ਆਕਲੈਂਡ (ਹਰਪ੍ਰੀਤ ਸਿੰਘ) – ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵੈਬਸਾਈਟ ‘ਤੇ ਹੋਏ ਇੱਕ ਸਰਵੇਖਣ ਵਿੱਚ ਨਿਊਜੀਲੈਂਡ ਨੂੰ ਜੈਨ ਜੈਡ ਲਈ ਦੁਨੀਆਂ ਦਾ ਸਭ ਤੋਂ ਸ਼ਾਨਦਾਰ ਮੁਲਕ ਦੱਸਿਆ ਗਿਆ ਹੈ। ਜੈਨ ਜੈਡ 12 ਤੋਂ 27 ਸਾਲ ਉਮਰ ਵਰਗ ਲਈ ਵਰਤਿਆ ਜਾਂਦਾ ਆਧੁਨਿਕ ਸ਼ਬਦ ਹੈ। ਇਸ ਸਰਵੇਖਣ ਵਿੱਚ ਪੜ੍ਹਾਈ, ਕੰਮ ਤੇ ਮਨੋਰੰਜਨ ਨੂੰ 3 ਮੁੱਖ ਮੁੱਦਿਆਂ ਵਜੋਂ ਗਿਣਿਆ ਗਿਆ ਹੈ। ਹਾਲਾਂਕਿ ਇਸ ਤੱਥ ਨਾਲ ਨਿਊਜੀਲੈਂਡ ਰਹਿੰਦੇ ਇਸ ਉਮਰ ਦੇ ਸਾਰੇ ਬੱਚੇ ਇਸ ਤੱਥ ਨਾਲ ਸਹਿਮਤ ਨਹੀਂ ਹਨ, ਪਰ ਬਹੁਤਿਆਂ ਦਾ ਫਿਰ ਵੀ ਮੰਨਣਾ ਹੈ ਕਿ ਨਿਊਜੀਲੈਂਡ ਉਨ੍ਹਾਂ ਲਈ ਸਭ ਤੋਂ ਵਧੀਆ ਦੇਸ਼ ਹੈ।