Friday, 13 September 2024
03 September 2024 Australia

ਗ੍ਰਿਫੀਥ ਗੁਰਦੁਆਰਾ ਸਿੰਘ ਸਭਾ ਵਲੋਂ ਗ੍ਰਿਫੀਥ ਹਸਪਤਾਲ ਨੂੰ $7000 ਦੀ ਰਾਸ਼ੀ ਦੀ ਮੱਦਦ

ਗ੍ਰਿਫੀਥ ਗੁਰਦੁਆਰਾ ਸਿੰਘ ਸਭਾ ਵਲੋਂ ਗ੍ਰਿਫੀਥ ਹਸਪਤਾਲ ਨੂੰ $7000 ਦੀ ਰਾਸ਼ੀ ਦੀ ਮੱਦਦ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਭਰ ਵਿੱਚ ਵੱਸਦੇ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੇ ਵੱਸਦੇ ਸਿੱਖ ਨਾ ਸਿਰਫ ਭਾਈਚਾਰੇ ਲਈ ਬਲਕਿ ਬਹੁ-ਗਿਣਤੀ ਭਾਈਚਾਰਿਆਂ ਲਈ ਵੀ ਸਮੇਂ-ਸਮੇਂ 'ਤੇ ਮੱਦਦ ਦਾ ਹੱਥ ਅੱਗੇ ਵਧਾਉਂਦੇ ਹਨ।
ਗ੍ਰਿਫੀਥ ਗੁਰਦੁਆਰਾ ਸਿੰਘ ਸਭਾ ਵਲੋਂ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਸੰਗਤਾਂ ਦੇ ਸਹਿਯੋਗ ਨਾਲ 26ਵੇਂ ਸ਼ਹੀਦੀ ਟੂਰਨਾਮੈਂਟ ਵਿੱਚ ਇੱਕਠੀ ਹੋਈ $7000 ਦੀ ਰਾਸ਼ੀ ਿਿਗ੍ਰਫਥ ਬੇਦ ਹਸਪਤਾਲ ਨੂੰ ਮੁੱਹਈਆ ਕਰਵਾਈ ਗਈ ਹੈ। ਇਸ ਮੱਦਦ ਲਈ ਹਸਪਤਾਲ ਵਲੋਂ ਗ੍ਰਿਫੀਥ ਗੁਰਦੁਆਰਾ ਸਿੰਘ ਸਭਾ ਦੀ ਸਮੂਹ ਕਮੇਟੀ ਤੇ ਸੰਗਤਾਂ ਦਾ ਦਿਲੋਂ ਧੰਨਵਾਦ ਅਦਾ ਕੀਤਾ ਗਿਆ ਹੈ।

ADVERTISEMENT
NZ Punjabi News Matrimonials