ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਆਉਂਦੇ 3 ਸਾਲਾਂ ਵਿੱਚ ਸੜਕਾਂ, ਰੇਲ ਮਾਰਗ ਤੇ ਪਬਲਿਕ ਟ੍ਰਾਂਸਪੋਰਟ 'ਤੇ $32.9 ਬਿਲੀਅਨ ਖਰਚਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਨਿਊਜੀਲੈਂਡ ਵਿੱਚ ਸੜਕਾਂ, ਰੇਲ ਮਾਰਗ ਤੇ ਪਬਲਿਕ ਟ੍ਰਾਂਸਪੋਰਟ ਨੂੰ ਵਧੇਰੇ ਸੁਚਾਰੂ ਬਣਾਇਆ ਜਾਏਗਾ। ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਉਨ ਨੇ ਦੱਸਿਆ ਹੈ ਕਿ ਇਸ ਯੋਜਨਾ ਤਹਿਤ 2024 ਤੋਂ 2027 ਤੱਕ ਕਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਜਿਸ ਵਿੱਚ ਨਵੇਂ ਸਟੇਟ ਹਾਈਵੇਅ, ਸੜਕਾਂ ਲਈ ਨਵੀਆਂ ਯੋਜਨਾਵਾਂ, ਨਵੇਂ ਰੇਲ ਪ੍ਰੋਜੈਕਟ ਸ਼ਾਮਿਲ ਹੋਣਗੇ।