Australia

Spread the love
  • ਸਰਵਿਸਜ਼ ਆਸਟ੍ਰੇਲੀਆ ਸੈਂਟਰਾਂ ‘ਤੇ ਵਧਾਈ ਜਾਏਗੀ ਸਕਿਓਰਟੀ ਗਾਰਡਾਂ ਦੀ ਗਿਣਤੀ
    ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਭਰ ਵਿੱਚ ਸਰਵਿਸ ਆਸਟ੍ਰੇਲੀਆ ਸੈਂਟਰਾਂ ‘ਤੇ ਆਮ ਲੋਕਾਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਵਧਾਉਣ ਲਈ ਸੈਂਕੜੇ ਦੀ ਗਿਣਤੀ ਵਿੱਚ ਸਕਿਓਰਟੀ ਗਾਰਡਾਂ ਦੀ ਭਰਤੀ ਹੋਏਗੀ ਤੇ ਇਸ ਲਈ ਸਰਕਾਰ ਨੇ $314 ਮਿਲੀਅਨ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ।ਇਸ ਗੱਲ ਦੀ ਜਾਣਕਾਰੀ ਗਵਰਮੈਂਟ ਮਨਿਸਟਰ ਬਿੱਲ ਸ਼ਾਰਟਨ ਨੇ ਦਿੱਤੀ ਹੈ, ਉਨ੍ਹਾਂ ਕਿਹਾ ਕਿ ਇਹ ਸਕਿਓਰਟੀ ਗਾਰਡ ਦੇਸ਼ ਭਰ ਦੇ 318 ਕੇਂਦਰਾਂ ‘ਤੇ ਭਰਤੀ ਕੀਤੇ ਜਾਣਗੇ। ਸਰਕਾਰੀ ਆਂਕੜਿਆਂ ਅਨੁਸਾਰ ਆਸਟ੍ਰੇਲੀਆ ਭਰ ਵਿੱਚ 9000 ਅਜਿਹੀਆਂ ਘਟਨਾਵਾਂ ਬੀਤੇ ਸਾਲ ਵਾਪਰੀਆਂ ਸਨ, ਜੋ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਸਨ।
  • ਸ਼ਰਾਬ ਪੀ ਆਪੇ ਤੋਂ ਬਾਹਰ ਹੋਣਾ ਪੰਜਾਬੀ ਨੌਜਵਾਨ ਨੂੰ ਪਿਆ ਮਹਿੰਗਾ, ਸੁਣਾਈ ਗਈ ਸਜਾ
    ਮੈਲਬੋਰਨ (ਹਰਪ੍ਰੀਤ ਸਿੰਘ) – ਹੱਦੋਂ ਵੱਧ ਸ਼ਰਾਬ ਪੀਕੇ ਬੱਚਿਆਂ ਨਾਲ ਬੁਰਾ ਵਰਤਾਰਾ ਕਰਨ ਦੇ ਦੋਸ਼ ਹੇਠ ਪੰਜਾਬੀ ਨੌਜਵਾਨ ਨੂੰ $2000 ਦਾ ਜੁਰਮਾਨਾ, 25 ਘੰਟੇ ਦੀ ਕਮਿਊਨਿਟੀ ਸਰਵਿਸ ਤੇ ਡੇਢ ਸਾਲ ਲਈ ਗੁੱਡ ਬਿਹੇਵੀਅਰ ਆਰਡਰ ਜਾਰੀ ਕੀਤਾ ਗਿਆ ਹੈ। 33 ਸਾਲਾ ਅਭੀਜੀਤ ਸਿੰਘ ਕੈਨਬਰਾ ਦੇ ਬੋਨਰ ਦਾ ਰਹਿਣ ਵਾਲਾ ਹੈ, ਨੇ 2 ਵੱਖੋ-ਵੱਖ ਮੌਕਿਆਂ ‘ਤੇ ਛੋਟੀ ਉਮਰ ਦੇ ਬੱਚਿਆਂ ਨੂੰ ਡਰਾਇਆ-ਧਮਕਾਇਆ ਜਿਸ ਲਈ ਉਸਨੂੰ ਇਹ ਸਜਾ ਸੁਣਾਈ ਗਈ ਹੈ, ਮੌਕੇ ‘ਤੇ ਉਸਨੇ ਕਾਨੂੰਨੀ ਸੀਮਾ ਤੋਂ 6 ਗੁਣਾ ਜਿਆਦਾ ਸ਼ਰਾਬ ਪੀਤੀ ਹੋਈ ਸੀ। ਅਭੀਜੀਤ ਦੀ ਚੰਗੀ ਕਿਸਮਤ ਰਹੀ ਕਿ ਪਹਿਲਾਂ ਇੱਕ ਬੱਚੇ ਸਬੰਧੀ ਉਸਨੂੰ ਭਰਮਾਉਣ ਦੇ ਦੋਸ਼ ਲਾਏ ਗਏ ਸਨ, ਜੋ ਬਾਅਦ…
  • ਵੀਜਾ ਜਾਰੀ ਹੋਣ ਵਿੱਚ ਦੇਰੀ ਬਣੀ ਪਰਿਵਾਰ ਲਈ ਵੱਡੀ ਦਿੱਕਤ
    ਬੱਚਿਆਂ ਦੇ ਖਰਚੇ ਕੱਢਣੇ ਹੋਏ ਔਖੇ, ਭਾਈਚਾਰੇ ਨੇ ਮੱਦਦ ਲਈ ਫੰਡਰੇਜ਼ ਕੀਤਾ ਸ਼ੁਰੂਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਕਰੇਗੀਬਰਨ ਰਹਿੰਦ ਗੁਰਪ੍ਰੀਤ ਸਿੰਘ ਤੇ ਜਸਬੀਰ ਕੌਰ ਬੀਤੇ 15 ਸਾਲਾਂ ਤੋਂ ਆਸਟ੍ਰੇਲੀਆ ਕਾਨੂੰਨੀ ਰੂਪ ਵਿੱਚ ਰਹਿ ਹਨ, 3 ਬੱਚਿਆਂ ਵਿੱਚੋਂ ਇਨ੍ਹਾਂ ਦੇ 2 ਬੱਚੇ ਆਸਟ੍ਰੇਲੀਆ ਦੇ ਸਿਟੀਜਨ ਵੀ ਹਨ। ਪਰ ਸਰਕਾਰੀ ਸਿਸਟਮ ਦੀ ਤਕਨੀਕੀ ਸੱਮਸਿਆ ਨੇ ਇਨ੍ਹਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ, ਇਸ ਵੇਲੇ ਤਾਂ ਗੁਰਪ੍ਰੀਤ ਸਿੰਘ ਪਰਿਵਾਰ ਦੇ ਖਰਚੇ ਕੱਢਣ ਵਿੱਚ ਵੀ ਅਸਮਰਥ ਹੋਇਆ ਪਿਆ ਹੈ।ਦਰਅਸਲ ਦੋਨਾਂ ਨੇ ਜਨਵਰੀ 2023 ਵਿੱਚ ਬ੍ਰਿਜਿੰਗ ਵੀਜਾ ਏ ਐਪਲੀਕੇਸ਼ਨ ਲਾਈ ਸੀ, ਜੋ ਕਿ ਸਿਸਟਮ ਐਰਰ ਦੀ ਗਲਤੀ ਕਾਰਨ ਸਮੇਂ ਸਿਰ ਪ੍ਰੋਸੈਸ ਨਾ ਹੋ ਸਕੀ…
  • ਆਸਟ੍ਰੇਲੀਆ ਦੀ ਬੋਂਜ਼ਾ ਏਅਰਲਾਈਨ ਦੇ ਕਰਮਚਾਰੀਆਂ ਦਾ ਦਾਅਵਾ
    ਕੰਪਨੀ ਨੇ ਗ੍ਰਾਹਕਾਂ ਨੂੰ ਠੱਗਣ ਲਈ ਜਾਣ-ਬੁੱਝਕੇ ਟਿਕਟਾਂ ਦੀ ਵਿਕਰੀ ਰੱਖੀ ਜਾਰੀਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਭਰ ਵਿੱਚ ਸਸਤੀਆਂ ਟਿਕਟਾਂ ਵੇਚਣ ਲਈ ਜਾਣੀ ਜਾਂਦੀ ਬੋਂਜ਼ਾ ਏਅਰਲਾਈਨ ਦੇ ਅਚਾਨਕ ਦੀਵਾਲੀਆ ਐਲਾਨੇ ਜਾਣ ਤੋਂ ਬਾਅਦ ਕਰਮਚਾਰੀਆਂ ਦਾ ਰੋਹ ਲਗਾਤਾਰ ਬਰਕਰਾਰ ਹੈ। ਕੰਪਨੀ ਨੇ ਇਸ ਫੈਸਲੇ ਤੋਂ ਪਹਿਲਾਂ ਕਰਮਚਾਰੀਆਂ ਨੂੰ ਵੀ ਤਨਖਾਹ ਨਹੀਂ ਦਿੱਤੀ ਅਤੇ ਹੁਣ ਕਰਮਚਾਰੀਆਂ ਦਾ ਦਾਅਵਾ ਹੈ ਕਿ ਕੰਪਨੀ ਨੂੰ ਇਸ ਫੈਸਲੇ ਦਾ ਪਤਾ ਸੀ ਪਰ ਗ੍ਰਾਹਕਾਂ ਨੂੰ ਠੱਗਣ ਲਈ ਉਸਨੇ ਟਿਕਟਾਂ ਦੀ ਵਿਕਰੀ ਜਾਰੀ ਰੱਖੀ ਜਦਕਿ 30 ਅਪ੍ਰੈਲ ਤੋਂ ਕੰਪਨੀ ਦਾ ਸਾਰੀਆਂ ਸੇਵਾਵਾਂ ਬੰਦ ਕਰਨ ਦਾ ਫੈਸਲਾ ਸੀ।
  • ਕੁਈਨਜ਼ਲੈਂਡ ਦੇ ਰਿਹਾਇਸ਼ੀਆਂ ਨੂੰ ਲੱਗ ਗਈਆਂ ਮੌਜਾਂ!
    ਅਗਲੇ ਮਹੀਨੇ ਤੋਂ ਸਰਕਾਰ ਨੇ ਬਿਜਲੀ ਦਾ ਬਿੱਲ ਕੀਤਾ ਮੁਆਫਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦੇ ਰਿਹਾਇਸ਼ੀਆਂ ਨੂੰ 1 ਜੁਲਾਈ 2024 ਤੋਂ ਵੱਡੀ ਰਾਹਤ ਮਿਲਣ ਜਾ ਰਹੀ ਹੈ, ਸਰਕਾਰ ਦੇ ਕੀਤੇ ਐਲਾਨ ਅਨੁਸਾਰ ਯੋਗ ਰਿਹਾਇਸ਼ੀਆਂ ਨੂੰ ਬਿਜਲੀ ਬਿੱਲਾਂ ‘ਤੇ $1000 ਦੀ ਗ੍ਰਾਂਟ ਦਿੱਤੀ ਜਾਏਗੀ ਤੇ ਇਹ ਗ੍ਰਾਂਟ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਜਾਇਆ ਕਰੇਗੀ, ਕਿਉਂਕਿ ਬਹੁਤੇ ਰਿਹਾਇਸ਼ੀਆਂ ਦਾ ਬਿੱਲ $1000 ਤੋਂ ਘੱਟ ਹੁੰਦਾ ਹੈ, ਇਸੇ ਲਈ ਇਹ ਇੱਕ ਤਰ੍ਹਾਂ ਰਿਹਾਇਸ਼ੀਆਂ ਲਈ ਮੁਫਤ ਬਿਜਲੀ ਦੀ ਸੁਵਿਧਾ ਕਹੀ ਜਾ ਸਕਦੀ ਹੈ, ਜੋ ਰਿਹਾਇਸ਼ੀਆਂ ਨੂੰ ਇਸ ਮਹਿੰਗਾਈ ਦੇ ਸਮੇਂ ਵੱਡੀ ਰਾਹਤ ਪ੍ਰਦਾਨ ਕਰੇਗੀ।
  • ਸਟੋਰਾਂ ਵਿੱਚੋਂ ਸਮਾਨ ਚੋਰੀ ਕਰਨ ਵਾਲੇ 40% ਆਮ ਆਸਟ੍ਰੇਲੀਆ ਵਾਸੀ
    ਸਟੋਰਾਂ ਵਿੱਚੋਂ ਸਮਾਨ ਚੋਰੀ ਕਰਨ ਵਾਲੇ 40% ਆਮ ਆਸਟ੍ਰੇਲੀਆ ਵਾਸੀਬੱਚਿਆਂ ਨਾਲ ਮਾਵਾਂ ਸਟੋਰਾਂ ਵਿੱਚ ਕਰ ਰਹੀਆਂ ਚੋਰੀਆਂਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਸਟੋਰਾਂ ਵਿੱਚ ਚੋਰੀਆਂ ਨੂੰ ਅੰਜਾਮ ਦੇਣ ਵਾਲੇ 40% ਲੋਕ ਆਮ ਆਸਟ੍ਰੇਲੀਆ ਵਾਸੀ ਹੁੰਦੇ ਹਨ, ਜਿਨ੍ਹਾਂ ਦਾ ਕੋਈ ਵੀ ਪੁਲਿਸ ਰਿਕਾਰਡ ਨਹੀਂ ਹੁੰਦਾ, ਬਲਕਿ ਉਹ ਆਮ ਲੋਕ ਹੁੰਦੇ ਹਨ, ਇਨ੍ਹਾਂ ਵਿੱਚ ਕਈ ਵਾਰਾਂ ਮਾਵਾਂ ਬੱਚਿਆਂ ਨਾਲ ਤੇ ਬਹੁਤੇ ਤਾਂ ਪਹਿਲੀ ਵਾਰ ਲੁੱਟਾਂ ਨੂੰ ਅੰਜਾਮ ਦੇਣ ਸਟੋਰਾਂ ਵਿੱਚ ਆਉਂਦੇ ਹਨ ਤੇ ਫੜੇ ਜਾਂਦੇ ਹਨ।ਵਿਕਟੋਰੀਆ ਪੁਲਿਸ ਐਕਟਿੰਗ ਇੰਸਪੈਕਟਰ ਲਿਉਕ ਹੋਲਮਸ ਅਨੁਸਾਰ ਇਨ੍ਹਾਂ ਲੁੱਟਾਂ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲਾ ਇਲਾਕਾ ਮੈਲਬੋਰਨ ਸੀਬੀਡੀ ਹੈ, ਜਿੱਥੇ ਬੀਤੇ ਸਾਲ 2000 ਦੇ ਕਰੀਬ ਅਜਿਹੀਆਂ…
  • ਘਰੇਲੂ ਹਿੰਸਾ ਖਿਲਾਫ ਇੱਕਜੁੱਟ ਹੋਏ ਮੈਲਬੋਰਨ ਵਾਸੀ, ਸੈਂਕੜੇ ਲੋਕਾਂ ਨੇ ਘਰੇਲੂ ਹਿੰਸਾ ਖਿਲਾਫ ਰੱਲਕੇ ਕੱਢੀ ਰੋਸ ਰੈਲੀ
    ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿਖੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਤੇ ਬੱਚਿਆਂ ਦੇ ਹੱਕ ਵਿੱਚ ਮੈਲਬੋਰਨ ਵਾਸੀਆਂ ਨੇ ਇੱਕ ਵਿਸ਼ਾਲ ਰੋਸ ਰੈਲੀ ਕੱਢੀ, ਜਿਸ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕ ਇੱਕਠੇ ਹੋਏ। ਇਹ ਰੋਸ ਰੈਲੀ ਡੋਮੈਸਟਿਕ ਵਾਇਲੈਂਸ ਰਿਮੈਂਬਰੈਂਸ ਡੇਅ ਮੌਕੇ ਕੱਢੀ ਗਈ ਸੀ। ਦੱਸਦੀਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਘਰੇਲੂ ਹਿੰਸਾ ਦੇ ਮੁੱਦੇ ‘ਤੇ ਚਿੰਤਾ ਪ੍ਰਗਟਾਈ ਹੈ। ਇਸ ਸਾਲ ਹੁਣ ਤੱਕ ਘਰੇਲੂ ਹਿੰਸਾ ਕਾਰਨ 26 ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ। ਸਿਰਫ ਮੈਲਬੋਰਨ ਹੀ ਨਹੀਂ ਬਲਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੀਆਂ ਰੋਸ ਰੈਲੀਆਂ ਕੱਢੇ ਜਾਣ ਦੀ ਖਬਰ ਹੈ।
  • ਅਮਰੀਕਾ ਤੋਂ ਬਹੁਤ ਹੀ ਮੰਦਭਾਗੀ ਖਬਰ!
    ਅਮਰੀਕਾ ਤੋਂ ਬਹੁਤ ਹੀ ਮੰਦਭਾਗੀ ਖਬਰ!3 ਭਾਰਤੀ ਮੂਲ ਦੀਆਂ ਮੁਟਿਆਰਾਂ ਦੀ ਹੋਈ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੇ ਦੱਖਣੀ ਕੈਰੋਲਾਈਨਾ ਵਿਖੇ ਵਾਪਰੇ ਭਿਆਨਕ ਹਾਦਸੇ ਵਿੱਚ ਭਾਰਤੀ ਮੂਲ ਦੀਆਂ 3 ਮੁਟਿਆਰਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਗ੍ਰੀਨਵਿਲੇ ਕਾਉਂਟੀ ਕੋਰੋਨਰ ਦੀ ਰਿਪੋਰਟ ਅਨੁਸਾਰ ਮਹਿਲਾਵਾਂ ਦੀ ਐਸਯੂਵੀ ਬੇਕਾਬੂ ਹੁੰਦੀ ਹੋਈ ਸਾਹਮਣੇ ਦੇ ਦਰੱਖਤਾਂ ਨਾਲ ਜਾ ਟਕਰਾਈ ਤੇ ਤਿੰਨਾਂ ਮੁਟਿਆਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਤੇਜ ਰਫਤਾਰ ਦੇ ਚਲਦਿਆਂ ਵਾਪਰਿਆ ਹੈ।
  • ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਫੌਜੀ ਵੀਰਾਂ ਨੇ ਅਰਦਾਸ ਕਰ ਸ਼ੁਰੂ ਕੀਤਾ ਰਸਤਾ ਬਨਾਉਣ ਦਾ ਅਣਥੱਕ ਕਾਰਜ
    ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਸਮਾਂ ਪਹਿਲਾਂ ਹੇਮਕੁੰਡ ਸਾਹਿਬ ਤੋਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ, ਜਿੱਥੇ ਫੌਜੀ ਵੀਰ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਰਸਤੇ ਸਾਫ ਕਰਨ ਦਾ ਅਣਥੱਕ ਕਾਰਜ ਆਰੰਭ ਰਹੇ ਹਨ। ਤਸਵੀਰਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਕਈ-ਕਈ ਫੁੱਟ ਉੱਚੀ ਬਰਫ ਨੂੰ ਸਾਫ ਕੀਤਾ ਗਿਆ ਦਿਖਾਇਆ ਹੈ। ਯਾਤਰਾ ਇਸ ਸਾਲ 25 ਮਈ ਤੋਂ ਆਰੰਭ ਹੋਣੀ ਹੈ ਅਤੇ 10 ਅਕਤੂਬਰ 2024 ਤੱਕ ਜਾਰੀ ਰਹਿਣੀ ਹੈ ਤੇ ਤੱਦ ਤੱਕ ਇਸ ਰਸਤੇ ਨੂੰ ਸਾਫ ਕੀਤੇ ਜਾਣਾ ਲਾਜਮੀ ਹੁੰਦਾ ਹੈ। ਵੱਡਭਾਗੀਆਂ ਸੰਗਤਾਂ ਦੀ ਵਾਹਿਗੁਰੂ ਯਾਤਰਾ ਸਫਲ ਕਰਨ।
  • 1 ਲੱਖ ਡਾਲਰ ਕਮਾਉਣ ਵਾਲੇ ਭਾਰਤੀ ਨੌਜਵਾਨ ਨੂੰ ਫੂਡ ਬੈਂਕ ਤੋਂ ਮੁਫਤ ਭੋਜਨ ਲੈਣ ਦੀ ਗੱਲ ਕਰਨੀ ਪਈ ਮਹਿੰਗੀ
    ਗੁਆਈ ਨੌਕਰੀ ਤੇ ਹੁਣ ਝੱਲਣੀ ਪੈ ਰਹੀ ਆਪਣੀ ਅਲੋਚਨਾਆਕਲੈਂਡ (ਹਰਪ੍ਰੀਤ ਸਿੰਘ) – ਕੈਨੇਡਾ ਵਿੱਚ ਟੀਡੀ ਕੈਨੇਡਾ ਕੰਪਨੀ ਲਈ ਕੰਮ ਕਰਦੇ ਮੇਹੁਲ ਪ੍ਰਜਾਪਤੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾਉਣੀ ਕਾਫੀ ਮਹਿੰਗੀ ਪਈ ਹੈ ਤੇ ਇਸ ਲਈ ਮੇਹੁਲ ਨੂੰ ਆਪਣੀ ਟੀਡੀ ਕੰਪਨੀ ਲਈ $98,000 ਦੀ ਸਲਾਨਾ ਤਨਖਾਹ ਵਾਲੀ ਨੌਕਰੀ ਵੀ ਗੁਆਉਣੀ ਪਈ ਹੈ। ਦਰਅਸਲ ਮੇਹੁਲ ਨੇ ਵੀਡੀਓ ਵਿੱਚ ਦੱਸਿਆ ਸੀ ਕਿ ਭੋਜਨ ਦੇ ਸੈਂਕੜੇ ਡਾਲਰ ਬਚਾਉਣ ਲਈ ਉਹ ਫੂਡ ਬੈਂਕਾਂ ਤੋਂ ਮੁਫਤ ਭੋਜਨ ਲੈਂਦਾ ਸੀ ਤੇ ਇਸ ਤਰ੍ਹਾਂ ਸੈਂਕੜੇ ਡਾਲਰ ਦੀ ਬਚਤ ਕਰਦਾ ਸੀ। ਪਰ ਜਿਓਂ ਹੀ ਇਹ ਵੀਡੀਓ ਨੈੱਟ ‘ਤੇ ਵਾਇਰਲ ਹੋਈ ਤਾਂ ਪ੍ਰਜਾਪਤੀ ਨੂੰ ਇਨੀਂ ਵਧੀਆ ਤਨਖਾਹ ਹੋਣ ਦੇ…
  • ਮੈਲਬੋਰਨ ਦੀ ਕਾਉਂਸਲ ਨੂੰ ਰਬਿਸ਼ ਕੁਲੈਕਸ਼ਨ ਨੂੰ ਵੀਕਲੀ ਤੋਂ ਫੋਰਟਨਾਈਟਲੀ ਕਰਨ ਦਾ ਫੈਸਲਾ ਪੈ ਰਿਹਾ ਮਹਿੰਗਾ
    ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਨੋਕਸ ਕਾਉਂਸਲ ਦੇ ਰਿਹਾਇਸ਼ੀ ਕਾਉਂਸਲ ਦੇ ਉਸ ਫੈਸਲੇ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ, ਜਿਸ ਵਿੱਚ ਕਾਉਂਸਲ ਨੇ ਰਬਿਸ਼ ਕੁਲੈਕਸ਼ਨ ਨੂੰ ਵੀਕਲੀ ਤੋਂ ਫੋਰਟਨਾਈਟਲੀ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਨਾ ਸਿਰਫ ਆਮ ਰਿਹਾਇਸ਼ੀਆਂ ਵਲੋਂ, ਬਲਕਿ ਕਾਉਂਸਲ ਨੂੰ ਆਪਣੇ ਹੀ ਅਧਿਕਾਰੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਕਾਉਂਸਲ ਨੇ ਇਹ ਫੈਸਲਾ ਬੀਤੇ ਸਾਲ ਜੁਲਾਈ ਵਿੱਚ ਲਿਆ ਸੀ ਤੇ ਹਵਾਲਾ ਦਿੱਤਾ ਸੀ ਕਿ ਵੇਸਟ ਡਿਸਪੋਜ਼ਲ ਦੀ ਵੱਧਦੀ ਕੋਸਟ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ, ਪਰ ਲੋਕਲ ਕਾਉਂਸਲਰ ਡੇਰੇਨ ਪੀਸ ਨੇ ਸਾਫ ਕਹਿ ਦਿੱਤਾ ਹੈ ਕਿ ਕਾਉਂਸਲ ਦਾ ਇਹ ਤਰਕ ਬੇਬੁਨਿਆਦ ਹੈ,…
  • 19 ਸਾਲਾ ਮਛੁਆਰੇ ਨੇ ਫੜੀ ਸਭ ਤੋਂ ਮਹਿੰਗੀ ਬਾਰਾਮੁੰਡੀ ਮੱਛੀ, ਜਿੱਤੇ $1 ਮਿਲੀਅਨ
    ਮੈਲਬੋਰਨ (ਹਰਪ੍ਰੀਤ ਸਿੰਘ) – ਨਾਰਦਨ ਟੇਰੀਟਰੀ ਦਾ ਰਹਿਣ ਵਾਲਾ 19 ਸਾਲਾ ਮਛੁਆਰਾ ਕੀਗਨ ਪੇਨੇ ਇਸ ਵੇਲੇ ਖੁਸ਼ੀਆਂ ਵਿੱਚ ਫੁੱਲਿਆ ਨਹੀਂ ਸਮਾ ਰਿਹਾ, ਕਿਉਂਕਿ ਕਾਰਨ ਹੈ ਉਸਨੇ ਇਲਾਕੇ ਵਿੱਚ ਹਰ ਸੀਜਨ ਹੋਣ ਵਾਲਾ ਅਜਿਹਾ ਮੱਛੀਆਂ ਫੜਣ ਦਾ ਕੰਪੀਟਿਸ਼ਨ ਜਿੱਤਿਆ ਹੈ, ਜਿਸ ਲਈ ਉਸਨੂੰ $1 ਮਿਲੀਅਨ ਦੀ ਇਨਾਮੀ ਰਾਸ਼ੀ ਹਾਸਿਲ ਹੋਈ ਹੈ ਤੇ ਇਸ ਪੈਸੇ ਨੇ ਉਸਦੇ ਪਰਿਵਾਰ ਦੇ ਦੁੱਖੜੇ ਧੋ ਦਿੱਤੇ ਹਨ, ਉਸਨੇ ਮਾਪਿਆਂ ਦਾ ਘਰ ਦਾ ਕਰਜਾ ਲਾ ਦਿੱਤਾ ਹੈ, ਭੈਣ ਭਰਾਵਾਂ ਦੀ ਪੜ੍ਹਾਈ ਲਈ ਪੈਸੇ ਕੱਢ ਲਏ ਹਨ ਤੇ ਚੈਰਿਟੀ ਲਈ ਵੀ ਹਜਾਰਾਂ ਡਾਲਰ ਦਿੱਤੇ ਹਨ।ਦਰਅਸਲ ਕੰਪੀਟਿਸ਼ਨ ਵਿੱਚ ਹਰ ਟੈਗ ਕੀਤੀ ਮੱਛੀ ਨੂੰ ਫੜਣ ਲਈ $10,000 ਤੱਕ ਦੀ ਰਾਸ਼ੀ…
  • ਮੈਲਬੋਰਨ ਵਿੱਚ 2 ਵੱਖੋ-ਵੱਖ ਰੈਸਟੋਰੈਂਟ ਭੇਦਭਰੇ ਹਲਾਤਾਂ ਵਿੱਚ ਸੜ੍ਹਕੇ ਹੋਏ ਸੁਆਹ
    ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿੱਚ ਬੀਤੀ ਰਾਤ 2 ਵੱਖੋ-ਵੱਖ ਰੈਸਟੋਰੈਂਟਾਂ ਦੇ ਸੜ੍ਹਕੇ ਸੁਆਹ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਇਹ ਮਾਮਲਾ ਸ਼ੱਕੀ ਹੈ ਤੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਰੈਸਟੋਰੈਂਟ ਟੇਲਰਜ਼ ਲੇਕਸ ਦੇ ਮੈਲਟਨ ਹਾਈਵੇਅ ‘ਤੇ ਸਥਿਤ ਸੀ, ਜਦਕਿ ਦੂਜਾ ਐਸੇਂਡਨ ਦੇ ਮਾਉਂਟ ਅਲੈਗਜੈਂਡਰ ਰੋਡ ‘ਤੇ ਸਥਿਤ ਸੀ। ਦੋਨਾਂ ਰੈਸਟੋਰੈਂਟਾਂ ‘ਤੇ 15 ਮਿੰਟ ਦੇ ਫਾਸਲੇ ‘ਤੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇੱਕ ਰੈਸਟੋਰੈਂਟ ‘ਤੇ ਤੜਕੇ 2.45 ‘ਤੇ ਅਤੇ ਦੂਜੇ ‘ਤੇ ਕਰੀਬ 3 ਵਜੇ ਅੱਗ ਲੱਗਣ ਦੀ ਖਬਰ ਮਿਲੀ ਸੀ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਨਾਮਜੱਦ ਨਹੀਂ ਕੀਤਾ ਗਿਆ ਹੈ।
  • ਮੈਲਬੋਰਨ ਕਾਉਂਸਲ ਸੜਕਾਂ ‘ਤੇ ਰੋਕਣ ਜਾ ਰਹੀ ਸਫਾਈ ਦਾ ਕੰਮ
    ਆਕਲੈਂਡ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਸਿਟੀ ਆਫ ਯਾਰਾ ਇਲਾਕੇ ਦੇ ਰਿਹਾਇਸ਼ੀ ਇਸ ਵੇਲੇ ਬਹੁਤ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ, ਕਿਉਂਕਿ ਕਾਉਂਸਲ ਨੇ ਇਲਾਕੇ ਦੀਆਂ ਸੜਕਾਂ ਦੀ ਸਫਾਈ ਨਾ ਕਰਨ ਦਾ ਫੈਸਲਾ ਲਿਆ ਹੈ। ਦਰਅਸਲ ਸਟੇਟ ਗਵਰਮੈਂਟ ਤੇ ਸਿਟੀ ਕਾਉਂਸਲ ਵਿਚਾਲੇ ਇਸ ਗੱਲ ‘ਤੇ ਤਕਰਾਰ ਪੈਦਾ ਹੋ ਗਈ ਹੈ ਕਿ ਇਲਾਕੇ ਦੀਆਂ ਸੜਕਾਂ ਦੀ ਸਫਾਈ ਲਈ ਫੰਡਿੰਗ ਕੌਣ ਮੁੱਹਈਆ ਕਰਵਾਏਗਾ।ਦਰਅਸਲ 1 ਜੁਲਾਈ ਤੋਂ ਕਾਉਂਸਲ ਵਲੋਂ ਬਹੁਤੇ ਇਲਾਕਿਆਂ ਵਿੱਚ ਸਫਾਈ ਦਾ ਕੰਮ ਰੋਕਿਆ ਜਾ ਰਿਹਾ ਹੈ। ਕਿਉਂਕਿ ਸਟੇਟ ਗਵਰਮੈਂਟ ਵਲੋਂ ਮਿਲਦੀ ਮੱਦਦ ਇਸ ਲਈ ਨਾਕਾਫੀ ਹੈ ਤੇ ਇਹ ਸਟੇਟ ਗਵਰਮੈਂਟ ਦੀ ਹੀ ਡਿਊਟੀ ਹੈ ਕਿ ਉਹ ਇਲਾਕੇ ਦੀਆਂ ਸੜਕਾਂ ਸਾਫ ਕਰਵਾਏ।ਮੇਅਰ…
  • ਮੋਦੀ ਸਰਕਾਰ ਨੇ ਆਸਟ੍ਰੇਲੀਆ ਵਿੱਚ ਵੀ ਚਲਾਇਆ ਆਪਣੇ ਖੂਫੀਆ ਜਾਸੂੰਸਾਂ ਦਾ ਤੰਤਰ
    ਮੈਲਬੋਰਨ (ਹਰਪ੍ਰੀਤ ਸਿੰਘ) – ਏਬੀਸੀ ਦੀ ਜਾਰੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਸੰਨ 2020 ਵਿੱਚ ਆਸਟ੍ਰੇਲੀਆ ਦੀ ਆਸਟ੍ਰੇਲੀਅਨ ਸਕਿਓਰਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ (ਏ ਐਸ ਆਈ ਓ) ਨੇ ਭਾਰਤੀ ਮੂਲ ਦੇ ਜਾਸੂਸਾਂ ਨੂੰ ਬਹੁਤ ਹੀ ਸੈਂਸਟਿਵ ਡਿਫੈਂਸ ਪ੍ਰੋਜੈਕਟਾਂ, ਏਅਰਪੋਰਟ ਸਕਿਓਰਟੀ, ਇੱਥੇ ਰਹਿੰਦੇ ਭਾਰਤੀਆਂ ਬਾਰੇ ਜਾਣਕਾਰੀ ਹਾਸਿਲ ਕਰਨ, ਦੇਸ਼ ਦੇ ਮੌਜੂਦਾ ਤੇ ਸਾਬਕਾ ਪੋਲੀਟੀਸ਼ਨਾਂ ਨਾਲ ਨਜਦੀਕੀਆਂ ਵਧਾਉਣ ਦੇ ਦੋਸ਼ ਹੇਠ ਆਸਟ੍ਰੇਲੀਆ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਖਤਮ ਕਰ, ਉਨ੍ਹਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਵਿੱਚ ਸਫਲਤਾ ਹਾਸਿਲ ਕੀਤੀ ਸੀ। ਏ ਐਸ ਆਈ ਓ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਉਸ ਵੇਲੇ ਇਸ ਸਭ ਦਾ ਖੁਲਾਸਾ 2021 ਵਿੱਚ ਕੀਤਾ ਸੀ, ਪਰ ਉਨ੍ਹਾਂ ਇਹ ਕਦੇ…
  • ਪੰਜਾਬੀ ਨੌਜਵਾਨ ਦੀ ਮੌਤ ਕਾਰਨ ਸੋਗ ਵਿੱਚ ਭਾਈਚਾਰਾ
    ਚੰਗੀ ਆਵਾਜ਼ ਦਾ ਮਾਲ ਸੀ ਨੌਜਵਾਨ ਸ਼ਮਸ਼ੇਰ ਗਿੱਲਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬਰੋਨ ਦੇ ਵੁਡਲੀਆ ਦਾ ਰਹਿਣ ਵਾਲਾ ਸ਼ਮੇਸ਼ਰ ਗਿੱਲ ਜਾਂ ਗਿੱਲ ਈਲਵਾਲੀਆ ਭਰ ਜੁਆਨੀ ਇਸ ਜਹਾਨੋਂ ਕੂਚ ਕਰ ਗਿਆ ਹੈ ਤੇ ਮਗਰ ਛੱਡ ਗਿਆ ਹੈ ਆਪਣੀ ਮਾਂ, ਜਿਸਨੇ ਅਜੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਤੀ ਨੂੰ ਗੁਆਇਆ ਸੀ ਤੇ ਹੁਣ ਪੁੱਤ ਨੂੰ ਗੂਆ ਬੈਠੀ। ਭਾਈਚਾਰੇ ਵਿੱਚ ਸ਼ਮਸ਼ੇਰ ਆਪਣੇ ਚੰਗੇ ਸੁਭਾਅ, ਆਪਣੀ ਆਵਾਜ਼ ਤੇ ਗੀਤਕਾਰੀ ਲਈ ਜਾਣਿਆ ਜਾਂਦਾ ਸੀ। ਸ਼ਮਸ਼ੇਰ ਗਿੱਲ ਮੈਲਬੋਰਨ ਵਿੱਚ ਆਪਣੀ ਮਾਤਾ, ਭਰਾ ਤੇ ਭਾਬੀ ਨਾਲ ਰਹਿ ਰਿਹਾ ਸੀ। ਪਰ ਬੀਤੇ 2 ਹਫਤਿਆਂ ਤੋਂ ਹਸਪਤਾਲ ਵਿੱਚ ਭਰਤੀ ਸੀ, ਜਿੱਥੇ ਉਸਦੀ ਹਾਲਤ ਲਗਾਤਾਰ ਵਿਗੜਦੀ ਗਈ। ਸ਼ਮਸ਼ੇਰ 2008 ਵਿੱਚ ਆਸਟ੍ਰੇਲੀਆ…
  • ਆਸਟ੍ਰੇਲੀਆ ਵਿੱਚ ਮਹਿਲਾ ਪ੍ਰਧਾਨ ਕਿੱਤਿਆਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਲਈ ਚੰਗੀ ਖਬਰ!
    ਤਨਖਾਹਾਂ ਵਿੱਚ ਹੋ ਸਕਦਾ 9% ਦਾ ਵਾਧਾ ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਿੱਚ ਮਹਿਲਾ ਪ੍ਰਧਾਨ ਕਿੱਤੇ ਜਿਵੇਂ ਕਿ ਚਾਈਲਡਕੇਅਰ, ਐਜੁਕੇਸ਼ਨ, ਹੈਲਥਕੇਅਰ, ਐਜ਼ਡ ਕੇਅਰ, ਵੈਟਰੀਨਰੀ ਅਸੀਸਟੈਂਸ ਵਿੱਚ ਕੰਮ ਕਰਦੀਆਂ ਮਹਿਲਾਵਾਂ ਲਈ ਚੰਗੀ ਖਬਰ ਹੈ।ਦ ਆਸਟ੍ਰੇਲੀਅਨ ਕਾਉਂਸਲ ਆਫ ਟਰੇਡ ਯੂਨੀਅਨ (ਏਸੀਟੀਯੂ) ਨੇ ਮਹਿਲਾਵਾਂ ਦੇ ਇੱਨ੍ਹਾਂ ਕਿੱਤਿਆਂ ਲਈ ਤਨਖਾਹਾਂ ਵਿੱਚ 9% ਵਾਧੇ ਦੀ ਮੰਗ ਕੀਤੀ ਹੈ, ਇਸ ਵੇਲੇ ਇਨ੍ਹਾਂ ਨੂੰ $26 ਪ੍ਰਤੀ ਘੰਟਾ ਤਨਖਾਹ ਮਿਲਦੀ ਹੈ ਤੇ ਜੇ ਫੇਅਰ ਵਰਕ ਕਮਿਸ਼ਨ ਨਾਲ ਸਹਿਮਤ ਹੁੰਦਾ ਹੈ ਤਾਂ 1 ਜੁਲਾਈ ਤੋਂ ਇਨ੍ਹਾਂ ਕਿੱਤਿਆਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਦੀ ਝੋਲੀ 9% ਦਾ ਵਾਧਾ ਪਾ ਦਿੱਤਾ ਜਾਏਗਾ ਤੇ ਇਨ੍ਹਾਂ ਦੀਆਂ ਤਨਖਾਹਾਂ $28.50 ਪ੍ਰਤੀ ਘੰਟਾ ਹੋ ਜਾਏਗਾ, ਹਫਤੇ…
  • ਐਮ ਡੀ ਐਚ ਅਤੇ ਐਵਰੇਸਟ ਕੰਪਨੀਆਂ ਦਾ ਦਾਅਵਾ, ਸਾਡੇ ਪ੍ਰੋਡਕਟਰ 100% ਸੁਰੱਖਿਅਤ
    ਨਿਊਜੀਲੈਂਡ ਵਾਲਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਹਾਂਗਕਾਂਗ ਤੇ ਸਿੰਗਾਪੁਰ ਵਲੋਂ ਐਮ ਡੀ ਐਚ ਅਤੇ ਐਵਰੇਸਟ ਦੇ ਕੁਝ ਉਤਪਾਦਾਂ ਵਿੱਚ ਖਤਰਨਾਕ ਕੈਂਸਰ ਕਾਰਕ ਕੈਮੀਕਲ ਹੋਣ ਦੀ ਖਬਰ ਸਾਹਮਣੇ ਆਈ ਸੀ, ਇਸ ਸਬੰਧੀ ਨਿਊਜੀਲੈਂਡ ਤੋਂ ਆਪਣਾ ਪੱਖ ਰੱਖਦਿਆਂ ਇਨ੍ਹਾਂ ਮਸਾਲਿਆਂ ਨੂੰ ਨਿਊਜੀਲੈਂਡ ਇਮਪੋਰਟ ਕਰਨ ਵਾਲੀ ਕੰਪਨੀ ਹਰਮਨ ਇਮਪੈਕਸ ਨਿਊਜੀਲੈਂਡ ਦੇ ਮਨਜੀਤ ਸਿੰਘ ਚਾਵਲਾ ਦਾ ਨਿਊਜੀਲੈਂਡ ਵਾਸੀਆਂ ਨੂੰ ਇਨ੍ਹਾਂ ਮਸਾਲਿਆਂ ਦੀ ਵਰਤੋਂ ‘ਤੇ ਨਿਸ਼ਚਿੰਤ ਰਹਿਣ ਲਈ ਕਿਹਾ ਗਿਆ ਹੈ।ਉਨ੍ਹਾਂ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਐਮ ਡੀ ਐਚ ਅਤੇ ਐਵਰੇਸਟ ਦੋਨੋਂ ਹੀ ਕੰਪਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੁਝ ਉਤਪਾਦਾਂ ਵਿੱਚ ਕੈਂਸਰ ਕਾਰਕ…
  • 10 ਸਾਲਾ ਬੱਚੀ ਨੂੰ ਵੱਡੀ ਭੈਣ ਨੇ ਛੁਰੇ ਮਾਰਕੇ ਕੀਤਾ ਕਤਲ
    ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਉੱਤਰ ਵਿੱਚ ਸਥਿਤ ਲੇਕ ਮਕੁਆਇਰ ਦੇ ਬੁਲਾਰੁ ਸਥਿਤ ਘਰ ਵਿੱਚ ਇੱਕ 17 ਸਾਲਾ ਲੜਕੀ ਵਲੋਂ ਆਪਣੀ ਹੀ 10 ਸਾਲਾ ਭੈਣ ਨੂੰ ਛੁਰੇ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਮੌਕੇ ‘ਤੇ ਜਦੋਂ ਪੁਲਿਸ ਪੁੱਜੀ ਤਾਂ ਉਨ੍ਹਾਂ ਨੂੰ 10 ਸਾਲਾ ਬੱਚੀ ਜਖਮੀ ਹਾਲਤ ਵਿੱਚ ਮਿਲੀ, ਜਿਸਦੇ ਛੁਰੇ ਨਾਲ ਕਈ ਵਾਰ ਕੀਤੇ ਗਏ ਸਨ, ਬੱਚੀ ਨੂੰ ਐਮਰਜੈਂਸੀ ਵਿਭਾਗ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਬਚਾਇਆ ਨਾ ਜਾ ਸਕਿਆ ਤੇ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਉਸਦੀ 17 ਸਾਲਾ ਵੱਡੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ…
  • ਐਮਜੋਨ ਆਸਟ੍ਰੇਲੀਆ ‘ਚ ਸ਼ੁਰੂ ਕਰਨ ਜਾ ਰਿਹਾ ਨਵੀਂ ਭਰਤੀ ਕੋਈ ਅਨੁਭਵ ਨਹੀਂ, ਕੋਈ ਖਾਸ ਪੜ੍ਹਾਈ ਨਹੀਂ ਲੋੜੀਂਦੀ…
    ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਭਰ ਵਿੱਚ ਐਮਜੋਨ ਵਲੋਂ 1400 ਨਵੀਆਂ ਨੌਕਰੀਆਂ ਦਿੱਤੀਆਂ ਜਾਣੀਆਂ ਹਨ, ਜਿਨ੍ਹਾਂ ਲਈ ਜਲਦ ਹੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ। ਆਸਟ੍ਰੇਲੀਆ ਭਰ ਵਿੱਚ ਇਹ ਅਸਾਮੀਆਂ ਭਰੀਆਂ ਜਾਣਗੀਆਂ ਤੇ ਇਹ ਅਸਾਮੀਆਂ ਐਮਜੋਨ ਦੇ ਫੁਲਫਿਲਮੈਂਟ ਸੈਂਟਰ ਲੋਜੀਸਟੀਕਸ ਸਾਈਟਸ ਲਈ ਹੋਣਗੀਆਂ, ਜਿਨ੍ਹਾਂ ਲਈ ਕੋਈ ਵਿਸ਼ੇਸ਼ ਪੜ੍ਹਾਈ ਜਾਂ ਅਨੁਭਵ ਦੀ ਲੋੜ ਨਹੀਂ। ਇਹ ਭਰਤੀਆਂ ਵਿਕਟੋਰੀਆ, ਨਿਊ ਸਾਊਥ ਵੇਲਜ਼, ਵੈਸਟਰਨ ਆਸਟ੍ਰੇਲੀਆ, ਕੁਈਨਜ਼ਲੈਂਡ ਵਿੱਚ ਕੀਤੀਆਂ ਜਾਣਗੀਆਂ। ਇਹ ਰੋਲ ਆਰਜੀ ਹੋਣਗੇ ਤੇ ਆਉਂਸੇ ਸੇਲ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਭਰੇ ਜਾਣਗੇ। ਬੀਤੇ ਸਮੇਂ ਵਿੱਚ ਹੋਏ ਇੱਕ ਸਰਵੇਅ ਵਿੱਚ ਸਾਹਮਣੇ ਆਇਆ ਸੀ ਕਿ ਲਗਾਤਾਰ ਵੱਧਦੀ ਮਹਿੰਗਾਈ ਦੇ ਕਾਰਨ ਬਹੁਤੇ ਆਸਟ੍ਰੇਲੀਆ ਵਾਸੀ ਦੂਜੀ ਨੌਕਰੀ…
  • ਅਮਰੀਕਾ ਦੀ ਮਸ਼ਹੂਰ ਫੂਡਚੈਨ ਪੋਪੀਜ਼ ਜਲਦ ਹੀ ਆ ਰਹੀ ਆਸਟ੍ਰੇਲੀਆ
    ਮੈਲਬੋਰਨ (ਹਰਪ੍ਰੀਤ ਸਿੰਘ) – ਅਮਰੀਕਾ ਦੀ ਮਸ਼ਹੂਰ ਫੂਡਚੈਨ ਪੋਪੀਜ਼ ਨੇ ਨਿਊਜੀਲੈਂਡ ਵਿੱਚ ਆਪਣੀ ਸ਼ੁਰੂਆਤ ਕਰ ਦਿੱਤੀ ਹੈ ਤੇ ਜਲਦ ਹੀ ਇਸ ਫੂਡਚੈਨ ਦੇ ਸੁਆਦਲੇ ਭੋਜਨਾਂ ਦਾ ਆਨੰਦ ਆਸਟ੍ਰੇਲੀਆ ਵਾਸੀ ਵੀ ਲੈ ਸਕਦੇ ਹਨ। ਪੋਪੀਜ਼ ਦੀ ਪੈਰੇਂਟ ਕੰਪਨੀ ਰੈਸਟੋਰੈਂਟ ਬ੍ਰੈਂਡਸ ਇੰਟਰਨੈਸ਼ਨਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਲਦ ਹੀ ਉਸ ਵਲੋਂ ਆਸਟ੍ਰੇਲੀਆ ਵਿੱਚ ਆਪਣੀ ਫ੍ਰੈਂਚਾਈਜ਼ੀ ਖੋਲੀ ਜਾਏਗੀ। ਕੰਪਨੀ ਦੇ ਅਮਰੀਕਾ ਸਮੇਤ ਦੁਨੀਆਂ ਭਰ ਵਿੱਚ 4300 ਰੈਸਟੋਰੈਂਟ ਹਨ ਤੇ ਕੰਪਨੀ ਕੇਐਫਸੀ ਵਰਗੀਆਂ ਕੰਪਨੀਆਂ ਦੀ ਟੱਕਰ ਦੀ ਕੰਪਨੀ ਹੈ ਤੇ ਆਪਣੇ ਫਰਾਈਡ ਚਿਕਨ ਦੇ ਵਿਅੰਜਨਾਂ ਲਈ ਕਾਫੀ ਪ੍ਰੱਸਿਧੀ ਖੱਟ ਚੁੱਕੀ ਹੈ।
  • ਪੰਜਾਬੀ ਪਰਿਵਾਰ ਦੇ ਘਰ ‘ਤੇ 2 ਵਾਰ ਚਲਾਈਆਂ ਗਈਆਂ ਗੋਲੀਆਂ, ਪੂਰਾ ਪਰਿਵਾਰ ਸਹਿਮ ਭਰੇ ਮਾਹੌਲ ‘ਚ
    ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਰਹਿੰਦਾ ਹਰਦੀਪ ਕੌਰ ਦਾ ਪੰਜਾਬੀ ਪਰਿਵਾਰ ਇਸ ਵੇਲੇ ਕਾਫੀ ਸਹਿਮ ਭਰੇ ਮਾਹੌਲ ਵਿੱਚ ਹੈ, ਕਾਰਨ ਹੈ ਪਰਿਵਾਰ ਦੇ ਘਰ ‘ਤੇ 2 ਹਫਤਿਆਂ ਦੇ ਵਕਫੇ ‘ਤੇ 2 ਵਾਰ ਗੋਲੀਆਂ ਚਲਾਈਆਂ ਗਈਆਂ ਹਨ ਤੇ ਅਜੇ ਤੱਕ ਦੋਸ਼ੀ ਨੂੰ ਫੜਿਆ ਨਹੀਂ ਜਾ ਸਕਿਆ। ਪੁਲਿਸ ਦਾ ਮੰਨਣਾ ਹੈ ਕਿ ਘਰ ‘ਤੇ ਇਹ ਗੋਲੀਆਂ ਗਲਤੀ ਨਾਲ ਚੱਲੀਆਂ ਹਨ, ਜਦਕਿ ਹਰਦੀਪ ਦਾ ਪਰਿਵਾਰ ਉਨ੍ਹਾਂ ਦਾ ਨਿਸ਼ਾਨਾ ਨਹੀਂ ਸੀ। ਪਰ ਹਰਦੀਪ, ਉਸਦੇ ਪਤੀ ਤੇ ਬੱਚੇ ਇਸ ਸਭ ਦੇ ਬਾਵਜੂਦ ਬਹੁਤ ਸਹਿਮੇ ਹੋਏ ਹਨ ਕਿ ਪਤਾ ਨਹੀਂ ਹਮਲਾਵਰਾਂ ਦੀ ਗੋਲੀ ਦਾ ਉਹ ਕਦੋਂ ਨਿਸ਼ਾਨਾ ਬਣ ਜਾਣ। ਪੁਲਿਸ ਨੇ ਹੁਣ ਤੱਕ ਇਸ ਮਸਲੇ ਵਿੱਚ…
  • ਮ੍ਰਿਤਕ ਪਾਕਿਸਤਾਨੀ ਨੌਜਵਾਨ ਨੂੰ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਐਲਾਨਿਆ ਨੈਸ਼ਨਲ ਹੀਰੋ
    ਦੇਸ਼ ਭਰ ਤੋਂ ਵੱਖੋ-ਵੱਖ ਭਾਈਚਾਰਿਆਂ ਦੇ ਲੋਕ ਪੁੱਜੇ ਫਿਊਨਰਲ ਮੌਕੇ ਸ਼ਰਧਾਂਜਲੀ ਦੇਣਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿਖੇ 13 ਅਪ੍ਰੈਲ ਨੂੰ ਹੋਏ ਹਮਲੇ ਵਿੱਚ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁ ਦੇਣ ਵਾਲਾ ਫਰਜ਼ ਤਾਹੀਰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਨੈਸ਼ਨਲ ਹੀਰੋ ਐਲਾਨਿਆ ਗਿਆ ਹੈ। ਉਨ੍ਹਾਂ ਇਹ ਸਨਮਾਨ ਭਰੇ ਸ਼ਬਦ ਫਰਜ਼ ਦੇ ਫਿਊਨਰਲ ਮੌਕੇ ਪ੍ਰਗਟਾਏ, ਜਿੱਥੇ ਵੱਡੀ ਗਿਣਤੀ ਵਿੱਚ ਬਹੁ-ਗਿਣਤੀ ਭਾਈਚਾਰਾ ਫਰਜ਼ ਨੂੰ ਸ਼ਰਧਾਂਜਲੀ ਤੇ ਅੰਤਿਮ ਵਿਦਾਇਗੀ ਦੇਣ ਪੁੱਜਾ ਸੀ।ਦੱਸਦੀਏ ਕਿ ਫਰਜ਼ ਦਾ ਜਨਮ ਦਿਨ ਇਸੇ ਹਫਤੇ ਸੀ ਤੇ ਉਸਨੇ 31 ਸਾਲਾਂ ਦਾ ਹੋਣਾ ਸੀ। ਜਿਸ ਦਿਨ ਇਹ ਹਮਲਾ ਹੋਇਆ ਸੀ, ਉਸ ਦਿਨ ਫਰਜ਼ ਦਾ ਮਾਲ…
  • ਪੰਜਾਬ ਦੀ ਇਹ ਧੀ ਆਸਟ੍ਰੇਲੀਆ ਦੀ ਅੰਡਰ-19 ਟੀਮ ਲਈ ਚੁਣੇ ਜਾਣ ਤੋਂ ਬਾਅਦ ਬਣ ਰਹੀ ਦੂਜਿਆਂ ਲਈ ਪ੍ਰੇਰਣਾਸ੍ਰੋਤ
    ਮੈਲਬੋਰਨ (ਹਰਪ੍ਰੀਤ ਸਿੰਘ) – 3 ਸਾਲ ਦੀ ਉਮਰ ਵਿੱਚ ਮਾਪਿਆਂ ਨਾਲ ਅਮ੍ਰਿਤਸਰ ਤੋਂ ਆਸਟ੍ਰੇਲੀਆ ਪੁੱਜੀ ਹਸਰਤ ਗਿੱਲ ਦੇੇ ਕੋਚ ਨੇ 11 ਸਾਲ ਦੀ ਉਮਰ ਵਿੱਚ ਹੀ ਪਹਿਚਾਣ ਲਿਆ ਸੀ ਕਿ ਹਸਰਤ ਵਿੱਚ ਕੁਦਰਤੀ ਤੌਰ ‘ਤੇ ਹੀ ਕ੍ਰਿਕੇਟ ਲਈ ਟੈਲੇਂਟ ਭਰਿਆ ਪਿਆ ਹੈ। ਉਸ ਨੇ ਰੋਜਾਨਾ ਘੰਟਿਆਂ ਬੱਧੀ ਮੈਲਬੋਰਨ ਦੇ ਇੰਡੋਰ ਟ੍ਰੈਨਿੰਗ ਸੈਂਟਰ ਦੇ ਨੈੱਟ ‘ਤੇ ਮਿਹਨਤ ਕਰਨੀ ਤੇ ਆਖਿਰਕਾਰ ਬੀਤੇ ਮਹੀਨੇ ਹੋਈ ਸ਼੍ਰੀਲੰਕਾ ਦੀ ਸੀਰੀਜ਼ ਵਿੱਚ ਉਸਦੀ ਮਿਹਨਤ ਨੂੰ ਬੂਰ ਪਿਆ, ਜਦੋਂ ਉਸਨੂੰ ਅੰਡਰ-19 ਟੀਮ ਦਾ ਹਿੱਸਾ ਬਨਣ ਦਾ ਮੌਕਾ ਮਿਲਿਆ। ਸੀਰੀਜ਼ ਵਿੱਚ ਹਸਰਤ ਨੇ ਚੰਗਾ ਪ੍ਰਦਰਸ਼ਨ ਕੀਤਾ।ਇੰਗਲੈਂਡ ਵਿਰੁੱਧ ਖੇਡਦਿਆਂ ਉਸਨੇ ਬੱਲੇਬਾਜੀ ਤੇ ਗੇਂਦਬਾਜੀ ਦੋਨਾਂ ਵਿੱਚ ਹੀ ਚੰਗਾ ਪ੍ਰਦਰਸ਼ਨ ਕੀਤਾ।…
  • ਆਸਟ੍ਰੇਲੀਆ ਦੇ ਡਰਾਈਵਰ ਪੈਟਰੋਲ ਦੀਆਂ ਰਿਕਾਰਡ ਕੀਮਤਾਂ ਦਾ ਕਰ ਰਹੇ ਸਾਹਮਣਾ
    ਆਕਲੈਂਡ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਾਸੀ ਇਸ ਵੇਲੇ ਰਿਕਾਰਡ ਪੈਟਰੋਲ ਦੀਆਂ ਕੀਮਤਾਂ ਅਦਾ ਕਰ ਰਹੇ ਹਨ ਤੇ ਇਸਦਾ ਕਾਰਨ ਹੈ ਬੀਤੇ ਕੁਝ ਸਮੇਂ ਤੋਂ ਕਮਜੋਰ ਹੋਇਆ ਆਸਟ੍ਰੇਲੀਆਈ ਡਾਲਰ ਤੇ ਲਗਾਤਾਰ ਵੱਧਦੀਆਂ ਕਰੂਡ ਆਇਲ ਦੀਆਂ ਕੀਮਤਾਂ।ਮੈਲਬੋਰਨ, ਬ੍ਰਿਸਬੇਨ, ਸਿਡਨੀ, ਐਡੀਲੇਡ, ਪਰਥ ਵਿੱਚ 91 ਓਕਟੇਨ ਦਾ ਔਸਤ ਮੁੱਲ 217.92 ਸੈਂਟ ਪ੍ਰਤੀ ਲਿਟਰ ਹੈ ਤੇ ਇਸ ਮੁੱਲ ਨੇ ਬੀਤੀ ਸਤੰਬਰ ਵਿੱਚ ਬਣਾਏ $2.17 ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਭ ਤੋਂ ਜਿਆਦਾ ਬ੍ਰਿਸਬੇਨ ਦੇ ਰਿਹਾਇਸ਼ੀਆਂ ਨੂੰ $2.30 ਪ੍ਰਤੀ ਲਿਟਰ ਅਦਾ ਕਰਨੇ ਪੈ ਰਹੇ ਹਨ, ਜਦਕਿ ਮੈਲਬੋਰਨ ਵਾਸੀ ਔਸਤ $2.25 ਪ੍ਰਤੀ ਲਿਟਰ ਦੇ ਹਿਸਾਬ ਨਾਲ ਅਦਾ ਕਰ ਰਹੇ ਹਨ।
  • ਮੈਲਬੋਰਨ ਏਅਰਪੋਰਟ ‘ਤੇ ਜਿਓਂਦਾ ਮੱਛੀਆਂ ਨਾਲ ਫੜੇ ਗਏ ਜੋੜੇ ਨੂੰ $37,000 ਦਾ ਮੋਟਾ ਜੁਰਮਾਨਾ
    ਆਕਲੈਂਡ (ਹਰਪ੍ਰੀਤ ਸਿੰਘ) – ਮੈਲਬੋਰਨ ਏਅਰਪੋਰਟ ‘ਤੇ 240 ਜਿਓਂਦਾ ਮੱਛੀਆਂ ਨਾਲ ਫੜੇ ਗਏ 2 ਜਣਿਆਂ ਨੂੰ ਫੈਡਰਲ ਕੋਰਟ ਵਲੋਂ ਸਿਵਿਲ ਪਨੈਲਟੀ ਪ੍ਰੋਸੀਡੀਂਗਸ ਤਹਿਤ $37,000 ਦਾ ਮੋਟਾ ਜੁਰਮਾਨਾ ਕੀਤਾ ਗਿਆ ਹੈ। ਦੋਨਾਂ ਜਣਿਆਂ ਨੂੰ ਇੱਕ ਮਹੀਨੇ ਦੇ ਅੰਤਰਾਲ ‘ਤੇ ਮੱਛੀਆਂ ਸਮੇਤ ਫੜਿਆ ਗਿਆ ਸੀ ਤੇ ਇਨ੍ਹਾਂ ਵਲੋਂ ਕੁਝ ਵੀ ਡਿਕਲੇਅਰ ਨਹੀਂ ਕੀਤਾ ਗਿਆ ਸੀ। ਦੋਨੋਂ ਜਣੇ ਆਪਸ ਵਿੱਚ ਪਾਰਟਨਰ ਸਨ ਤੇ ਬਾਇਓਸਕਿਓਰਟੀ ਤਹਿਤ ਹੋਣ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਮੋਟਾ ਜੁਰਮਾਨਾ ਹੈ।
  • ਵੂਲਵਰਥਸ ਆਸਟ੍ਰੇਲੀਆ ਨੂੰ ਕਰਮਚਾਰੀਆਂ ਦੀਆਂ ਛੁੱਟੀਆਂ ਦੀ ਤਨਖਾਹ ਮਾਰਨ ਕਰਕੇ $1.2 ਮਿਲੀਅਨ ਦਾ ਜੁਰਮਾਨਾ
    ਮੈਲਬੋਰਨ (ਹਰਪ੍ਰੀਤ ਸਿੰਘ) – ਵੂਲਵਰਥਸ ਆਸਟ੍ਰੇਲੀਆ ਨੂੰ ਆਪਣੇ 1200 ਵਿਕਟੋਰੀਅਨ ਕਰਮਚਾਰੀਆਂ ਦੀ $1 ਮਿਲੀਅਨ ਦੇ ਕਰੀਬ ਬਣਦੀ ਛੁੱਟੀਆਂ ਦੀ ਤਨਖਾਹ ਨਾ ਦੇਣ ਦਾ ਦੋਸ਼ ਹੇਠ $1.2 ਮਿਲੀਅਨ ਦਾ ਜੁਰਮਾਨਾ ਲਾਇਆ ਗਿਆ ਹੈ, ਲੇਬਰ ਇੰਸਪੈਕਟੋਰੇਟ ਨੂੰ ਇਹ ਖਾਮੀਆ 2022 ਵਿੱਚ ਪੇਅਰੋਲ ਸਿਸਟਮ ‘ਤੇ ਕੀਤੇ ਰੀਵਿਊ ਤੋਂ ਬਾਅਦ ਪਤਾ ਲੱਗੀਆਂ। ਛਾਣਬੀਣ ਵਿੱਚ ਪਤਾ ਲੱਗਾ ਕਿ ਜਨਵਰੀ 2020 ਤੋਂ ਜੁਲਾਈ 2022 ਵਿਚਾਲੇ 3617 ਮੌਕਿਆਂ ‘ਤੇ ਕਰਮਚਾਰੀਆਂ ਨੂੰ ਅੰਡਰ-ਪੇਅ ਕੀਤਾ ਗਿਆ। ਔਸਤ ਕਰਮਚਾਰੀ ਨੂੰ $250 ਅੰਡਰ-ਪੇਅ ਕੀਤੇ ਗਏ ਸਨ ਤੇ 1227 ਕਰਮਚਾਰੀਆਂ ਦੇ ਮਾਮਲੇ ਵਿੱਚ ਇਹ $1 ਮਿਲੀਅਨ ਦੇ ਕਰੀਬ ਰਾਸ਼ੀ ਬਣਦੀ ਸੀ। ਵੂਲਵਰਥਸ ਨੇ ਮੈਲਬੋਰਨ ਮਜਿਸਟ੍ਰੇਟ ਅਦਾਲਤ ਵਿੱਚ ਆਪਣੇ ‘ਤੇ ਲੱਗੇ ਦੋਸ਼ਾਂ ਨੂੰ…
  • ਮੈਲਬੋਰਨ ਦੇ ਸਭ ਤੋਂ ਖਤਰਨਾਕ ਰਿਹਾਇਸ਼ੀ ਇਲਾਕਿਆਂ ਦੀ ਸੂਚੀ ਹੋਈ ਜਾਰੀ
    ਮੈਲਬੋਰਨ (ਹਰਪ੍ਰੀਤ ਸਿੰਘ) – ਘਰਾਂ ਵਿੱਚ ਹੁੰਦੀਆਂ ਚੋਰੀਆਂ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਮੈਲਬੋਰਨ ਵਿੱਚ ਬੀਤੇ ਕੁਝ ਸਮੇਂ ਤੋਂ ਲਗਾਤਾਰ ਵਧੀਆਂ ਹਨ। ਇਨ੍ਹਾਂ ਲੁੱਟਾਂ ਦੀਆਂ ਘਟਨਾਵਾਂ ਸਬੰਧੀ ਤਾਜਾ ਆਂਕੜੇ ਜਾਰੀ ਹੋਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਸੁਪਨਗਰਾਂ ਨੂੰ ਸੁੱਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਭ ਤੋਂ ਜਿਆਦਾ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ।ਮੈਲਬੋਰਨ ਵਿੱਚ ਬੇਲਵੀਨ ਨਾਰਥ, ਕੇਂਬਰਵੇਲ, ਗਲੇਨ ਆਇਰਿਸ ਸੂਚੀ ਵਿੱਚ ਸਭ ਤੋਂ ਅੱਗੇ ਹਨ, ਜਿੱਥੇ ਸੈਂਕੜੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
  • ਸਿਡਨੀ ਮਾਲ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਪਾਕਿਸਤਾਨੀ ਨੌਜਵਾਨ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਏਗੀ ਅੰਤਿਮ ਵਿਦਾਇਗੀ
    ਮੈਲਬੋਰਨ (ਹਰਪ੍ਰੀਤ ਸਿੰਘ)- ਸਿਡਨੀ ਬੌਂਡਾਈ ਜੰਕਸ਼ਨ ਮਾਲ ਵਿੱਚ ਦੂਜਿਆਂ ਦੀ ਰੱਖਿਆ ਕਰਨ ਦੌਰਾਨ ਮੌਕੇ ‘ਤੇ ਤੈਨਾਤ 30 ਸਾਲਾ ਪਾਕਿਸਤਾਨੀ ਨੌਜਵਾਨ ਫਰਜ਼ ਤਾਹਿਰ ਨੂੰ ਅੱਜ ਆਸਟ੍ਰੇਲੀਆਈ ਸਰਕਾਰ ਵਲੋਂ ਵਿਸ਼ੇਸ਼ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਏਗੀ। ਫਰਜ਼ ਇੱਕ ਸਾਲ ਪਹਿਲਾਂ ਪਾਕਿਸਤਾਨ ਤੋਂ ਆਸਟ੍ਰੇਲੀਆ ਪੁੱਜਾ ਸੀ। ਤਾਹਿਰ ਦੀ ਮ੍ਰਿਤਕ ਦੇਹ ਨੂੰ ਉੱਤਰੀ-ਪੱਛਮੀ ਸਿਡਨੀ ਦੀ ਮਸਜਿਦ ਬੇਤੁਲ ਹੁਡਾ ਵਿਖੇ ਅੰਤਿਮ ਦਰਸ਼ਨਾਂ ਵਾਸਤੇ ਰੱਖਿਆ ਗਿਆ ਹੈ। ਤਾਹਿਰ ਭਾਂਵੇ ਇੱਕ ਸਾਲ ਪਹਿਲਾਂ ਹੀ ਆਸਟ੍ਰੇਲੀਆ ਆਇਆ ਸੀ, ਪਰ ਆਪਣੇ ਚੰਗੇ ਸੁਭਾਅ ਕਾਰਨ ਆਲੇ-ਦੁਆਲੇ ਵਿੱਚ ਕਾਫੀ ਹਰਮਨ ਪਿਆਰਾ ਹੋ ਗਿਆ ਸੀ। ਤਾਹਿਰ ਦੇ ਨਾਲ ਕੰਮ ਕਰਦੇ ਇੱਕ ਹੋਰ ਪਾਕਿਸਤਾਨੀ ਨੌਜਵਾਨ ਜੋ ਇਸ ਹਮਲੇ ਵਿੱਚ ਜਖਮੀ ਹੋਇਆ ਸੀ,…
  • ਕੀ ਤੁਸੀਂ ਦੱਸ ਸਕਦੇ ਹੋ ਕੀ ਕਾਰਨ ਹਨ, ਇਸ ਕਾਰ ਨੂੰ ਨਿਊ ਸਾਊਥ ਵੇਲਜ਼ ਪੁਲਿਸ ਵਲੋਂ ਅਯੋਗ ਕਰਾਰ ਦੇਣ ਦੇ!
    ਮੈਲਬੋਰਨ (ਹਰਪ੍ਰੀਤ ਸਿੰਘ) – ਨਿਊ ਸਾਊਥ ਵੇਲਜ਼ ਦੇ ਗ੍ਰੇਟ ਵੈਸਟਰਨ ਹਾਈਵੇਅ ‘ਤੇ ਪੁਲਿਸ ਨੇ ਇਸ ਕਾਰ ਦੇ ਡਰਾਈਵਰ ਨੂੰ ਕਈ ਇਨਫ੍ਰੀਂਜਮੈਂਟ ਨੋਟਿਸ ਜਾਰੀ ਕੀਤੇ ਤੇ ਕਾਰ ਨੂੰ ਸੜਕ ‘ਤੇ ਚੱਲਣ ਦੇ ਅਯੋਗ ਦੱਸਿਆ। ਆਓ ਦੱਸੀਏ ਕੀ ਬਣੇ ਕਾਰਨ!
  • ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਮਨਾਇਆ ਗਿਆ ਵਿਸਾਖੀ ਦਾ ਤਿਓਹਾਰ
    ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਵਿਸਾਖੀ ਦੇ ਤਿਓਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਿਆ ਮਨਾਇਆ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਪਾਰਲੀਮੈਂਟ ਦੇ ਸੰਸਦ ਮੈਂਬਰਾਂ ਨੇ ਵੀ ਹਾਜਰੀ ਭਰੀ ਤੇ ਆਸਟ੍ਰੇਲੀਆ ਵੱਸਦੇ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਵਿਸਾਖੀ ਦੇ ਇਸ ਸਮਾਗਮ ਦੌਰਾਨ ਅਮੀਰ ਪਰੰਪਰਾਵਾਂ ਤੇ ਸਭਿਆਚਾਰਿਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਲੋਕ ਗੀਤ, ਪੰਜਾਬੀ ਲੋਕ ਨਾਚ ਭੰਗੜਾ ਤੇ ਗਿੱਧਾ ਸ਼ਾਮਿਲ ਸਨ। ਇਸ ਮੌਕੇ ਸਿੱਖ ਰਾਜ ਦੇ ਇਤਿਹਾਸਿਕ ਸਿੱਕਿਆਂ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ।
  • ਆਸਟ੍ਰੇਲੀਆ ਦੀ ਆਬਾਦੀ ਦਾ ਤੀਜਾ ਹਿੱਸਾ ਜੰਮੇ ਵਿਦੇਸ਼ਾਂ ਵਿੱਚ
    ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀ ਆਬਾਦੀ 26.6 ਮਿਲੀਅਨ ਦੇ ਕਰੀਬ ਹੈ ਤੇ ਏ ਬੀ ਐਸ ਵਲੋਂ 2023 ਦੇ ਤਾਜਾ ਜਾਰੀ ਆਂਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਦੇਸ਼ ਦੀ ਆਬਾਦੀ ਦਾ 30.7% ਰਿਹਾਇਸ਼ੀਆਂ ਦੀ ਜਨਮ ਭੂਮੀ ਵਿਦੇਸ਼ਾਂ ਨਾਲ ਸਬੰਧਤ ਹੈ ਤੇ ਇਹ ਆਂਕੜੇ 1891 ਤੋਂ ਬਾਅਦ ਹੁਣ ਤੱਕ ਦੇ ਰਿਕਾਰਡਤੋੜ ਆਂਕੜੇ ਹਨ, ਕਿਉਂਕਿ ਹੁਣ ਤੱਕ ਪਹਿਲਾਂ ਕਦੇ ਵੀ ਇਹ ਆਂਕੜੇ ਇਨੇਂ ਜਿਆਦਾ ਕਦੇ ਵੀ ਨਹੀਂ ਸਨ।ਇਸ ਦੌੜ ਵਿੱਚ ਸਭ ਤੋਂ ਜਿਆਦਾ ਇੰਗਲੈਂਡ ਦੇ ਰਿਹਾਇਸ਼ੀ, ਦੂਜੇ ਨੰਬਰ ‘ਤੇ ਭਾਰਤੀ, ਤੀਜੇ ਨੰਬਰ ‘ਤੇ ਚੀਨ ਤੇ ਚੌਥੇ ਨੰਬਰ ‘ਤੇ ਨਿਊਜੀਲੈਂਡ ਵਾਸੀ ਹਨ। ਹੈਰਾਨੀਜਣਕ ਇਹ ਵੀ ਹੈ ਕਿ ਸਿਰਫ 2023 ਵਿੱਚ ਆਸਟ੍ਰੇਲੀਆ ਦੀ ਓਵਰਸੀਜ਼…
  • ਕਵਾਂਟਸ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਸੌਗਾਤ!
    ਅੰਤਰ-ਰਾਸ਼ਟਰੀ ਉਡਾਣਾ ਲਈ ਮੁਫਤ ਵਾਈ-ਫਾਈ ਸੇਵਾ ਦੇਣ ਦਾ ਕੀਤਾ ਐਲਾਨਆਕਲੈਂਡ (ਹਰਪ੍ਰੀਤ ਸਿੰਘ) – ਕਵਾਂਟਸ ਏਅਰਲਾਈਨ ਨੇ ਬਹੁਤ ਹੀ ਅਹਿਮ ਐਲਾਨ ਕਰਦਿਆਂ ਅੰਤਰ-ਰਾਸ਼ਟਰੀ ਉਡਾਣਾ ਲਈ ਆਪਣੀ ਮੁਫਤ ਵਾਈ-ਫਾਈ ਸੇਵਾ ਦੇਣ ਦਾ ਐਲਾਨ ਕੀਤਾ ਹੈ। ਮੁਫਤ ਵਾਈ-ਫਾਈ ਦੀ ਸੇਵਾ ਇਸ ਸਾਲ ਦੇ ਅੰਤ ਤੱਕ ਅੰਤਰ-ਰਾਸ਼ਟਰੀ ਉਡਾਣਾ ਲਈ ਸ਼ੁਰੂ ਹੋ ਜਾਏਗੀ। ਯਾਤਰੀ ਇਸ ਫੈਸਲੇ ਤੋਂ ਬਾਅਦ ਕਾਫੀ ਖੁਸ਼ ਹਨ। ਇਹ ਫੈਸਲਾ ਕ੍ਰਮਬੱਧ ਢੰਗ ਨਾਲ ਅਮਲ ਵਿੱਚ ਲਿਆਉਂਦਾ ਜਾਏਗਾ ਤੇ ਸਭ ਤੋਂ ਪਹਿਲਾਂ ਏਸ਼ੀਆਈ ਦੇਸ਼ਾਂ ਦੇ ਯਾਤਰੀਆਂ ਲਈ ਇਹ ਸੇਵਾ ਸ਼ੁਰੂ ਹੋਏਗੀ। ਯੂਰਪ ਲਈ ਇਹ ਸੇਵਾ 2026 ਤੱਕ ਸ਼ੁਰੂ ਹੋਏਗੀ। ਕਵਾਂਟਸ ਨੇ ਇੰਟਰਨੈੱਟ ਦੀ ਸੇਵਾ ਮੁੱਹਈਆ ਕਰਵਾਉਣ ਲਈ ਵਾਇਆਸੇਟ ਨਾਲ ਸਮਝੌਤਾ ਕੀਤਾ ਹੈ, ਜੋ…
  • ਭਾਰਤੀ ਮੂਲ ਦੀ ਮੁਟਿਆਰ ਨੇ ਟੈਸਲਾ ਨਾਲ ਹਾਦਸੇ ਨੂੰ ਦਿੱਤਾ ਅੰਜਾਮ ਤੇ ਕਹਿੰਦੀ ਗੱਡੀ ਆਟੋਪਾਇਲਟ ‘ਤੇ ਸੀ
    ਪਰ ਹੁਣ ਮੰਨ ਗਈ ਸਾਰੀ ਗਲਤੀਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਕੰਟਰੀ ਕੋਰਟ ਵਿੱਚ ਟ੍ਰਾਇਲ ਦੀ ਕਾਰਵਾਈ ਤੋਂ ਪਹਿਲਾਂ ਹੀ ਭਾਰਤੀ ਮੂਲ ਦੀ ਡਰਾਈਵਰ ਸਾਕਸ਼ੀ ਮਲਹੋਤਰਾ ਨੇ ਆਪਣੀ ਗਲਤੀ ਮੰਨ ਲਈ ਹੈ। ਦਰਅਸਲ ਉਸਨੇ ਆਪਣੀ ਟੈਸਲਾ ਵਿੱਚ ਕੰਮ ‘ਤੇ ਜਾਂਦਿਆਂ ਇੱਕ ਹਾਦਸੇ ਨੂੰ ਅੰਜਾਮ ਦਿੱਤਾ ਸੀ ਤੇ ਇੱਕ ਮਹਿਲਾ ਨੂੰ ਆਪਣੀ ਗੱਡੀ ਹੇਠਾਂ ਦੇਕੇ ਮੌਕੇ ਤੋਂ ਫਰਾਰ ਹੋ ਗਈ ਸੀ, ਪਰ ਬਾਅਦ ਵਿੱਚ ਉਹ ਆਪਣੀ ਮਹਿਲਾ ਮਿੱਤਰ ਦੀ ਸਲਾਹ ਨਾਲ ਮੌਕੇ ‘ਤੇ ਪੁੱਜੀ। ਮੌਕੇ ‘ਤੇ ਪੁੱਜ ਸਾਕਸ਼ੀ ਕਹਿਣ ਲੱਗੀ ਕਿ ਉਸ ਦੀ ਹਾਦਸੇ ਵਿੱਚ ਕੋਈ ਗਲਤੀ ਨਹੀਂ,ਬਲਕਿ ਗੱਡੀ ਉਸ ਵੇਲੇ ਪਾਇਲਟ ਮੋਡ ‘ਤੇ ਸੀ। ਪਰ ਉਹ ਵੀ ਗੋਰੇ ਹਨ, ਪੁਲਿਸ…
  • ਕੁਈਨਜ਼ਲੈਂਡ ਦੇ ਗੁਰਲਾਲ ਸਿੰਘ ਨੂੰ 2 ਮਹਿਲਾਵਾਂ ਨੂੰ ਲੁੱਟਣ ਤੇ ਛੁਰਾ ਮਾਰਨ ਦੇ ਦੋਸ਼ ਹੇਠ ਕੀਤਾ ਗਿਆ ਗ੍ਰਿਫਤਾਰ
    ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦੇ ਮੇਰੀਬੋਰੋ ਦਾ ਰਹਿਣ ਵਾਲਾ ਗੁਰਲਾਲ ਸਿੰਘ 2 ਮਹਿਲਾਵਾਂ ਨੂੰ ਲੁੱਟਣ, ਇੱਕ ਨੂੰ ਜਖਮੀ ਕਰਨ, ਕਾਰ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਉਸਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦਰਅਸਲ ਗੁਰਲਾਲ ਨੇ ਪਹਿਲਾਂ ਮੇਰੀਬੋਰੋ ਦੀ ਟੁਆਗਾ ਰੋਡ ‘ਤੇ ਸ਼ਾਮ 6.30 ਵਜੇ ਇੱਕ 39 ਸਾਲਾ ਮਹਿਲਾ ਤੋਂ ਉਸਦੀ ਕਾਰ ਲੁੱਟੀ ਤੇ ਉਸ ਦੇ ਹੱਥ ਨੂੰ ਛੁਰੇ ਨਾਲ ਜਖਮੀ ਕੀਤਾ, ਇਸ ਤੋਂ ਬਾਅਦ 7 ਵਜੇ ਉਸਨੇ ਮੇਰੀਬੋਰੋ ਦੀ ਹੇਰੀ ਸਟਰੀਟ ‘ਤੇ ਏਟੀਐਮ ‘ਤੇ ਕੈਸ਼ ਜਮਾ ਕਰਵਾ ਰਹੀ 46 ਸਾਲਾ ਮਹਿਲਾ ਤੋਂ ਨਕਦੀ ਲੁੱਟੀ ਤੇ ਟੈਕਸੀ ਵਿੱਚ ਫਰਾਰ ਹੋ…
  • ਝੂਠ ਬੋਲਕੇ ਆਪਣੇ ਆਪ ਨੂੰ ਬਿਲਡਰ ਦੱਸਣ ਵਾਲੇ ਪੰਜਾਬੀ ਨੂੰ ਹੋਇਆ $5000 ਦਾ ਜੁਰਮਾਨਾ
    ਆਕਲੈਂਡ (ਹਰਪ੍ਰੀਤ ਸਿੰਘ) – ਪਰਥ ਦੇ ਵੇਲਾਰਡ ਦੇ ਰਹਿਣ ਵਾਲੇ ਸੁਰਜੀਤ ਸਿੰਘ ਨਾਮ ਦੇ ਪੰਜਾਬੀ ਨੌਜਵਾਨ ਨੂੰ ਵੈਸਟਰਨ ਆਸਟ੍ਰੇਲੀਆ ਸਰਵਿਸਜ਼ ਬੋਰਡ ਨੇ ਝੂਠ ਬੋਲਣ ਦੇ ਦੋਸ਼ ਹੇਠ $5000 ਦਾ ਜੁਰਮਾਨਾ ਕੀਤਾ ਗਿਆ ਹੈ। ਦਰਅਸਲ ਸੁਰਜੀਤ ਸਿੰਘ ਨੇ ਆਪਣੇ ਲਈ ਨੂੰ ਬਤੌਰ ਸਾਈਟ ਸੁਪਰਵਾਈਜ਼ਰ ਦਾ 8 ਸਾਲ ਤੋਂ ਵਧੇਰੇ ਦਾ ਅਨੁਭਵੀ ਦੱਸਿਆ ਸੀ, ਜਦਕਿ ਅਸਲ ਵਿੱਚ ਉਹ ਇਸ ਸਮੇਂ ਦੌਰਾਨ ਕੁਰੀਅਰ ਕੰਪਨੀ ਲਈ ਕੰਮ ਕਰਦਾ ਰਿਹਾ ਸੀ। ਸੁਰਜੀਤ ਸਿੰਘ ਖਿਲਾਫ ਹੋਈ ਕਾਰਵਾਈ ਵਿੱਚ ਉਸਨੂੰ ਗਲਤ ਜਾਣਕਾਰੀ ਦੇਕੇ ਰਜਿਸਟ੍ਰੇਸ਼ਨ ਕਰਨ ਦਾ ਦੋਸ਼ੀ ਵੀ ਪਾਇਆ ਗਿਆ। ਸੁਰਜੀਤ ਸਿੰਘ ਨੂੰ ਜੁਰਮਾਨੇ ਦੇ ਨਾਲ ਰਜਿਸਟ੍ਰੇਸ਼ਨ ਰੱਦ ਕਰਨ ਦਾ ਫੈਸਲਾ ਵੀ ਸੁਣਾਇਆ ਗਿਆ ਹੈ, ਹੁਣ ਉਸਨੂੰ…
  • ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਨੇ ਇਸ ਆਸਟ੍ਰੇਲੀਆਈ ਰਿਪੋਰਟਰ ਨੂੰ ਇੰਡੀਆ ਛੱਡਣ ਲਈ ਕੀਤਾ ਮਜਬੂਰ
    ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਕੀਤੀ ਬੇਬਾਕ ਸਟੋਰੀ ਕਾਰਨ ਨਹੀਂ ਵਧਾਇਆ ਗਿਆ ਵੀਜਾਮੈਲਬੋਰਨ (ਹਰਪ੍ਰੀਤ ਸਿੰਘ) – ਅਵਨੀ ਦਿਆਸ ਆਸਟ੍ਰੇਲੀਆਈ ਮੀਡੀਆ ਏ ਬੀ ਸੀ ਲਈ ਕੋਰੇਸਪੋਂਡੈਂਟ ਵਜੋਂ ਕੰਮ ਕਰਦੀ ਹੈ ਤੇ ਜਨਵਰੀ 2022 ਤੋਂ ਇੰਡੀਆ ਵਿੱਚ ਸੇਵਾਵਾਂ ਦੇ ਰਹੀ ਸੀ। ਪਰ ਅਵਨੀ ਦਿਆਸ ਦਾ ਕਹਿਣਾ ਹੈ ਕਿ ਉਸਨੂੰ ਆਪਣੀ ਬੇਬਾਕ ਰਿਪੋਰਟਿੰਗ ਦੇ ਚਲਦਿਆਂ ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪਿਆ ਹੈ, ਨਤੀਜੇ ਵਜੋਂ ਉਸਨੂੰ ਇੰਡੀਆ ਛੱਡਣ ਲਈ ਮਜਬੂਰ ਹੋਣਾ ਪੈ ਗਿਆ। ਧੱਕੇਸ਼ਾਹੀਆਂ ਵਿੱਚ ਉਸਨੂੰ ਮੋਦੀ ਦੇ ਸਮਾਗਮਾਂ ਤੋਂ ਦੂਰ ਰੱਖਣਾ, ਯੂਟਿਊਬ ‘ਤੇ ਉਸ ਦੀਆਂ ਪ੍ਰਸਾਰਿਤ ਨਿਊਜ਼ ਸਟੋਰੀਆਂ ਨੂੰ ਉਤਰਵਾ ਦੇਣਾ ਤੇ ਉਸਨੂੰ ਵੀਜਾ ਨਾ ਦੇਣਾ ਸ਼ਾਮਿਲ ਹੈ।ਅਵਨੀ ਦੀ ਜਿਸ…
  • ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਸਨਮਾਨਿਆ ਪਦਮਸ਼੍ਰੀ ਅਵਾਰਡ ਨਾਲ
    ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ 40 ਸਾਲਾਂ ਤੋਂ ਵੀ ਵਧੇਰੇ ਲੰਬੇ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਲਈ ਵਿਸ਼ੇਸ਼ ਭੂਮਿਕਾਵਾਂ ਨਿਭਾਉਣ ਵਾਲੀ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਆ ਗਿਆ ਹੈ। 80 ਸਾਲ ਦੀ ਉਮਰ ਵਿੱਚ ਵੀ ਫਿਲਮਾਂ ਵਿੱਚ ਪ੍ਰਭਾਵਸ਼ਾਲੀ ਰੋਲ ਦੇਣ ਵਾਲੀ ਇਸ ਅਦਾਕਾਰਾ ਰੰਗਮੰਚ ਤੇ ਭੰਗੜੇ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ। ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਵਿੱਚ ਬਠਿੰਡੇ ਦੇ ਖੀਵੇ ਕਲਾਂ ਵਿਖੇ ਹੋਇਆ ਸੀ। ਨਿਰਮਲ ਰਿਸ਼ੀ ਨੇ ਆਪਣੀ ਇਸ ਉਪਲਬਧੀ ਲਈ ਆਪਣੇ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ ਹੈ।
  • ਗਲਤ ਰਸਤਾ ਦੱਸਣ ਲਈ ਜੋੜੇ ਨੇ ਗੂਗਲ ਮੈਪ ‘ਤੇ ਕੀਤਾ ਮਿਲੀਅਨ ਡਾਲਰਾਂ ਦਾ ਕਾਨੂੰਨੀ ਦਾਅਵਾ
    ਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੇ ਰਹਿਣ ਵਾਲੇ ਜੈਸਨ ਤੇ ਕੈਥਰੀਨ ਜ਼ੋਲਡਜ਼ ਨੇ ਗੂਗਲ ਮੈਪ ‘ਤੇ ਇਸ ਲਈ ਕਾਨੂੰਨੀ ਦਾਅਵਾ ਕੀਤਾ ਹੈ, ਕਿਉਂਕਿ ਗੂਗਲ ਮੈਪ ਦੀ ਗਲਤੀ ਕਾਰਨ ਉਨ੍ਹਾਂ ਨੂੰ ਅਜਿਹੇ ਰਸਤੇ ਤੋਂ ਲੰਘਣਾ ਪਿਆ, ਜਿਸ ਕਾਰਨ ਉਨ੍ਹਾਂ ਦੀ ਜਾਨ ‘ਤੇ ਬਣ ਆਈ। ਜੋੜਾ ਸਾਊਥ ਅਫਰੀਕਾ ਘੁੰਮਣ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੇ ਹੋਟਲ ਤੋਂ ਏਅਰਪੋਰਟ ਜਾਣ ਲਈ ਗੂਗਲ ਮੈਪ ਲਾਇਆ ਪਰ ਰਸਤਾ ਹੈੱਲ ਰਨ ਨਾਮ ਦੇ ਇਲਾਕੇ ਚੋਂ ਹੋਕੇ ਗੁਜਰਿਆ, ਜਿੱਥੇ ਇੱਕ ਰੈਡਲਾਈਟ ‘ਤੇ ਰੁਕਣ ਮੌਕੇ ਅਚਾਨਕ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਜੈਸਨ ਦਾ ਜਬਾੜਾ ਟੁੱਟ ਗਿਆ ਤੇ ਲੁਟੇਰੇ ਉਨ੍ਹਾਂ ਦੇ ਮੋਬਾਇਲ, ਕੈਸ਼, ਕ੍ਰੈਡਿਟ…
  • ਐਨਜ਼ੈਕ ਡੇਅ: ਪਹਿਲੀ ਸੰਸਾਰ ਜੰਗ ਮੌਕੇ ਸੇਵਾਵਾਂ ਦੇਣ ਵਾਲੇ 16 ਭਾਰਤੀ ਫੌਜੀਆਂ ਵਿੱਚੋਂ 9 ਫੌਜੀ ਸਨ ਸਿੱਖ
    ਆਕਲੈਂਡ (ਹਰਪ੍ਰੀਤ ਸਿੰਘ) ਪਹਿਲੀ ਸੰਸਾਰ ਜੰਗ ਮੌਕੇ ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਫੌਜੀਆਂ ਵਲੋਂ ਦਿੱਤੀਆਂ ਸੇਵਾਵਾਂ ਤੇ ਸ਼ਹਾਦਤਾਂ ਨੂੰ ਸਮਰਪਿਤ ਐਨਜ਼ੈਕ ਡੇਅ ਹਰ ਸਾਲ ਮਨਾਇਆ ਜਾਂਦਾ ਹੈ। ਦੱਸਦੀਏ ਕਿ ਪਹਿਲੀ ਸੰਸਾਰ ਜੰਗ ਵਿੱਚ ਆਸਟ੍ਰੇਲੀਆ ਵਲੋਂ 9 ਸਿੱਖਾਂ ਨੇ ਵੀ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ ਇੱਕ ਅਜਿਹੇ ਹੀ ਸਿੱਖ ਫੌਜੀ ਦੇ ਪੋਤੇ ਨੇਹਚਲ ਸਿੰਘ ਇਸ ਵੇਲੇ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਰਹੇ ਹਨ ਤੇ ਉਨਾਂ ਦਾ ਕਹਿਣਾ ਹੈ ਕਿ ਆਪਣੇ ਦਾਦੇ ਕਾਰਨ ਉਨ੍ਹਾਂ ਦੇ ਆਸਟ੍ਰੇਲੀਆ ਨਾਲ ਬਣੇ ਇਸ ਨਾਤੇ ਨੂੰ ਉਹ ਹੀ ਗਹਿਰਾਈ ਨਾਲ ਦੇਖਦੇ ਹਨ, ਭਾਂਵੇ ਨੇਹਚਲ ਸਿੰਘ ਦਾ ਜਨਮ ਇੰਡੀਆ ਵਿੱਚ ਹੀ ਹੋਇਆ ਸੀ, ਪਰ ਉਨ੍ਹਾਂ ਦੇ ਦਾਦਾ ਦਸੇਂਦਾ ਸਿੰਘ ਜੀ…
  • ਆਸਟ੍ਰੇਲੀਆ ਵਾਲਿਓ ਐਨਜ਼ੈਕ ਡੇਅ ਵੀਕੈਂਡ ਮੌਕੇ ਰਹਿਓ ਸਾਵਧਾਨ!
    ਆਸਟ੍ਰੇਲੀਆ ਵਾਲਿਓ ਐਨਜ਼ੈਕ ਡੇਅ ਵੀਕੈਂਡ ਮੌਕੇ ਰਹਿਓ ਸਾਵਧਾਨ!ਡਬਲ ਡੀਮੈਰਿਟ ਪੋਇੰਟਾਂ ਨਾਲ ਹੋਣਗੇ ਮੋਟੇ ਜੁਰਮਾਨੇਮੈਲਬੋਰਨ (ਹਰਪ੍ਰੀਤ ਸਿੰਘ) – ਐਨਜ਼ੈਕ ਡੇਅ ਵੀਕੈਂਡ ਮੌਕੇ ਤੇਜ ਰਫਤਾਰ ਜਾਂ ਗੱਡੀ ਚਲਾਉਂਦਿਆਂ ਮੋਬਾਇਲ ਦੀ ਵਰਤੋਂ, ਸੀਟ ਬੈਲਟ ਨਾ ਪਾਉਣਾ ਆਦਿ ਦੀ ਗਲਤੀ ਕਰਨ ‘ਤੇ ਡਬਲ ਡੀਮੈਰਿਟ ਪੋਇੰਟ ਤੇ ਨਾਲ ਹੀ ਮੋਟੇ ਜੁਰਮਾਨੇ ਕੀਤੇ ਜਾਣਗੇ। ਇਹ ਸਖਤ ਨਿਯਮ 24 ਅਪ੍ਰੈਲ ਦੁਪਹਿਰ 12 ਵਜੇ ਤੋਂ 28 ਅਪ੍ਰੈਲ ਰਾਤ 12 ਵਜੇ ਤੱਕ ਲਾਗੂ ਰਹਿਣਗੇ। ਨਿਊ ਸਾਊਥ ਵੇਲਜ਼, ਦ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ, ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਵਿੱਚ ਇਹ ਨਿਯਮ ਹਰ ਪਬਲਿਕ ਹੋਲੀਡੇਅ ਮੌਕੇ ਲਾਗੂ ਹੋਇਆ ਕਰਨਗੇ।
  • ਪਰਿਵਾਰਿਕ ਮੈਂਬਰਾਂ ਨੂੰ ਜਹਿਰੀਲਾ ਖਾਣਾ ਦੇ ਕੇ ਮਾਰਨ ਵਾਲੀ ਇਸ ਮਹਿਲਾ ਨੂੰ ਹੋ ਸਕਦੀ ਉਮਰ ਕੈਦ
    ਮੈਲਬੋਰਨ (ਹਰਪ੍ਰੀਤ ਸਿੰਘ) – ਐਰਿਨ ਪੈਟਰਸਨ ਵਿਕਟੋਰੀਆ ਦੇ ਲਿਓਨਗਾਥਾ ਦੀ ਰਹਿਣ ਵਾਲੀ ਹੈ, ਪਰ ਉਸਨੇ ਦਿਲ ਦਹਿਲਾ ਦੇਣ ਵਾਲਾ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਹੈ, ਉਸਨੇ ਆਪਣੇ ਘਰ ਸੱਦ ਕੇ ਆਪਣੇ ਸਾਬਕਾ ਸੱਸ-ਸਹੁਰੇ ਤੇ ਇੱਕ ਹੋਰ ਰਿਸ਼ਤੇਦਾਰ ਨੂੰ ਜਹਿਰੀਲੀ ਮਸ਼ਰੂਮ ਦਾ ਲੰਚ ਕਰਵਾਇਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਉਸਨੇ ਆਪਣੇ ਸਾਬਕਾ ਪਤੀ ਨੂੰ ਵੀ ਇਸ ਮੌਕੇ ਸੱਦਿਆ ਸੀ, ਪਰ ਉਹ ਖਾਣੇ ‘ਤੇ ਨਾ ਪੁੱਜਾ।ਮੈਲਬੋਰਨ ਦੀ ਅਦਾਲਤ ਵਿੱਚ ਐਰਿਨ ਦੀ ਪੇਸ਼ੀ ਕਰਵਾਈ ਗਈ ਹੈ ਤੇ ਉਸ ‘ਤੇ ਕਤਲ ਦੇ 3 ਅਤੇ ਕਤਲ ਦੀ ਕੋਸ਼ਿਸ਼ ਦੇ 5 ਦੋਸ਼ ਲਾਏ ਗਏ ਹਨ। ਦੋਸ਼ੀ ਸਾਬਿਤ ਹੋਣ ‘ਤੇ ਐਰਿਨ ਨੂੰ ਉਮਰ ਕੈਦ ਦੀ…
  • ਮਾਲਵਿੰਦਰ ਸਿੰਘ ਸੰਧੂ ਦੀ ‘ਜਿੰਦਗੀ ਇੱਕ ਰੰਗਮੰਚ’ ਸਿਡਨੀ ਵਿਖੇ ਹੋਈ ਲੋਕ ਅਰਪਣ
    ਮਾਲਵਿੰਦਰ ਸਿੰਘ ਸੰਧੂ ਦੀ ਕਾਵਿਕ ਪੁਸਤਕ “ਜ਼ਿੰਦਗੀ ਇੱਕ ਰੰਗ ਮੰਚ” ਲੋਕ- ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਿਡਨੀ ਤੋਂ ਮਾਲਵਿੰਦਰ ਸਿੰਘ ਸੰਧੂ ਦੀ ਪਲੇਠੀ ਕਾਵਿ ਪੁਸਤਕ “ਜ਼ਿੰਦਗੀ ਇੱਕ ਰੰਗ ਮੰਚ” ਸਿਡਨੀ ਦੀਆਂ ਸੁਹਿਰਦ ਸ਼ਖਸ਼ੀਅਤਾਂ ਵੱਲੋਂ ਲੋਕ ਅਰਪਿਤ ਕੀਤੀ ਗਈ । ਬਲ਼ੈਕਟਾਊਨ ਦੇ ਮੈਕਸ ਬੀਵਰ ਹਾਲ ਵਿੱਚ ਸੈਂਕੜੇ ਪੰਜਾਬੀ ਮਾਲਵਿੰਦਰ ਨੂੰ ਮੁਬਾਰਕਵਾਦ ਦੇਣ ਲਈ ਪਹੁੰਚੇ। ਪੰਜਾਬੀ ਸੰਗੀਤ ਐਸੋਸੀਏਸ਼ਨ ਵੱਲੋਂ ਕਰਵਾਏ ਇਸ ਸਮਾਗਮ ਦਾ ਅਗਾਜ਼ ਲੋਕ ਗਾਇਕ ਦਵਿੰਦਰ ਸਿੰਘ ਧਾਰੀਆ ਨੇ ਕੀਤਾ। ਸਟੇਜ ਸੈਕਟਰੀ ਦੀ ਸੇਵਾ ਹਰਕੀਰਤ ਸਿੰਘ ਸੰਧਰ ਨੇ ਨਿਭਾਈ । ਬਲੈਕਟਾਊਨ ਕੌਂਸਲ ਤੋਂ ਕੌਂਸਲਰ ਮਨਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਕੌਂਸਲ ਦੀਆਂ ਵੱਖ- ਵੱਖ ਲਾਇਬ੍ਰੇਰੀ ਵਿਚ ਕਿਤਾਬ ਪਹੁੰਚਾਉਣ…
  • 1 ਮਈ ਤੋਂ ਵਿਕਟੋਰੀਆ ਵਿੱਚ ਟੈਲੀਮਾਰਕੀਟਿੰਗ ਤੇ ਡੋਰ-ਨੋਕਿੰਗ ਸੇਵਾਵਾਂ ਹੋਣ ਜਾ ਰਹੀਆਂ ਬੰਦ
    ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਵਿੱਚ ਸਰਕਾਰੀ ਐਨਰਜੀ ਅਪਡੇਟ ਪ੍ਰੋਗਰਾਮਾਂ ਦੀ ਟੈਲੀਮਾਰਕੀਟਿੰਗ ਜਾਂ ਡੋਰ ਨੋਕਿੰਗ ਰਾਂਹੀ ਪ੍ਰਮੋਸ਼ਨ ਨੂੰ ਕ੍ਰਮਵਾਰ 1 ਮਈ ਤੇ 1 ਅਗਸਤ ਤੋਂ ਬੰਦ ਕੀਤਾ ਜਾ ਰਿਹਾ ਹੈ। ਭਾਵ ਹੁਣ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਲਈ ਕਿਸੇ ਵੀ ਤਰ੍ਹਾਂ ਦੀ ਮਾਰਕੀਟਿੰਗ ਦੀ ਵਰਤੋਂ ਨਹੀਂ ਕੀਤੀ ਜਾਏਗੀ।ਐਨਰਜੀ ਮਨਿਸਟਰ ਲਿਲੀ ਡੀ ਐਮਬਰੋਸੀਓ ਇਹ ਫੈਸਲਾ ਆਮ ਲੋਕਾਂ ਵਲੋਂ ਆਈਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਹੈ। ਇਹ ਐਨਰਜੀ ਅਪਡੇਟ ਪ੍ਰੋਗਰਾਮ ਨਿੱਜੀ ਕਾਰੋਬਾਰਾਂ ਨੂੰ ਐਨਰਜੀ ਐਫੀਸੈਂਸੀ ਅਪਡੇਟ ਲਈ ਇਨਸੈਨਟਿਵ ਦਿੰਦੇ ਹਨ।
  • ਮੈਲਬੋਰਨ ਏਅਰਪੋਰਟ ਕਸਟਮ ਨੂੰ ਮਿਲੀ ਵੱਡੀ ਕਾਮਯਾਬੀ
    3 ਨੌਜਵਾਨ ਮੁਟਿਆਰਾਂ ਤੋਂ 30 ਕਿਲੋ ਕੋਕੀਨ ਕੀਤੀ ਬਰਾਮਦਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਏਅਰਪੋਰਟ ‘ਤੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਅਮਰੀਕਾ ਤੋਂ ਪੁੱਜੀਆਂ 3 ਨੌਜਵਾਨ ਮੁਟਿਆਰਾਂ ਤੋਂ ਕਸਟਮ ਵਿਭਾਗ ਨੇ 30 ਕਿਲੋ ਕੋਕੀਨ ਬਰਾਮਦ ਕੀਤੀ ਹੈ, ਹਰ ਮਹਿਲਾ ਕੋਲ 10 ਕਿਲੋ ਕੋਕੀਨ ਮੌਜੂਦ ਸੀ। ਕੋਕੀਨ ਦਾ ਅੰਤਰ-ਰਾਸ਼ਟਰੀ ਬਜਾਰ ਵਿੱਚ ਮੁੱਲ $10 ਮਿਲੀਅਨ ਦੱਸਿਆ ਜਾ ਰਿਹਾ ਹੈ। ਨੌਜਵਾਨ ਮੁਟਿਆਰਾਂ ਦੀ ਉਮਰ 22 ਸਾਲ ਤੇ 24 ਸਾਲ ਦੱਸੀ ਜਾ ਰਹੀ ਹੈ, ਜਦਕਿ ਇੱਕ ਮਹਿਲਾ ਦੀ ਉੇਮਰ 35 ਸਾਲ ਹੈ। ਆਸਟ੍ਰੇਲੀਆ ਬਾਰਡਰ ਫੋਰਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਨ੍ਹਾਂ ਮਹਿਲਾਵਾਂ ਦੇ 6 ਸੂਟਕੇਸ ਫਰੌਲੇ, ਜਿਨ੍ਹਾਂ ਵਿੱਚੋਂ ਕੋਕੀਨ ਦੇ ਕਈ…
  • ਸਿਡਨੀ ਬੋਂਡਾਈ ਜੰਕਸ਼ਨ ਮਾਲ ਹਮਲੇ ਵਿੱਚ ਜਖਮੀ 9 ਮਹੀਨੇ ਦੇ ਬੱਚੇ ਨੂੰ ਹਸਪਤਾਲ ਤੋਂ ਕੀਤਾ ਗਿਆ ਡਿਸਚਾਰਜ
    ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਜਖਮੀ ਹੋਣ ਵਾਲੇ 9 ਮਹੀਨੇ ਦੇ ਬੱਚੇ ਬਾਰੇ ਚੰਗੀ ਖਬਰ ਆਈ ਹੈ, ਬੱਚੇ ਨੂੰ ਹਸਪਤਾਲ ਵਿੱਚ 1 ਹਫਤੇ ਦੇ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਇਸ ਹਮਲੇ ਵਿੱਚ ਬੱਚੇ ਦੀ ਮਾਂ ਦੀ ਵੀ ਉਸ ਵੇਲੇ ਮੌਤ ਹੋ ਗਈ ਸੀ, ਜਦੋਂ ਉਹ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਹਮਲਾਵਰ ਨਾਲ ਭਿੱੜ ਗਈ। ਇਸ ਹਮਲੇ ਵਿੱਚ ਜਖਮੀ ਹੋਏ ਹੋਰ ਕਈ ਜਣੇ ਅਜੇ ਵੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
  • ਐਮ ਡੀ ਐਚ ਤੇ ਐਵਰੈਸਟ ਮਸਾਲਿਆਂ ਦੇ ਸ਼ੋਕੀਨ ਸਾਵਧਾਨ!
    ਆਕਲੈਂਡ (ਹਰਪ੍ਰੀਤ ਸਿੰਘ) – ਹਾਂਗਕਾਂਗ ਅਤੇ ਸਿੰਗਾਪੁਰ ਦੀਆਂ ਫੂਡ ਰੇਗੁਲੇਟਰੀ ਅਥਾਰਟੀਆਂ ਨੇ ਐਮ ਡੀ ਐਚ ਅਤੇ ਐਵਰੈਸਟ ਮਸਾਲਿਆਂ ਦੇ ਕਈ ਉਤਪਾਦਾਂ ਵਿੱਚ ਇਥੀਲੀਨ ਓਕਸਾਈਡ ਦੀ ਪੁਸ਼ਟੀ ਕੀਤੀ ਹੈ, ਜੋ ਕਿ ਕੈਂਸਰ ਪੈਦਾ ਕਰਨ ਵਾਲਾ ਤੱਤ ਹੈ। ਇਸੇ ਦੇ ਚਲਦਿਆਂ ਦੋਨਾਂ ਕੰਪਨੀਆਂ ਦੇ ਕਈ ਮਸਾਲਿਆਂ ਨੂੰ ਇਨ੍ਹਾਂ ਦੇਸ਼ਾਂ ਦੀ ਮਾਰਕੀਟਾਂ ਵਿੱਚੋਂ ਵਾਪਿਸ ਮੰਗਵਾਇਆ ਗਿਆ ਹੈ। ਐਮਡੀਐਚ ਦੇ ਜਿਨ੍ਹਾਂ ਉਤਪਾਦਾਂ ‘ਤੇ ਰੋਕ ਲੱਗੀ ਹੈ, ਉਨ੍ਹਾਂ ਦੇ ਨਾਮ ਹਨ: ਕਰੀ ਪਾਉਡਰ, ਮਿਕਸਡ ਮਸਾਲਾ ਪਾਉਡਰ, ਸਾਂਭਰ ਮਸਾਲਾ ਤੇ ਐਵਰੈਸਟ ਦਾ ਫਿਸ਼ ਕਰੀ ਮਸਾਲਾ।ਦੱਸਦੀਏ ਕਿ ਇਥਲੀਨ ਓਕਸਾਈਡ ਨੂੰ ਬਿਲਕੁਲ ਵੀ ਭੋਜਨ ਪਦਾਰਥਾਂ ਦੇ ਵਿੱਚ ਨਹੀਂ ਵਰਤਿਆ ਜਾ ਸਕਦਾ। ਜਿਨ੍ਹਾਂ ਨੇ ਇਹ ਉਤਪਾਦ ਖ੍ਰੀਦੇ ਹਨ, ਉਹ…
  • ਆਸਟ੍ਰੇਲੀਆ ਆਉਣ ਦੇ ਸੁਪਨੇ ਨੇ ਲਈ ਇਸ ਭਾਰਤੀ ਮੂਲ ਦੇ ਨੌਜਵਾਨ ਦੀ ਜਾਨ
    ਮੈਲਬੋਰਨ (ਹਰਪ੍ਰੀਤ ਸਿੰਘ) – ਹੈਦਰਾਬਾਦ ਦਾ ਰਹਿਣ ਵਾਲਾ ਅਸਫਾਨ ਮੁਹੰਮਦ, ਜਿਸਦਾ ਸੁਪਨਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਆਸਟ੍ਰੇਲੀਆ ਲੈ ਆਏ, ਜਿੱਥੇ ਉਸਦੀ ਸਾਲੀ ਤੇ ਉਸਦਾ ਪਰਿਵਾਰ ਰਹਿੰਦੇ ਸਨ। ਅਸਫਾਨ ਨੇ ਇਸ ਲਈ 2 ਵਾਰ ਆਈਲੈਟਸ ਵੀ ਦਿੱਤੀ ਪਰ ਉਹ ਅਸਫਲ ਰਿਹਾ ਤੇ ਇਸ ਨਿਰਾਸ਼ਾ ਨੇ ਉਸਦਾ ਇੰਡੀਆ ਛੱਡਣ ਦਾ ਸੁਪਨਾ ਹੋਰ ਪੱਕਾ ਕਰ ਦਿੱਤਾ, ਉਸਨੂੰ ਕਿਸੇ ਐਜੰਟ ਨੇ ਰੂਸ ਦੀ ਆਰਮੀ ਵਿੱਚ ਬਤੌਰ ਹੈਲਪਰ ਸਕਿਓੲਰਟੀ ਪਰਸਨ ਦੀ ਨੌਕਰੀ ਕਰਨ ਦੀ ਸਲਾਹ ਦਿੱਤੀ। ਕਾਰਨ ਸੀ ਉਹ ਅਜਿਹਾ ਕਰਕੇ ਰੂਸ ਦੀ ਸਿਟੀਜਨਸ਼ਿਪ ਆਸਾਨੀ ਨਾਲ ਹਾਸਿਲ ਕਰ ਸਕਦਾ ਸੀ ਤੇ ਕਿਸੇ ਵੀ ਦੇਸ਼ ਵਿੱਚ ਬਿਨ੍ਹਾਂ ਦਿੱਕਤ ਜਾ ਸਕਦਾ ਸੀ।4 ਮਹੀਨੇ ਪਹਿਲਾਂ ਰੂਸ…
  • ਨੌਜਵਾਨ ਮੁਟਿਆਰ ਦਾ ਯੋਣ ਸੋਸ਼ਣ ਕਰਨ ਵਾਲਾ ਪੰਜਾਬੀ ਊਬਰ ਡਰਾਈਵਰ ਸਾਬਿਤ ਹੋਇਆ ਦੋਸ਼ੀ, ਜਲਦ ਹੀ ਕੀਤਾ ਜਾ ਸਕਦਾ ਡਿਪੋਰਟ
    ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦਾ ਪੰਜਾਬੀ ਉਬਰ ਡਰਾਈਵਰ ਸਤਿੰਦਰ ਸਿੰਘ ਆਪਣੀ ਯਾਤਰੀ ਮਹਿਲਾ ਦਾ ਯੋਣ ਸੋਸ਼ਣ ਕਰਨ ਦਾ ਦੋਸ਼ੀ ਸਾਬਿਤ ਹੋ ਗਿਆ ਹੈ ਤੇ ਹੁਣ ਇਸ ਸਭ ਲਈ ਸਤਿੰਦਰ ਸਿੰਘ ਨੂੰ ਜਲਦ ਹੀ ਸਜਾ ਐਲਾਨੀ ਜਾਏਗੀ। ਇਨ੍ਹਾਂ ਹੀ ਨਹੀਂ ਸਜਾ ਭੁਗਤਣ ਤੋਂ ਬਾਅਦ ਸੰਭਾਵਿਤ ਹੈ ਕਿ ਸਤਿੰਦਰ ਸਿੰਘ ਨੂੰ ਡਿਪੋਰਟ ਵੀ ਕੀਤਾ ਜਾਏ।ਮਾਮਲੇ ਦੀ ਸ਼ੁਰੂਆਤ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਸਤਿੰਦਰ ਨੇ ਪੀੜਿਤ ਮਹਿਲਾ ਯਾਤਰੀ ਤੇ ਉਸਦੀ ਸਾਥਣ ਨੂੰ ਨਸਲੀ ਵਿਤਕਰਾ ਕਰਨ ਦਾ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਝੂਠ ਜਿਆਦਾ ਚਿਰ ਨਾ ਚੱਲ ਸਕਿਆ ਤੇ ਹੁਣ ਸਾਰਾ ਸੱਚ ਸਾਹਮਣੇ ਆ ਗਿਆ ਹੈ।
  • ਆਸਟ੍ਰੇਲੀਆ ਦੀ ਚਰਚ ਵਿੱਚ ਹੋਏ ਹਮਲੇ ਤੋਂ ਬਾਅਦ ਨਿਊਜੀਲੈਂਡ ਦੇ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ
    ਆਕਲੈਂਡ (ਹਰਪ੍ਰੀਤ ਸਿੰਘ) – ਸਿਡਨੀ ਵਿੱਚ ਬੀਤੇ ਹਫਤੇ ਹੋਏ ਚਰਚ ਵਿੱਚ ਹਮਲੇ ਤੋਂ ਬਾਅਦ, ਜਿਸ ਨੂੰ ਪੁਲਿਸ ਨੇ ਅੱਤਵਾਦੀ ਹਮਲਾ ਦੱਸਿਆ ਸੀ, ਹੁਣ ਨਿਊਜੀਲੈਂਡ ਦੇ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਹ ਅਪੀਲ ਨਿਊਜੀਲੈਂਡ ਵੱਸਦੇ ਮੁਸਲਿਮ ਭਾਈਚਾਰੇ ਨੂੰ ਦ ਫੈਡਰੇਸ਼ਨ ਆਫ ਇਸਲਾਮਿਕ ਅਸੋਸੀਏਸ਼ਨ ਵਲੋਂ ਕੀਤੀ ਗਈ ਹੈ। ਦਰਅਸਲ ਹਮਲੇ ਤੋਂ ਬਾਅਦ ਆਸਟ੍ਰੇਲੀਆ ਭਰ ਵਿੱਚ ਕਈ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਨ, ਜਿਸ ਤੋਂ ਬਾਅਦ ਨਿਊਜੀਲੈਂਡ ਵਿੱਚ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।