Wednesday, 11 December 2024
30 August 2024 New Zealand

ਇਲਾਜ ਲਈ ਮਹਿਲਾ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਕਰਨੀ ਪਈ 16 ਘੰਟੇ ਲੰਬੀ ਉਡੀਕ

ਇਲਾਜ ਲਈ ਮਹਿਲਾ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਕਰਨੀ ਪਈ 16 ਘੰਟੇ ਲੰਬੀ ਉਡੀਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਹੈਲਥ ਸਿਸਟਮ ਇਸ ਵੇਲੇ ਕਾਫੀ ਦਬਾਅ ਹੇਠ ਹੈ ਤੇ ਅਜਿਹੇ ਵਿੱਚ ਸਭ ਤੋਂ ਜਿਆਦਾ ਖਮਿਆਜਾ ਜਿੰਨਾਂ ਨੂੰ ਭੁਗਤਣਾ ਪੈ ਰਿਹਾ ਹੈ, ਉਹ ਹਨ ਆਮ ਨਿਊਜੀਲੈਂਡ ਵਾਸੀ। ਵਾਇਕਾਟੋ ਦੀ ਇੱਕ ਮਹਿਲਾ ਨੇ ਦੱਸਿਆ ਹੈ ਕਿ ਉਸਨੂੰ ਐਮਰਜੈਂਸੀ ਵਿਭਾਗ ਵਿੱਚ ਡਾਕਟਰੀ ਇਲਾਜ ਲਈ 16 ਘੰਟੇ ਲੰਬੀ ਉਡੀਕ ਕਰਨੀ ਪਈ ਤਾਂ ਕਿ ਉਹ ਆਪਣੀ ਇੰਟਰਨਲ ਬਲੀਡਿੰਗ ਦਾ ਇਲਾਜ ਕਰਵਾ ਸਕੇ।
ਸਿਰਫ ਇਹੀ ਨਹੀਂ ਉਸੇ ਐਮਰਜੈਂਸੀ ਵਿਭਾਗ ਵਿੱਚ ਇੱਕ ਬਜੁਰਗ ਵੀ ਇਲਾਜ ਦੀ ਉਡੀਕ ਕਰ ਰਿਹਾ ਸੀ, ਜਿਸਨੂੰ ਸਵੈਰ ਮੌਕੇ ਦਿਲ ਦਾ ਦੌਰਾ ਪਿਆ ਸੀ ਸ਼ਾਮ ਨੂੰ ਉਹ ਦੁਬਾਰਾ ਤੇਜ ਦਰਦ ਕਾਰਨ ਹਸਪਤਾਲ ਇਲਾਜ ਲਈ ਆਇਆ ਸੀ। ਡਾਕਟਰ ਦੀ ਥਾਂ, ਮੌਕੇ 'ਤੇ ਮੌਜੂਦ ਹੋਰ ਮਰੀਜਾਂ ਨੇ ਉਸਦੀ ਮੱਦਦ ਕੀਤੀ।
ਮਹਿਲਾ ਦੇ ਦੱਸੇ ਅਨੁਸਾਰ ਇੱਕ ਹੋਰ ਮਰੀਜ ਨੂੰ ਵੇਟਿੰਗ ਰੂਮ ਵਿੱਚ ਲਿਆਏ ਜਾਣ ਤੋਂ ਪਹਿਲਾਂ ਕਰੀਬ 90 ਮਿੰਟ ਉਡੀਕ ਕਰਨੀ ਪਈ।

ADVERTISEMENT
NZ Punjabi News Matrimonials