ਆਕਲੈਂਡ ਤੋਂ ਲੋਸ ਐਂਜਲਸ ਲਈ ਸਿੱਧੀ ਉਡਾਣ ਦੀ ਹੋਈ ਸ਼ੁਰੂਆਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਡੈਲਟਾ ਏਅਰਲਾਈਨ ਵਲੋਂ ਇਨ੍ਹਾਂ ਸਰਦੀਆਂ ਵਿੱਚ ਆਕਲੈਂਡ ਤੋਂ ਲੋਸ ਐਂਜਲਸ ਲਈ ਨਵੀਂ ਉਡਾਣ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਗਿਆ ਹੈ। ਡੈਲਟਾ ਏਅਰਲਾਈਨ ਨੇ ਗ੍ਰਾਹਕਾਂ ਨੂੰ ਘੱਟ ਪੈਸਿਆਂ ਵਿੱਚ ਵਧੀਆ ਸੇਵਾਵਾਂ ਦੇਣ ਦੀ ਗੱਲ ਆਖੀ ਹੈ। ਡੈਲਟਾ ਨੇ ਆਪਣੇ ਗ੍ਰਾਹਕਾਂ ਲਈ ਇਸ ਉਡਾਣ ਵਿੱਚ ਕਾਫੀ ਵਿਕਲਪ ਦੇਣ ਦੀ ਗੱਲ ਕਹੀ ਹੈ, ਜਿਸ ਬਾਰੇ ਸਮੇਂ ਦੇ ਨਾਲ ਖੁਲਾਸਾ ਕੀਤਾ ਜਾਏਗਾ।