Friday, 13 September 2024
05 September 2024 New Zealand

ਪ੍ਰਵਾਸੀ ਕਰਮਚਾਰੀਆਂ ਨੂੰ ਡਿਪੋਰਟ ਕਰਵਾਉਣ ਦੀ ਧਮਕੀ ਦੇਣ ਵਾਲੀ ਕ੍ਰਾਈਸਚਰਚ ਦੀ ਕੰਪਨੀ ਦਾ ਲਾਇਸੈਂਸ ਹੋਇਆ ਰੱਦ

ਪ੍ਰਵਾਸੀ ਕਰਮਚਾਰੀਆਂ ਨੂੰ ਡਿਪੋਰਟ ਕਰਵਾਉਣ ਦੀ ਧਮਕੀ ਦੇਣ ਵਾਲੀ ਕ੍ਰਾਈਸਚਰਚ ਦੀ ਕੰਪਨੀ ਦਾ ਲਾਇਸੈਂਸ ਹੋਇਆ ਰੱਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਇੰਟੈਗਰੀਟੀ ਅਡਵਾਈਜ਼ਰਜ਼ ਇੰਸ਼ੋਰੈਂਸ ਨੂੰ ਆਪਣੇ ਪ੍ਰਵਾਸੀ ਗ੍ਰਾਹਕਾਂ ਨੂੰ ਫੀਸ ਲੇਟ ਹੋਣ 'ਤੇ ਉਨ੍ਹਾਂ ਨੂੰ ਡਿਪੋਰਟ ਕਰਵਾਏ ਜਾਣ ਦੀ ਧਮਕੀ ਦੇਣਾ ਕਾਫੀ ਮਹਿੰਗਾ ਪਿਆ ਹੈ। ਇਸ ਲਈ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਹ ਸਖਤ ਫੈਸਲਾ ਕੋਡ ਆਫ ਪ੍ਰੋਫੈਸ਼ਨਲ ਕੰਡਕਟ ਨਿਯਮ ਦੀ ਉਲੰਘਣਾ ਦੇ ਕਾਰਨ ਲਿਆ ਗਿਆ ਹੈ। ਇੰਟੈਗਰੀਟੀ ਅਡਵਾਈਜ਼ਰਜ਼ ਇੰਸ਼ੋਰੈਂਸ ਨੇ ਗ੍ਰਾਹਕਾਂ ਨੂੰ ਫੀਸ ਦੇਰੀ ਹੋਣ 'ਤੇ ਇਹ ਧਮਕੀ ਲਾਈ ਸੀ ਕਿ ਉਨ੍ਹਾਂ ਬਾਰੇ ਇਸ ਸਬੰਧੀ ਇਮੀਗ੍ਰੇਸ਼ਨ ਨੂੰ ਸੂਚਿਤ ਕੀਤਾ ਜਾਏਗਾ ਤੇ ਵੀਜਾ ਰੱਦ ਕਰਵਾਕੇ ਡਿਪੋਰਟ ਕਰਵਾ ਦਿੱਤਾ ਜਾਏਗਾ। ਇਸ ਕੰਪਨੀ ਦੇ ਬਹੁਤੇ ਗ੍ਰਾਹਕ ਫਿਲੀਪੀਨੋ ਮੂਲ ਦੇ ਦੱਸੇ ਜਾ ਰਹੇ ਹਨ। ਜੇ ਤੁਹਾਨੂੰ ਵੀ ਨਿਊਜੀਲੈਂਡ ਰਹਿੰਦਿਆਂ ਕਿਸੇ ਵਲੋਂ ਵੀ ਕਿਸੇ ਵੀ ਤਰ੍ਹਾਂ ਦੇ ਧੱਕੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤਾਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਦਿਆਂ ਸਬੰਧਤ ਵਿਭਾਗ ਨਾਲ ਸੰਪਰਕ ਕੀਤੇ ਜਾਣਾ ਬਹੁਤ ਜਰੂਰੀ ਹੈ।

ADVERTISEMENT
NZ Punjabi News Matrimonials