Friday, 13 September 2024
04 September 2024 New Zealand

ਰੋੋਟੋਰੂਆ ਦੇ ਪ੍ਰਾਪਰਟੀ ਮਾਲਕ ਨੂੰ ਕਿਰਾਏਦਾਰਾਂ ਨਾਲ ਧੱਕਾ ਪਿਆ ਮਹਿੰਗਾ

$12,000 ਦਾ ਹਰਜਾਨਾ ਭਰਨ ਦੇ ਹੋਏ ਹੁਕਮ
ਰੋੋਟੋਰੂਆ ਦੇ ਪ੍ਰਾਪਰਟੀ ਮਾਲਕ ਨੂੰ ਕਿਰਾਏਦਾਰਾਂ ਨਾਲ ਧੱਕਾ ਪਿਆ ਮਹਿੰਗਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਸਟੀਫਨ ਭਾਣਾ ਨਾਮ ਦੇ ਘਰ ਦੇ ਮਾਲਕ ਨੂੰ ਆਪਣੇ ਹੀ ਕਿਰਾਏਦਾਰਾਂ ਨਾਲ ਕੀਤੇ ਧੱਕੇ ਦਾ ਭੁਗਤਾਨ ਦੇਣਾ ਪਿਆ ਹੈ। ਜਿਸ ਘਰ ਨੂੰ ਸਟੀਫਨ ਨੇ ਇੱਕ ਬੱਚਿਆਂ ਵਾਲੇ ਪਰਿਵਾਰ ਨੂੰ ਦਿੱਤਾ ਹੋਇਆ ਸੀ ਨਾ ਸਿਰਫ ਉਨ੍ਹਾਂ ਤੋਂ ਵੱਧ ਕਿਰਾਇਆ ਵਸੂਲਦਾ ਸੀ, ਬਲਕਿ ਛੱਤ ਦੀ ਲੀਕੇਜ ਜਿਸ ਵਿੱਚੋਂ ਪਾਣੀ ਚੋਂਦਾ ਸੀ, ਉਸ ਨੂੰ ਵੀ ਸਟੀਫਨ ਨੇ ਠੀਕ ਨਹੀਂ ਕਰਵਾਇਆ ਸੀ ਤੇ ਇਸ ਕਾਰਨ ਕਈ ਰਾਤਾਂ ਪਰਿਵਾਰ ਨੂੰ ਬੱਚਿਆਂ ਸਮੇਤ ਜਮੀਨ 'ਤੇ ਗੁਜਾਰਣੀਆਂ ਪਈਆਂ ਸਨ। ਟ੍ਰਿਿਬਊਨਲ ਨੇ $12020.44 ਹਰਜਾਨਾ ਹੁਣ ਸਟੀਫਨ ਨੂੰ ਕਿਰਾਇਦਾਰਾਂ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ, ਜਿਸ ਵਿੱਚ ਕਿਰਾਇਦਾਰਾਂ ਵਲੋਂ ਵੱਧ ਅਦਾ ਕੀਤਾ ਗਿਆ ਕਿਰਾਇਆ ਵੀ ਸ਼ਾਮਿਲ ਹੈ।

ADVERTISEMENT
NZ Punjabi News Matrimonials