ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਨਿਊਜੀਲੈਂਡ ਆਉਣ ਵਾਲੇ ਯਾਤਰੀਆਂ ਤੋਂ ਲਏ ਜਾਣ ਵਾਲੇ $35 ਦੇ ਟੈਕਸ ਨੂੰ 3 ਗੁਣਾ ਵਧਾਕੇ $100 ਕੀਤੇ ਜਾਣ ਦੇ ਫੈਸਲੇ ਤੋਂ ਨਿਊਜੀਲੈਂਡ ਵੱਸਦਾ ਭਾਰਤੀ ਭਾਈਚਾਰਾ ਨਾਖੁਸ਼ ਹੈ, ਭਾਈਚਾਰੇ ਦੇ ਟੂਰੀਜ਼ਮ ਨਾਲ ਸਬੰਧਤ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਪਹਿਲਾਂ ਸਰਕਾਰ ਵਲੋਂ ਟੂਰੀਸਟ ਵੀਜੇ ਦੀ ਫੀਸ ਨੂੰ ਵਧਾਏ ਜਾਣ ਦਾ ਫੈਸਲਾ ਤੇ ਹੁਣ ਇੰਟਰੀਨੈਸ਼ਨਲ ਵੀਜੀਟਰ ਟੈਕਸ ਨੂੰ ਵਧਾਏ ਜਾਣ ਦਾ ਫੈਸਲਾ ਅੰਤਰ-ਰਾਸ਼ਟਰੀ ਟੂਰੀਜ਼ਮ ਨੂੰ ਚੰਗਾ ਸੁਨੇਹਾ ਨਹੀਂ ਦੇ ਰਿਹਾ ਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰਾ ਵੀ ਸ਼ਾਮਿਲ ਹੈ। ਸਰਕਾਰ ਭਾਂਵੇ ਇਸਨੂੰ ਮਾਮੂਲੀ ਦੱਸਕੇ ਨਿਆਂਸੰਗਤ ਫੈਸਲਾ ਮੰਨ ਰਹੀ ਹੈ, ਪਰ ਅੰਤਰ-ਰਾਸ਼ਟਰੀ ਟੂਰੀਸਟਾਂ 'ਤੇ ਇਸ ਦਾ ਪ੍ਰਭਾਵ ਲਾਜਮੀ ਤੌਰ 'ਤੇ ਹੋਣਾ ਸੁਭਾਵਿਕ ਹੈ।