Sunday, 13 October 2024
01 October 2024 Australia

ਲੱਖਾਂ ਆਸਟ੍ਰੇਲੀਆ ਵਾਸੀਆਂ ਨੂੰ ਗੁੰਮ-ਰਾਹ ਕਰਨ ਦੇ ਚਲਦਿਆਂ ‘ਐਨਰਜੀ ਆਸਟ੍ਰੇਲੀਆ’ ਕੰਪਨੀ ਨੂੰ ਹੋਇਆ $14 ਮਿਲੀਅਨ ਦਾ ਜੁਰ-ਮਾਨਾ

ਲੱਖਾਂ ਆਸਟ੍ਰੇਲੀਆ ਵਾਸੀਆਂ ਨੂੰ ਗੁੰਮ-ਰਾਹ ਕਰਨ ਦੇ ਚਲਦਿਆਂ ‘ਐਨਰਜੀ ਆਸਟ੍ਰੇਲੀਆ’ ਕੰਪਨੀ ਨੂੰ ਹੋਇਆ $14 ਮਿਲੀਅਨ ਦਾ ਜੁਰ-ਮਾਨਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀ ਫੈਡਰਲ ਕੋਰਟ ਨੇ ਐਨਰਜੀ ਆਸਟ੍ਰੇਲੀਆ ਜੋ ਕਿ ਮਸ਼ਹੂਰ ਗੈਸ ਤੇ ਇਲੈਕਟ੍ਰਿਿਸਟੀ ਸਪਲਾਈ ਕਰਨ ਵਾਲੀ ਕੰਪਨੀ ਹੈ, ਨੂੰ ਆਪਣੇ ਲੱਖਾਂ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਦੇ ਚਲਦਿਆਂ $14 ਮਿਲੀਅਨ ਦਾ ਜੁਰਮਾਨਾ ਕੀਤਾ ਹੈ। ਕੰਪਨੀ ਨੂੰ ਇਲੈਕਟ੍ਰਿਿਸਟੀ ਰੀਟੇਲ ਕੋਡ ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਕੰਪਨੀ ਵਲੋਂ ਆਨਲਾਈਨ ਪ੍ਰੋਮੋਸ਼ਨ ਤਹਿਤ ਸਭ ਤੋਂ ਘੱਟ ਰੇਟਾਂ ਦਾ ਦਾਅਵਾ ਕਰਦਿਆਂ ਗ੍ਰਾਹਕਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਸਨ, ਜਦਕਿ ਅਜਿਹਾ ਅਸਲ ਵਿੱਚ ਨਹੀਂ ਸੀ।

ADVERTISEMENT
NZ Punjabi News Matrimonials