Sunday, 13 October 2024
29 September 2024 New Zealand

ਭਾਈਚਾਰੇ ਦੀ ਨਾਮ-ਵਰ ਸ਼ਖ-ਸ਼ੀਅਤ ਤੇ ਕੁਈਨਜ਼ ਮੈਡਲ ਹਾਸਿਲ ਕਰਨ ਵਾਲੇ ਦਵਿੰਦਰ ਰਾਹਲ ਡੁੱਬੇ ਕਰ-ਜਿਆਂ ਵਿੱਚ

ਭਾਈਚਾਰੇ ਦੀ ਨਾਮ-ਵਰ ਸ਼ਖ-ਸ਼ੀਅਤ ਤੇ ਕੁਈਨਜ਼ ਮੈਡਲ ਹਾਸਿਲ ਕਰਨ ਵਾਲੇ ਦਵਿੰਦਰ ਰਾਹਲ ਡੁੱਬੇ ਕਰ-ਜਿਆਂ ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਨਾਮਵਰ ਸ਼ਖਸ਼ੀਅਤ ਤੇ ਕੁਈਨਜ਼ ਮੈਡਲ ਹਾਸਿਲ ਕਰਨ ਵਾਲੇ ਦਵਿੰਦਰ ਰਾਹਲ ਦੀ ਕੰਪਨੀ ਲੈਣਦਾਰਾਂ ਦੀ $4 ਮਿਲੀਅਨ ਦੀ ਕਰਜਈ ਹੈ। ਇਸਦੇ ਨਾਲ ਹੀ ਯੂਡੀਸੀ ਫਾਇਨਾਂਸ ਵਲੋਂ ਫਾਇਨਾਂਸ ਰੋਲਸ ਰੋਇਸ ਗੋਸਟ ਗੱਡੀ ਦੇ $179,000 ਵੀ ਬਕਾਏ ਵਜੋਂ ਵਾਪਸੀ ਮੰਗੀ ਜਾ ਰਹੀ ਹੈ। ਇਹ ਗੱਡੀ ਦਵਿੰਦਰ ਰਾਹਲ ਵਲੋਂ 2022 ਵਿੱਚ ਖ੍ਰੀਦੀ ਗਈ ਸੀ।
ਦਵਿੰਦਰ ਰਾਹਲ ਤੇ ਉਨ੍ਹਾਂ ਦੀ ਕੰਪਨੀ ਐਫ ਟੀ ਐਲ ਨੂੰ ਮੈਨੂਕਾਊ ਵਿਖੇ ਮਾਰਚ 2020 ਵਿੱਚ 1 ਜੋੜੇ ਨੂੰ ਖਰਾਬ ਘਰ ਵੇਚਣ ਦੇ ਡਿਸੇਪਟਿਵ ਕੰਡਕਟ ਤਹਿਤ $1 ਮਿਲੀਅਨ ਅਦਾ ਕਰਨ ਦੇ ਹੁਕਮ ਵੀ ਹੋਏ ਸਨ।
ਦਵਿੰਦਰ ਰਾਹਲ ਦੀ ਇਹ ਗੱਡੀ ਉਸ ਵੇਲੇ ਵੀ ਸੁਰਖੀਆਂ ਵਿੱਚ ਕਾਫੀ ਆਈ ਸੀ, ਜਦੋਂ 2023 ਵਿੱਚ ਆਕਲੈਂਡ ਪੁੱਜੇ ਗਾਇਕ ਮਲਕੀਤ ਸਿੰਘ ਨੂੰ ਇਹ ਗੱਡੀ ਲੈਣ ਪੁੱਜੀ ਸੀ।

ADVERTISEMENT
NZ Punjabi News Matrimonials