ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਏਅਰ ਨਿਊਜੀਲੈਂਡ ਦੇ ਸੈਂਕੜੇ ਗ੍ਰਾਹਕ ਇਸ ਲਈ ਬਹੁਤ ਖੁਸ਼ ਸਨ, ਕਿਉਂਕਿ ਉਨ੍ਹਾਂ ਨੂੰ ਲੋਕਲ ਉਡਾਣਾ ਦੀ ਵਾਪਸੀ ਦੀ ਟਿਕਟ $8 ਵਿੱਚ ਅੰਤਰ-ਰਾਸ਼ਟਰੀ ਉਡਾਣਾ ਦੀ ਟਿਕਟ $97 ਵਿੱਚ ਮਿਲ ਗਈ ਸੀ। ਪਰ ਇਨ੍ਹਾਂ ਸੈਂਕੜੇ ਯਾਤਰੀਆਂ ਦੀ ਖੁਸ਼ੀ ਜਿਆਦਾ ਸਮਾਂ ਨਾ ਰਹੀ, ਕਿਉਂਕਿ ਜਲਦ ਹੀ ਏਅਰਲਾਈਨ ਨੇ ਇਨ੍ਹਾਂ ਸਸਤੀਆਂ ਟਿਕਟਾਂ ਦੀ ਬੁਕਿੰਗ ਬੰਦ ਕਰਕੇ ਇਨ੍ਹਾਂ ਯਾਤਰੀਆਂ ਨੂੰ ਰਿਫੰਡ ਜਾਰੀ ਕਰ ਦਿੱਤੇ ਤੇ ਕਿਹਾ ਕਿ ਇਹ ਇਹ ਤਕਨੀਕੀ ਗਲਤੀ ਦਾ ਨਤੀਜਾ ਸੀ, ਇਸ ਲਈ ਏਅਰ ਨਿਊਜੀਲੈਂਡ ਨੂੰ ਆਪਣੀ ਕੋਰੀਅਨ ਭਾਸ਼ਾ ਦੀ ਵੈਬਸਾਈਟ ਡਾਊਨ ਵੀ ਕਰਨੀ ਪਈ।
ਆਕਲੈਂਡ ਤੋਂ ਕਈ ਯਾਤਰੀਆਂ ਨੇ ਆਸਟ੍ਰੇਲੀਆ ਤੋਂ ਬਿਜਨੈਸ ਕਲਾਸ ਵਾਪਸੀ ਦੀ ਟਿਕਟ ਸਿਰਫ $97 ਵਿੱਚ ਖ੍ਰੀਦੀ ਸੀ ਤੇ ਇਸ ਤੋਂ ਇਲਾਵਾ ਜੋ ਘਰੇਲੂ ਉਡਾਣਾ ਇਸ ਗਲਤੀ ਕਾਰਨ ਪ੍ਰਭਾਵਿਤ ਹੋਈਆਂ ਉਹ ਰੂਟ ਸਨ:
Auckland to Christchurch return for $8;
Queenstown to Gold Coast economy return for $17;
Melbourne to Queenstown economy return for $28;
Auckland to Rarotonga return in business for $93
ਏਅਰ ਨਿਊਜੀਲੈਂਡ ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ ਤੇ ਟਿਕਟਾਂ ਬੁੱਕ ਕਰਨ ਵਾਲੇ ਯਾਤਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਜੇ ਵੀ ਕੁਝ ਵਿਸ਼ੇਸ਼ ਡਿਸਕਾਉਂਟ 'ਤੇ ਟਿਕਟਾਂ ਬੁੱਕ ਕਰ ਸਕਦੇ ਹਨ।