Sunday, 13 October 2024
01 October 2024 New Zealand

$900,000 ਟੈਕਸ ਬਕਾਏ ਨੂੰ ਲੈਕੇ ਆਕਲੈਂਡ ਕਾਉਂਸਲ ਇਸ ਭਾਰਤੀ ਮੂਲ ਦੇ ਕਾਰੋਬਾਰੀ ਦਾ ਕਾਰੋਬਾਰ ਤੇ ਘਰ ਵੇਚਣ ਦੀ 'ਚ

$900,000 ਟੈਕਸ ਬਕਾਏ ਨੂੰ ਲੈਕੇ ਆਕਲੈਂਡ ਕਾਉਂਸਲ ਇਸ ਭਾਰਤੀ ਮੂਲ ਦੇ ਕਾਰੋਬਾਰੀ ਦਾ ਕਾਰੋਬਾਰ ਤੇ ਘਰ ਵੇਚਣ ਦੀ 'ਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਫਰੀਮੇਨ ਬੇਅ ਦੇ ਕੈਫੇ ਤੇ ਗਰੇਲਿਨ ਦੇ ਘਰ ਨੂੰ ਧੱਕੇ ਨਾਲ ਵੇਚਣ ਦੀ ਤਿਆਰੀ ਵਿੱਚ ਹੈ, ਅਜਿਹਾ ਇਸ ਲਈ ਕਿਉਂਕਿ ਕਾਰੋਬਾਰ ਅਤੇ ਘਰ ਦੇ ਭਾਰਤੀ ਮੂਲ ਦੇ ਮਾਲਕ ਦਿਲੀ ਕੁਮਾਰ ਰੂਪਾ ਨੇ ਆਕਲੈਂਡ ਕਾਉਂਸਲ ਦੇ ਟੈਕਸਾਂ ਦੇ ਰੂਪ ਵਿੱਚ $900,000 ਦੇ ਕਰੀਬ ਦੀ ਅਦਾਇਗੀ ਦੇਣੀ ਹੈ, ਜੋ ਕਈ ਸਾਲਾਂ ਤੋਂ ਬਕਾਇਆ ਸੀ ਤੇ ਆਕਲੈਂਡ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਕਾਇਆ ਟੈਕਸ ਅਦਾਇਗੀ ਤੇ ਪਨੇਲਟੀ ਡੈਬਟ ਹੈ। ਐਨ ਜੈਡ ਹੈਰਲਡ ਅਨੁਸਾਰ ਦਿਲੀਪ ਰੂਪਾ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੁਰਖੀਆਂ ਵਿੱਚ ਰਹਿ ਚੁੱਕੇ ਸਨ, ਜਦੋਂ ਉਨ੍ਹਾਂ ਨੂੰ ਕਿਊ ਆਰ ਕੋਡ ਕਾਰੋਬਾਰ 'ਤੇ ਡਿਸਪਲੇਅ ਨਾ ਕਰਨ ਦੇ ਚਲਦਿਆਂ ਕੇਸ ਦੀ ਕਾਰਵਾਈ ਤੋਂ ਬਾਅਦ $1500 ਦਾ ਜੁਰਮਾਨਾ ਵੀ ਲਾਇਆ ਗਿਆ ਸੀ।

ADVERTISEMENT
NZ Punjabi News Matrimonials