ਆਕਲੈਂਡ (ਹਰਪ੍ਰੀਤ ਸਿੰਘ) - ਵੱਡੇ ਸਟੋਰਾਂ ਆਦਿ ਵਿੱਚ ਜੋ ਮੱਛੀ ਵੇਚੀ ਜਾਂਦੀ ਹੈ, ਉਹ ਮੱਛੀਆਂ ਦਾ ਸਿਰਫ 30%-35% ਹਿੱਸਾ ਹੀ ਹੁੰਦਾ ਹੈ ਤੇ ਬਾਕੀ ਦੇ ਹਿੱਸੇ ਜਿਸ ਵਿੱਚ ਜੋ ਸਿਰੀ ਤੇ ਪੂੰਛ ਆਉਂਦੀ ਹੈ, ਸੁੱਟ ਦਿੱਤੇ ਜਾਂਦੇ ਹਨ। ਆਕਲੈਂਡ ਦੇ ਮੈਂਗਰੀ ਵਿੱਚ ਖੁਰਾਕ ਦੇ ਰੂਪ ਵਿੱਚ ਕੁਦਰਤ ਤੋਂ ਮਿਲਣ ਵਾਲੇ ਇਸ ਸ਼ਾਨਦਾਰ ਤੋਹਫੇ ਦੀ ਇਨੀਂ ਬਰਬਾਦੀ ਰੋਕਣ ਲਈ 'ਕਾਈ ਇਕਾ' ਨਾਮ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿੱਥੇ ਮੱਛੀ ਦੇ ਸਿਰੇ ਅਤੇ ਪੰੂਛ ਦੇ ਹਿੱਸੇ ਵੇਚੇ ਜਾਂਦੇ ਹਨ, ਨਾ ਸਿਰਫ ਇਹ ਖੁਰਾਕ ਦਾ ਵਧੀਆ ਸ੍ਰੋਤ ਹੈ, ਬਲਕਿ ਇਸ ਮਹਿੰਗਾਈ ਦੇ ਦੌਰ ਵਿੱਚ ਇਹ ਸਸਤੇ ਭਾਅ ਮਿਲਣ ਵਾਲੀ ਵਧੀਆ ਖੁਰਾਕ ਦੀ ਲੋਕਾਂ ਵਿੱਚ ਭਾਰੀ ਮੰਗ ਵਧੀ ਹੈ।