Friday, 13 September 2024
04 September 2024 Australia

ਕਵਾਂਟਸ ਏਅਰਲਾਈਨ ਨੇ ਲਾਈ ਸਾਲ ਦੀ ਸਭ ਤੋਂ ਸਸਤੀ ਸੇਲ

ਕਵਾਂਟਸ ਏਅਰਲਾਈਨ ਨੇ ਲਾਈ ਸਾਲ ਦੀ ਸਭ ਤੋਂ ਸਸਤੀ ਸੇਲ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਇੱਕ ਵਾਰ ਫਿਰ ਤੋਂ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਸਾਲ ਦੀ ਸਭ ਤੋਂ ਸਸਤੀ ਸੇਲ ਲੈਕੇ ਹਾਜਿਰ ਹੋਈ ਹੈ। ਇਸ ਵਿਸ਼ੇਸ਼ ਸੇਲ ਤਹਿਤ ਹਜਾਰਾਂ ਦੀ ਗਿਣਤੀ ਵਿੱਚ ਸਸਤੀਆਂ ਅੰਤਰ-ਰਾਸ਼ਟਰੀ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਖਾਸਕਰ ਆਸਟ੍ਰੇਲੀਆ ਤੋਂ ਆਕਲੈਂਡ, ਵਲੰਿਗਟਨ, ਅਮਰੀਕਾ ਦੇ ਹੋਨੋਲੂਲੂ, ਨਿਊਯਾਰਕ, ਡਲਾਸ, ਕੈਨੇਡਾ ਦੇ ਟੋਰੰਟੋ, ਕੈਲਗਰੀ ਵਰਗੇ ਸ਼ਹਿਰਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸੇਲ ਲਈ ਟਰੈਵਲ ਡੇਟ ਮਾਰਚ 2025 ਰਹੇਗੀ।ਸੋ ਜੇ ਤੁਸੀਂ ਵੀ ਕੋਈ ਟਰੈਵਲ ਪਲੇਨ ਕਰ ਰਹੇ ਹੋ ਤਾਂ ਬਿਨ੍ਹਾਂ ਸਮਾਂ ਗੁਆਏ ਅੱਜ ਹੀ ਟਿਕਟਾਂ ਕਰੋ ਬੁੱਕ।

ADVERTISEMENT
NZ Punjabi News Matrimonials