ਮੈਲਬੋਰਨ ਦੀ ਕਾਉਂਸਲ ਨੂੰ ਰਬਿਸ਼ ਕੁਲੈਕਸ਼ਨ ਨੂੰ ਵੀਕਲੀ ਤੋਂ ਫੋਰਟਨਾਈਟਲੀ ਕਰਨ ਦਾ ਫੈਸਲਾ ਪੈ ਰਿਹਾ ਮਹਿੰਗਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਨੋਕਸ ਕਾਉਂਸਲ ਦੇ ਰਿਹਾਇਸ਼ੀ ਕਾਉਂਸਲ ਦੇ ਉਸ ਫੈਸਲੇ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ, ਜਿਸ ਵਿੱਚ ਕਾਉਂਸਲ ਨੇ ਰਬਿਸ਼ ਕੁਲੈਕਸ਼ਨ ਨੂੰ ਵੀਕਲੀ ਤੋਂ ਫੋਰਟਨਾਈਟਲੀ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਨਾ ਸਿਰਫ ਆਮ ਰਿਹਾਇਸ਼ੀਆਂ ਵਲੋਂ, ਬਲਕਿ ਕਾਉਂਸਲ ਨੂੰ ਆਪਣੇ ਹੀ ਅਧਿਕਾਰੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਕਾਉਂਸਲ ਨੇ ਇਹ ਫੈਸਲਾ ਬੀਤੇ ਸਾਲ ਜੁਲਾਈ ਵਿੱਚ ਲਿਆ ਸੀ ਤੇ ਹਵਾਲਾ ਦਿੱਤਾ ਸੀ ਕਿ ਵੇਸਟ ਡਿਸਪੋਜ਼ਲ ਦੀ ਵੱਧਦੀ ਕੋਸਟ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ, ਪਰ ਲੋਕਲ ਕਾਉਂਸਲਰ ਡੇਰੇਨ ਪੀਸ ਨੇ ਸਾਫ ਕਹਿ ਦਿੱਤਾ ਹੈ ਕਿ ਕਾਉਂਸਲ ਦਾ ਇਹ ਤਰਕ ਬੇਬੁਨਿਆਦ ਹੈ, ਕਿਉਂਕਿ ਸਿਰਫ 10ਸੈਂਟ ਪ੍ਰਤੀ ਦਿਨ ਦਾ ਖਰਚਾ ਰਿਹਾਇਸ਼ੀਆਂ ਲਈ ਕੋਈ ਜਿਆਦਾ ਨਹੀਂ ਹੈ।