Sunday, 13 October 2024
12 September 2024 Australia

ਮੈਲਬੋਰਨ ਵਿੱਚ ਪੁਲਿਸ ਤੇ ਆਮ ਲੋਕਾਂ ਵਿਚਾਲੇ ਹੋਰ ਵੀ ਤਿੱਖੀਆਂ ਝੜਪਾਂ ਹੋਣ ਦਾ ਡਰ

ਬੀਤੇ 24 ਸਾਲਾਂ ਵਿੱਚ ਮੈਲਬੋਰਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ
ਮੈਲਬੋਰਨ ਵਿੱਚ ਪੁਲਿਸ ਤੇ ਆਮ ਲੋਕਾਂ ਵਿਚਾਲੇ ਹੋਰ ਵੀ ਤਿੱਖੀਆਂ ਝੜਪਾਂ ਹੋਣ ਦਾ ਡਰ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਇਤਿਹਾਸ ਵਿੱਚ ਹੋ ਰਹੇ ਰੋਸ ਪ੍ਰਦਸ਼ਨ ਬੀਤੇ 24 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਰੋਸ ਪ੍ਰਦਰਸ਼ਨ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਮ ਲੋਕ ਹਿੱਸਾ ਲੈ ਰਹੇ ਹਨ ਅਤੇ ਹੁਣ ਤੱਕ ਦਰਜਨਾਂ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਨਾ ਸਿਰਫ ਵਿਕਟੋਰੀਆ, ਬਲਕਿ ਨਿਊ ਸਾਊਥ ਵੇਲਜ਼ ਦੀ ਪੁਲਿਸ ਵੀ ਤੈਨਾਤ ਕੀਤੀ ਗਈ ਹੈ।
ਇਹ ਰੋਸ ਪ੍ਰਦਰਸ਼ਨ ਮੈਲਬੋਰਨ ਕਨਵੈਂਸ਼ਨ ਐਂਡ ਐਗਜੀਬੀਸ਼ਨ ਸੈਂਟਰ ਵਿਖੇ ਹੋ ਰਹੀ ਹਥਿਆਰਾਂ ਦੀ ਵੱਡੇ ਪੱਧਰ ਦੀ ਪ੍ਰਦਰਸ਼ਨੀ ਖਿਲਾਫ ਕੀਤੇ ਜਾ ਰਹੇ ਹਨ।
ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ 'ਤੇ ਪਥਰਾਅ ਕੀਤੇ ਜਾਣ, ਮਨੁੱਖੀ ਮਲ, ਘੋੜਿਆਂ ਦੀ ਗੰਦਗੀ ਅਤੇ ਕੈਮੀਕਲ ਸੁੱਟੇ ਜਾਣ ਬਾਰੇ ਵੀ ਪੁਸ਼ਟੀ ਹੋਈ ਹੈ।

ADVERTISEMENT
NZ Punjabi News Matrimonials