19 ਸਾਲਾ ਮਛੁਆਰੇ ਨੇ ਫੜੀ ਸਭ ਤੋਂ ਮਹਿੰਗੀ ਬਾਰਾਮੁੰਡੀ ਮੱਛੀ, ਜਿੱਤੇ $1 ਮਿਲੀਅਨ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਨਾਰਦਨ ਟੇਰੀਟਰੀ ਦਾ ਰਹਿਣ ਵਾਲਾ 19 ਸਾਲਾ ਮਛੁਆਰਾ ਕੀਗਨ ਪੇਨੇ ਇਸ ਵੇਲੇ ਖੁਸ਼ੀਆਂ ਵਿੱਚ ਫੁੱਲਿਆ ਨਹੀਂ ਸਮਾ ਰਿਹਾ, ਕਿਉਂਕਿ ਕਾਰਨ ਹੈ ਉਸਨੇ ਇਲਾਕੇ ਵਿੱਚ ਹਰ ਸੀਜਨ ਹੋਣ ਵਾਲਾ ਅਜਿਹਾ ਮੱਛੀਆਂ ਫੜਣ ਦਾ ਕੰਪੀਟਿਸ਼ਨ ਜਿੱਤਿਆ ਹੈ, ਜਿਸ ਲਈ ਉਸਨੂੰ $1 ਮਿਲੀਅਨ ਦੀ ਇਨਾਮੀ ਰਾਸ਼ੀ ਹਾਸਿਲ ਹੋਈ ਹੈ ਤੇ ਇਸ ਪੈਸੇ ਨੇ ਉਸਦੇ ਪਰਿਵਾਰ ਦੇ ਦੁੱਖੜੇ ਧੋ ਦਿੱਤੇ ਹਨ, ਉਸਨੇ ਮਾਪਿਆਂ ਦਾ ਘਰ ਦਾ ਕਰਜਾ ਲਾ ਦਿੱਤਾ ਹੈ, ਭੈਣ ਭਰਾਵਾਂ ਦੀ ਪੜ੍ਹਾਈ ਲਈ ਪੈਸੇ ਕੱਢ ਲਏ ਹਨ ਤੇ ਚੈਰਿਟੀ ਲਈ ਵੀ ਹਜਾਰਾਂ ਡਾਲਰ ਦਿੱਤੇ ਹਨ।
ਦਰਅਸਲ ਕੰਪੀਟਿਸ਼ਨ ਵਿੱਚ ਹਰ ਟੈਗ ਕੀਤੀ ਮੱਛੀ ਨੂੰ ਫੜਣ ਲਈ $10,000 ਤੱਕ ਦੀ ਰਾਸ਼ੀ ਹੁੰਦੀ ਹੈ, ਪਰ ਬਾਰਾਮੁੰਡੀ ਮੱਛੀ ਨੂੰ ਫੜਣ ਲਈ $1 ਮਿਲੀਅਨ ਦਾ ਇਨਾਮ ਹੁੰਦਾ ਹੈ, ਭਾਵ ਬਾਰਾਮੁੰਡੀ ਫੜਣਾ ਜੈਕਪੋਟ ਦੇ ਬਰਾਬਰ ਹੁੰਦਾ ਹੈ।