ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦੇ 10 ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਨਿਊਜੀਲੈਂਡ ਪਹਿਲੇ 10 ਵਿੱਚ ਸ਼ਾਮਿਲ ਹੋਇਆ ਹੈ, ਹਾਲਾਂਕਿ ਪਿਛਲੇ ਸਾਲ ਦੀ ਸੂਚੀ ਦੇ ਮੁਕਾਬਲੇ ਨਿਊਜੀਲੈਂਡ ਨੇ ਸੂਚੀ ਵਿੱਚ ਗਿਰਾਵਟ ਦਰਜ ਕੀਤੀ ਹੈ, ਪਰ ਚੰਗੀ ਗੱਲ ਇਹ ਰਹੀ ਕਿ ਅਜੇ ਵੀ ਸੈਂਕੜੇ ਦੇਸ਼ਾਂ ਦੇ ਮੁਕਾਬਲੇ ਨਿਊਜੀਲੈਂਡ ਪਹਿਲੇ 10 ਵਿੱਚ ਸ਼ਾਮਿਲ ਹੈ। ਨਿਊਜੀਲੈਂਡ ਸੂਚੀ ਵਿੱਚ 9ਵੇਂ ਨੰਬਰ 'ਤੇ ਆਇਆ ਹੈ। ਇਹ ਸੂਚੀ ਯੂਐਸ ਨਿਊਜ਼ ਐਂਡ ਵਰਲਡ ਰਿਪੋਰਟ ਵਲੋਂ ਜਾਰੀ ਕੀਤੀ ਗਈ ਹੈ। ਸੂਚੀ ਵਿੱਚ ਪਹਿਲੇ 3 ਅੰਕਾਂ 'ਤੇ ਕ੍ਰਮਵਾਰ ਸਵਿਟਜਰਲੈਂਡ, ਜਾਪਾਨ ਤੇ ਅਮਰੀਕਾ ਹਨ। ਗੁਆਂਢੀ ਮੁਲਕ ਆਸਟ੍ਰੇਲੀਆ ਸੂਚੀ ਵਿੱਚ 5ਵੇਂ ਨੰਬਰ 'ਤੇ ਹੈ।