Friday, 13 September 2024
02 September 2024 New Zealand

ਨਿਊਜੀਲੈਂਡ ਦੇ ਸਿੱਖਾਂ ਦਾ ਨਿਵੇਕਲਾ ਉਪਰਾਲਾ

ਜਪੁਜੀ ਸਾਹਿਬ ਦਾ ਮਾਓਰੀ ਭਾਸ਼ਾ ਵਿੱਚ ਅਨੁਵਾਦ ਕਰਵਾ ਗੁਰੂ ਸਾਹਿਬ ਦਾ ਸੰਦੇਸ਼ ਪਹੁੰਚਾਇਆ ਜਾ ਰਿਆ ਨਿਊਜੀਲੈਂਡ ਦੇ ਘਰ-ਘਰ
ਨਿਊਜੀਲੈਂਡ ਦੇ ਸਿੱਖਾਂ ਦਾ ਨਿਵੇਕਲਾ ਉਪਰਾਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਐਨ ਜੈਡ-ਸੀਐਸਏ (ਦ ਨਿਊਜੀਲੈਂਡ ਕਾਉਂਸਲ ਆਫ ਸਿੱਖ ਅਫੇਅਰਜ਼) ਵਲੋਂ ਜਪੁਜੀ ਸਾਹਿਬ ਦਾ ਅਨੁਵਾਦ ਮਾਓਰੀ ਭਾਸ਼ਾ ਵਿੱਚ ਕਰਵਾਇਆ ਗਿਆ ਹੈ। ਅਜਿਹਾ ਇਸ ਲਈ ਤਾਂ ਜੋ ਗੁਰੂ ਸਾਹਿਬ ਦਾ ਉਪਦੇਸ਼ ਨਿਊਜੀਲੈਂਡ ਦੇ ਘਰ-ਘਰ ਪੁੱਜੇ। ਸਿਰਫ ਮਾਓਰੀ ਭਾਈਚਾਰੇ ਲਈ ਹੀ ਨਹੀਂ ਬਲਕਿ ਜਪੁਜੀ ਸਾਹਿਬ ਦਾ ਅਨੁਵਾਦ ਅੰਗਰੇਜੀ ਭਾਸ਼ਾ ਵਿੱਚ ਵੀ ਕੀਤਾ ਗਿਆ ਹੈ, ਤਾਂ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਹੁ-ਗਿਣਤੀ ਭਾਈਚਾਰੇ ਤੱਕ ਪੁੱਜਣ 'ਤੇ ਇਨ੍ਹਾਂ ਸਿੱਖਿਆਵਾਂ ਦਾ ਲਾਹਾ ਲੈ ਸਕਣ। ਐਨ ਜੈਡ - ਸੀਐਸਏ ਨੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਨਿਊਜੀਲੈਂਡ ਦੇ ਘਰ-ਘਰ ਵਿੱਚ ਪਹੁੰਚਾਉਣ ਲਈ ਨਿਊਜੀਲੈਂਡ ਦੀਆਂ ਸਮੂਹ ਸਿੱਖ ਜੱਥੇਬੰਦੀਆਂ ਨੂੰ ਵੀ ਸਾਥ ਲਈ ਅਪੀਲ ਕੀਤੀ ਹੈ।

ADVERTISEMENT
NZ Punjabi News Matrimonials