ਨਿਊਜੀਲੈਂਡ ਪੁਲਿਸ ਵਿੱਚ ਭਰਤੀ ਹੋਣ ਦਾ ਸੁਨਿਹਰੀ ਮੌਕਾ!

Spread the love

ਆਕਲੈਂਡ ਵਿੱਚ ਲੱਗਣ ਜਾ ਰਿਹਾ ਵਿਸ਼ੇਸ਼ ਸੈਮੀਨਾਰ
ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਹਾਡਾ ਸੁਪਨਾ ਨਿਊਜੀਲੈਂਡ ਪੁਲਿਸ ਲਈ ਸੇਵਾਵਾਂ ਦੇਣ ਦਾ ਹੈ, ਤਾਂ ਸੁਨਿਹਰੀ ਮੌਕਾ ਆ ਪੁੱਜਾ ਹੈ। ਆਉਂਦੀ 18 ਮਈ ਨੂੰ ਪਾਪਾਟੋਏਟੋਏ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਇਸ ਸਬੰਧੀ ਲੱਗਣ ਜਾ ਰਿਹਾ ਹੈ। ਸਮਾਂ ਸਵੇੇਰੇ 10 ਵਜੇ ਰਹੇਗਾ ਤੇ ਸਥਾਨ ਸ਼੍ਰੀ ਸਵਾਮੀ ਨਾਰਾਯਣ ਟੈਂਪਲ. 10/12 ਵੈਂਟਵਰਥ ਐਵੇਨਿਊ, ਪਾਪਾਟੋਏਟੋਏ।
ਸੈਮੀਨਾਰ ਮੌਕੇ ਤੁਹਾਨੂੰ ਭਰਤੀ ਸਬੰਧੀ ਜਰੂਰੀ ਹਿਦਾਇਤਾਂ, ਪੁਲਿਸ ਅਧਿਕਾਰੀਆਂ ਨਾਲ ਮਿਲਣ ਦਾ ਮੌਕਾ, ਉਨ੍ਹਾਂ ਨਾਲ ਸੁਆਲ-ਜੁਆਬ ਕਰਨ ਦਾ ਮੌਕਾ ਤੇ ਆਪਣੇ ਜਿਹੇ ਹੋਰਾਂ ਉਮੀਦਵਾਰਾਂ ਨਾਲ ਮਿਲਣ ਦਾ ਮੌਕੇ ਮਿਲੇਗਾ। ਸੋ ਪੁੱਜਣਾ ਨਾ ਭੁੱਲਿਓ। ਵਧੇਰੇ ਜਾਣਕਾਰੀ ਲਈ ਕਾਂਸਟੇਬਲ ਮਨਪ੍ਰੀਤ ਰੋਮਾਨਾ ਨਾਲ [email protected] ਇਸ ਈਮੇਲ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।