ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਵਿੱਚ ਬੀਤੀ ਸ਼ਾਮ ਇੱਕ ਝਗੜੇ ਦੌਰਾਨ ਇੱਕ ਵਿਅਕਤੀ ਵਲੋਂ 8 ਸਾਲਾ ਬੱਚੇ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੇਡਰ ਕਮਿਊਨਿਟੀ ਵਿੱਚ ਹੋਏ ਇਸ ਝਗੜੇ ਵਿੱਚ ਕੁੱਲ 3 ਜਣੇ ਜਖਮੀ ਹੋਏ ਸਨ, ਜਿਨ੍ਹਾਂ ਵਿੱਚੋਂ 8 ਸਾਲਾ ਬੱਚੇ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਸ ਸਬੰਧ ਵਿੱਚ 37 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀ ਕਾਫੀ ਤਣਾਅ ਭਰੇ ਮਾਹੌਲ ਵਿੱਚ ਹਨ।