ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੇਰੀਟੇਜ ਸਕੂਲ ਟਾਕਾਨਿਨੀ ਦੇ ਉਪਰਾਲੇ ਸਦਕਾ ਨਿਊਜੀਲੈਂਡ ਦੇ ਸਿੱਖ ਬੱਚਿਆਂ ਦਾ ਸਾਲ ਦਾ ਸਭ ਤੋਂ ਵੱਡਾ ਈਵੈਂਟ 'ਸਿੱਖ ਚਿਲਡਰਨਜ਼ ਡੇਅ' ਆਉਂਦੀ 5 ਅਤੇ 6 ਅਕਤੂਬਰ ਨੂੰ ਮਨਾਇਆ ਜਾਏਗਾ। ਇਸ ਲਈ ਬੱਚਿਆਂ ਦੀਆਂ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਚੁੱਕੀਆਂ ਹਨ, ਜੋ 22 ਸਤੰਬਰ ਤੱਕ ਚੱਲਣਗੀਆਂ। ਬੱਚਿਆਂ ਦੇ ਹਿੱਸਾ ਲੈਣ ਲਈ ਕਈ ਸ਼੍ਰੇਣੀਆਂ ਤਹਿਤ ਕੰਪੀਟਿਸ਼ਨ ਹੋਣਗੇ, ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਇਸ ਲੰਿਕ 'ਤੇ ਜਾਕੇ ਕਰ ਸਕਦੇ ਹੋ।