Sunday, 13 October 2024
01 October 2024 New Zealand

ਭਾਈਚਾਰੇ ਤੋਂ ਭੈਣ ਰਾਜਵੀਰ ਕੌਰ ਕੂਨਰ ਨੂੰ ਜੇ.ਪੀ. ਚੁਣੇ ਜਾਣ 'ਤੇ ਬਹੁਤ-ਬਹੁਤ ਮੁਬਾਰਕਾਂ

ਭਾਈਚਾਰੇ ਤੋਂ ਭੈਣ ਰਾਜਵੀਰ ਕੌਰ ਕੂਨਰ ਨੂੰ ਜੇ.ਪੀ. ਚੁਣੇ ਜਾਣ 'ਤੇ ਬਹੁਤ-ਬਹੁਤ ਮੁਬਾਰਕਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭੈਣ ਰਾਜਵੀਰ ਕੌਰ ਕੂਨਰ (ਰਾਜੀ) ਨੂੰ ਅੱਜ ਜੇ.ਪੀ. (ਜਸਟਿਸ ਆਫ ਦ ਪੀਸ) ਚੁਣਿਆ ਗਿਆ ਹੈ, ਇਸ ਖੁਸ਼ੀ ਦੀ ਘੜੀ ਮੌਕੇ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ।
ਇੱਕ ਜੇ.ਪੀ.(ਜਸਟਿਸ ਆਫ ਦ ਪੀਸ) ਕਮਿਊਨਿਟੀ ਮੈਂਬਰ ਵਜੋਂ ਕਈ ਤਰ੍ਹਾਂ ਦੀਆਂ ਐਡਮੀਨਸਟਰੇਟਿਵ ਤੇ ਜਿਊਡੀਸ਼ੀਅਲ ਡਿਊਟੀਆਂ ਨਿਭਾਅ ਸਕਦਾ ਹੈ।
ਉਨ੍ਹਾਂ ਨੂੰ ਸੁਪਰੀਮ ਸਿੱਖ ਸੁਸਾਇਟੀ ਵਲੋਂ ਨੌਮੀਨੇਟ ਕੀਤਾ ਗਿਆ ਸੀ। ਰਾਜਵੀਰ ਕੌਰ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 5-6 ਵਜੇ, ਆਪਣੀਆਂ ਜੇ.ਪੀ ਦੀਆਂ ਸੇਵਾਵਾਂ ਟਾਕਾਨਿਨੀ ਗੁਰੂ ਘਰ ਵਿੱਚ ਨਿਭਾਇਆ ਕਰਨਗੇ। ਸਾਰੇ ਪਰਿਵਾਰ ਤੇ ਭੈਣ ਰਾਜਵੀਰ ਕੌਰ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈਆਂ । ਦੱਸਦੀਏ ਕਿ ਭੈਣ ਰਾਜਵੀਰ ਕੌਰ ਨੇ ਕੋਵਿਡ ਵੇਲੇ ਵੀ ਗਰੌਸਰੀ ਦੀ ਮੱਦਦ ਵਿੱਚ ਬਹੁਤ ਸੇਵਾਵਾਂ ਨਿਭਾਈਆਂ ਸਨ।
ਸੁਪਰੀਮ ਸਿੱਖ ਸੁਸਾਇਟੀ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਮੂਹ ਮੈਂਬਰਾਂ ਵਲੋਂ ਬਹੁਤ -ਬਹੁਤ ਮੁਬਾਰਕਾਂ

ADVERTISEMENT
NZ Punjabi News Matrimonials