀਤਾ ਆਪਣਾ ਸੁਪਨਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - 18 ਸਾਲ ਦੀ ਹਸਰਤ ਗਿੱਲ ਜਦੋਂ ਮੈਲਬੋਰਨ ਦੇ ਇੰਡੋਰ ਕ੍ਰਿਕੇਟ ਟ੍ਰੇਨਿੰਗ ਨੈੱਟ 'ਤੇ ਪ੍ਰੈਕਟਿਸ ਕਰਦੀ ਸੀ ਤਾਂ ਅਕਸਰ ਉਸਨੇ ਆਸਟ੍ਰੇਲੀਆ ਦੀ ਵਰਦੀ ਪਾਈ ਹੁੰਦੀ ਸੀ, ਕਾਰਨ ਸੀ ਉਹ ਆਸਟ੍ਰੇਲੀਆਈ ਟੀਮ ਦਾ ਹਿੱਸਾ ਬਨਣ ਦਾ ਸੁਪਨਾ ਸ਼ੁਰੂ ਤੋਂ ਹੀ ਦੇਖ ਰਹੀ ਸੀ ਤੇ ਆਪਣੀ ਮਿਹਨਤ ਸਦਕਾ ਹੁਣ ਹਸਰਤ ਗਿੱਲ ਆਸਟ੍ਰੇਲੀਆ ਅੰਡਰ 19 ਲਈ ਆਪਣੀ ਜਗ੍ਹਾ ਦੁਬਾਰਾ ਪੱਕੀ ਕਰ ਚੁੱਕੀ ਹੈ ਤੇ ਉਸਨੂੰ ਆਸ ਹੈ ਕਿ ਜਲਦ ਹੀ ਉਹ ਆਸਟ੍ਰੇਲੀਆ ਦੀ ਨੈਸ਼ਨਲ ਟੀਮ ਦਾ ਹਿੱਸਾ ਵੀ ਬਣੇਗੀ। ਹਸਰਤ 19 ਸਤੰਬਰ ਤੋਂ ਨਿਊਜੀਲੈਂਡ/ ਸ਼੍ਰੀਲੰਕਾ ਨਾਲ ਸ਼ੁਰੂ ਹੋਣ ਵਾਲੀ ਤਿਕੋਣੀ ਸੀਰੀਜ਼ ਵਿੱਚ ਆਲਰਾਉਂਡਰ ਦੀ ਭੂਮਿਕਾ ਨਿਭਾਏਗੀ। ਹਸਰਤ ਨਾਲ ਭਾਰਤੀ ਮੂਲ ਦੀਆਂ 2 ਹੋਰ ਖਿਡਾਰਣਾ ਨੇ ਵੀ ਟੀਮ ਵਿੱਚ ਜਗ੍ਹਾ ਪੱਕੀ ਕੀਤੀ ਹੈ।
ਹਸਰਤ ਗਿੱਲ ਪੰਜਾਬ ਦੇ ਅਮ੍ਰਿਤਸਰ ਤੋਂ 3 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਆਈ ਸੀ।

ADVERTISEMENT
NZ Punjabi News Matrimonials