ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਇੱਕ ਸਾਲ ਵਿੱਚ ਆਸਟ੍ਰੇਲੀਆ ਦੇ ਸਕੂਲਾਂ ਵਿੱਚ ਹਿੰਸਕ ਘਟਨਾਵਾਂ ਵਿੱਚ ਹੈਰਾਨੀਜਣਕ ਵਾਧਾ ਹੋਇਆ ਤੇ ਇਸ ਸਭ ਨੇ ਮਾਪਿਆਂ ਦੀ ਚਿੰਤਾ ਵਿੱਚ ਭਾਰੀ ਵਾਧਾ ਕੀਤਾ ਹੈ। ਸਿਰਫ ਸਿਡਨੀ ਦੇ ਸਕੂਲਾਂ ਵਿੱਚ ਹੀ ਅਜਿਹੀਆਂ 16 ਘਟਨਾਵਾਂ ਰੋਜਾਨਾ ਦਰਜ ਹੋ ਰਹੀਆਂ ਹਨ ਅਤੇ ਹਥਿਆਰਾਂ ਸਬੰਧਤ ਘਟਨਾਵਾਂ ਵਿੱਚ ਵੀ 10% ਵਾਧਾ ਦਰਜ ਹੋਇਆ ਹੈ। ਪੂਰੇ ਨਿਊ ਸਾਊਥ ਵੇਲਜ਼ ਦੀ ਗੱਲ ਕਰੀਏ ਤਾਂ ਹਰ 4 ਦਿਨ ਮਗਰ ਇੱਕ ਵਾਰ ਵਿਿਦਆਰਥੀ ਸਕੂਲ ਵਿੱਚ ਕਿਸੇ ਨਾ ਕਿਸੇ ਹਿੰਸਕ ਘਟਨਾ ਦੀ ਪੁਸ਼ਟੀ ਕਰਦੇ ਹਨ।
ਨਿਊ ਸਾਊਥ ਵੇਲਜ਼ ਇਨ੍ਹਾਂ ਘਟਨਾਵਾਂ ਨੂੰ ਲੈਕੇ ਸਭ ਤੋਂ ਅੱਗੇ ਹੈ ਤੇ ਸਿੱਖਿਆ ਮੰਤਰੀ ਦਾ ਇਹ ਬਿਆਨ ਕਿ ਸਕੂਲਾਂ ਵਿੱਚ ਇਹ ਦੌਰ ਡਰਾਉਣ ਵਾਲਾ ਹੈ, ਸੱਚਮੁੱਚ ਹੀ ਮਾਪਿਆਂ ਦੀ ਚਿੰਤਾ ਵਿੱਚ ਵਾਧਾ ਕਰਦਾ ਹੈ। ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਸਰਕਾਰ ਜਲਦ ਹੀ ਇੱਕ ਸਖਤ ਬਿਹੇਵੀਅਰ ਪਾਲਸੀ ਪੇਸ਼ ਕਰਨ ਜਾ ਰਹੀ ਹੈ। ਜਿਸ ਤੋਂ ਬਾਅਦ ਹਿੰਸਕ ਵਿਿਦਆਰਥੀਆਂ ਵਿਰੁੱਧ ਸਖਤ ਕਾਰਵਾਈ ਸੁਖਾਲੀ ਹੋ ਜਾਏਗੀ।