Sunday, 13 October 2024
30 September 2024 New Zealand

ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਆਤਮ ਰਸ ਕੀਰਤਨ ਦਰਬਾਰ'

ਸੰਗਤਾਂ ਨੂੰ ਪਰਿਵਾਰਾਂ ਸਮੇਤ ਹੁੰਮ-ਹੁਮਾ ਕੇ ਪੁੱਜਣ ਦੀ ਬੇਨਤੀ
ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਆਤਮ ਰਸ ਕੀਰਤਨ ਦਰਬਾਰ' - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਵਲੋਂ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਤਮ ਰਸ ਕੀਰਤਨ ਦਰਬਾਰ ਆਉਂਦੀ 19 ਅਕਤੂਬਰ (ਦਿਨ ਸ਼ਨੀਵਾਰ) ਨੂੰ ਸਜਾਇਆ ਜਾ ਰਿਹਾ ਹੈ।
ਇਸ ਮੌਕੇ ਭਾਈ ਅਮਰੀਕ ਸਿੰਘ ਜੀ (ਚਮਕੌਰ ਸਾਹਿਬ), ਭਾਈ ਸਰਵਣ ਸਿੰਘ ਜੀ (ਹਜੂਰੀ ਰਾਗੀ ਦਰਬਾਰ ਸਾਹਿਬ), ਭਾਈ ਬੱਚਿਤਰ ਸਿੰਘ ਜੀ ਅਨਮੋਲ , ਭਾਈ ਦੀਪ ਸਿੰਘ ਜੀ (ਅਮ੍ਰਿਤਸਰ ਵਾਲੇ), ਭਾਈ ਗੁਰਤੇਜ ਸਿੰਘ ਜੀ ਤੇ ਭਾਈ ਹਰਮਨਜੋਤ ਸਿੰਘ ਜੀ, ਭਾਈ ਗੁਰਸ਼ਰਨ ਸਿੰਘ ਜੀ ਵਲੋਂ ਸੰਗਤਾਂ ਸਨਮੁਖ ਹਾਜਰੀ ਭਰੀ ਜਾਏਗੀ। ਆਪ ਸਭ ਨੂੰ ਇਸ ਮੌਕੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਗੁਰੂਘਰ ਪੁੱਜਣ ਦੀ ਬੇਨਤੀ। ਸਮਾਗਮ ਰਾਤ 6.15 ਤੋਂ 9.30 ਵਜੇ ਤੱਕ ਜਾਰੀ ਰਹਿਣਗੇ।

ADVERTISEMENT
NZ Punjabi News Matrimonials