Sunday, 13 October 2024
30 September 2024 New Zealand

ਕੱ-ਟੀਆਂ ਉਂ-ਗਲਾਂ ਨਾਲ ਮਿਡਲਮੋਰ ਹਸਪਤਾਲ ਵਿੱਚ ਨੌਜਵਾਨ ਨੂੰ ਕਰਨੀ ਪਈ ਘੰਟੇ ਤੋਂ ਵਧੇਰੇ ਲੰਬੀ ਤੇ ਦਰ-ਦ ਭਰੀ ਉਡੀਕ

ਕੱ-ਟੀਆਂ ਉਂ-ਗਲਾਂ ਨਾਲ ਮਿਡਲਮੋਰ ਹਸਪਤਾਲ ਵਿੱਚ ਨੌਜਵਾਨ ਨੂੰ ਕਰਨੀ ਪਈ ਘੰਟੇ ਤੋਂ ਵਧੇਰੇ ਲੰਬੀ ਤੇ ਦਰ-ਦ ਭਰੀ ਉਡੀਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਮਨਗੋਡਾ ਅਮਰਨਾਇਕ ਦੀਆਂ ਕੰਮ 'ਤੇ ਵਾਪਰੇ ਇੱਕ ਭਿਆਨਕ ਹਾਦਸੇ ਕਾਰਨ 2 ਉਂਗਲਾਂ ਲਗਭਗ ਨਾਲੋਂ ਹੀ ਲੱਥ ਗਈਆਂ ਸਨ ਤੇ ਇਸ ਤੋਂ ਬਾਅਦ ਜਦੋਂ ਉਸਨੂੰ ਮਿਡਲਮੋਰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਬਿਨ੍ਹਾਂ ਫਰਸਟ ਏਡ ਉਸਨੂੰ ਲਗਭਗ 90 ਮਿੰਟ ਤੱਕ ਲੰਬੀ ਕਤਾਰ ਵਿੱਚ ਖੜ੍ਹਕੇ ਉਡੀਕ ਕਰਨੀ ਪਈ। ਅੰਤ ਡਾਕਟਰਾਂ ਨੇ ਆਪਰੇਸ਼ਨ ਤੋਂ ਬਾਅਦ ਉਸਦੀ ਇੱਕ ਉਂਗਲ ਤਾਂ ਜੋੜ ਦਿੱਤੀ ਪਰ ਤੀਜੀ ਉੁਂਗਲ ਕੱਟਣੀ ਪੈ ਗਈ। ਅਮਰਨਾਇਕ ਅਪ੍ਰੈਲ 2023 ਵਿੱਚ ਪਤਨੀ ਸਮੇਤ ਨਿਊਜੀਲੈਂਡ ਆਇਆ ਸੀ ਤੇ ਹੁਣ ਦੋਨੋਂ ਪਤੀ-ਪਤਨੀ ਪੱਕੀ ਰਿਹਾਇਸ਼ ਅਪਲਾਈ ਕਰਨ ਬਾਰੇ ਸੋਚ ਰਹੇ ਸਨ, ਪਰ ਇਸ ਹਾਦਸੇ ਨੇ ਦੋਨਾਂ ਦੇ ਭਵਿੱਖ ਨੂੰ ਨਿਊਜੀਲੈਂਡ ਵਿੱਚ ਧੁੰਦਲਾ ਕਰ ਦਿੱਤਾ ਹੈ, ਕਿਉਂਕਿ ਹਾਦਸੇ ਕਾਰਨ ਅਮਰਨਾਇਕ ਕਾਫੀ ਸਮਾਂ ਕੰਮ ਨਹੀਂ ਕਰ ਸਕੇਗਾ। ਪਰਿਵਾਰ ਦੀ ਮੱਦਦ ਲਈ ਗਿਵ ਅ ਲਿਟਲ ਵੈਬਸਾਈਟ 'ਤੇ ਇੱਕ ਪੇਜ ਵੀ ਬਣਾਇਆ ਗਿਆ ਹੈ।

ADVERTISEMENT
NZ Punjabi News Matrimonials