Sunday, 13 October 2024
13 September 2024 Australia

ਘਰ ਚੋਂ ਮਿਲੀ 2 ਬੱਚਿਆਂ ਦੀ ਲਾਸ਼, ਮਾਂ ਦੀ ਹੋਈ ਗ੍ਰਿਫਤਾਰੀ

ਘਰ ਚੋਂ ਮਿਲੀ 2 ਬੱਚਿਆਂ ਦੀ ਲਾਸ਼, ਮਾਂ ਦੀ ਹੋਈ ਗ੍ਰਿਫਤਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 9 ਸਾਲਾ ਤੇ 11 ਸਾਲਾ ਦੇ 2 ਬੱਚਿਆਂ ਦੀਆਂ ਲਾਸ਼ ਘਰ ਚੋਂ ਮਿਲਣ ਤੋਂ ਬਾਅਦ, ਦੋਨਾਂ ਬੱਚਿਆਂ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 42 ਸਾਲਾ ਮਹਿਲਾ ਵਲੋਂ ਆਪਣੇ ਆਪ ਨੂੰ ਵੀ ਸੱਟਾਂ ਮਾਰੀਆਂ ਗਈਆਂ ਹਨ। ਇਹ ਘਟਨਾ ਨਿਊ ਸਾਊਥ ਵੇਲਜ਼ ਦੇ ਬਲੂ ਮਾਉਂਟੇਨ ਦੀ ਹੈ। ਮਹਿਲਾ ਦਾ ਪਤੀ ਜੋ ਉਸ ਤੋਂ ਵੱਖ ਰਹਿੰਦਾ ਸੀ, ਉਸਦੇ ਅਚਾਨਕ ਘਰ ਪੁੱਜਣ 'ਤੇ ਜਦੋਂ ਉਸਨੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਤਾਂ ਉਸਨੇ ਪੁਲਿਸ ਨੂੰ ਸੱਦਿਆ। ਮਹਿਲਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੀ ਦੇਖ-ਰੇਖ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਰਿਸ਼ਤੇਦਾਰਾਂ ਤੇ ਦੋਸਤਾਂ ਅਨੁਸਾਰ ਪਰਿਵਾਰ ਵਿੱਚ ਪਹਿਲਾਂ ਕਦੇ ਵੀ ਕੋਈ ਕਲੇਸ਼ ਜਾਂ ਹੋਰ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ADVERTISEMENT
NZ Punjabi News Matrimonials