ਪੰਜਾਬ ਦੀ ਇਹ ਧੀ ਆਸਟ੍ਰੇਲੀਆ ਦੀ ਅੰਡਰ-19 ਟੀਮ ਲਈ ਚੁਣੇ ਜਾਣ ਤੋਂ ਬਾਅਦ ਬਣ ਰਹੀ ਦੂਜਿਆਂ ਲਈ ਪ੍ਰੇਰਣਾਸ੍ਰੋਤ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – 3 ਸਾਲ ਦੀ ਉਮਰ ਵਿੱਚ ਮਾਪਿਆਂ ਨਾਲ ਅਮ੍ਰਿਤਸਰ ਤੋਂ ਆਸਟ੍ਰੇਲੀਆ ਪੁੱਜੀ ਹਸਰਤ ਗਿੱਲ ਦੇੇ ਕੋਚ ਨੇ 11 ਸਾਲ ਦੀ ਉਮਰ ਵਿੱਚ ਹੀ ਪਹਿਚਾਣ ਲਿਆ ਸੀ ਕਿ ਹਸਰਤ ਵਿੱਚ ਕੁਦਰਤੀ ਤੌਰ ‘ਤੇ ਹੀ ਕ੍ਰਿਕੇਟ ਲਈ ਟੈਲੇਂਟ ਭਰਿਆ ਪਿਆ ਹੈ। ਉਸ ਨੇ ਰੋਜਾਨਾ ਘੰਟਿਆਂ ਬੱਧੀ ਮੈਲਬੋਰਨ ਦੇ ਇੰਡੋਰ ਟ੍ਰੈਨਿੰਗ ਸੈਂਟਰ ਦੇ ਨੈੱਟ ‘ਤੇ ਮਿਹਨਤ ਕਰਨੀ ਤੇ ਆਖਿਰਕਾਰ ਬੀਤੇ ਮਹੀਨੇ ਹੋਈ ਸ਼੍ਰੀਲੰਕਾ ਦੀ ਸੀਰੀਜ਼ ਵਿੱਚ ਉਸਦੀ ਮਿਹਨਤ ਨੂੰ ਬੂਰ ਪਿਆ, ਜਦੋਂ ਉਸਨੂੰ ਅੰਡਰ-19 ਟੀਮ ਦਾ ਹਿੱਸਾ ਬਨਣ ਦਾ ਮੌਕਾ ਮਿਲਿਆ। ਸੀਰੀਜ਼ ਵਿੱਚ ਹਸਰਤ ਨੇ ਚੰਗਾ ਪ੍ਰਦਰਸ਼ਨ ਕੀਤਾ।
ਇੰਗਲੈਂਡ ਵਿਰੁੱਧ ਖੇਡਦਿਆਂ ਉਸਨੇ ਬੱਲੇਬਾਜੀ ਤੇ ਗੇਂਦਬਾਜੀ ਦੋਨਾਂ ਵਿੱਚ ਹੀ ਚੰਗਾ ਪ੍ਰਦਰਸ਼ਨ ਕੀਤਾ। ਹਸਰਤ ਨੂੰ ਖੁਸ਼ੀ ਹੈ ਕਿ ਉਹ 2 ਵੱਖੋ-ਵੱਖ ਮੁਲਕਾਂ ਦੇ ਕਲਚਰ ਨੂੰ ਇਸ ਖੇਡ ਰਾਂਹੀ ਪ੍ਰਦਰਸ਼ਿਤ ਕਰਨ ਦਾ ਮਾਣ ਹਾਸਿਲ ਕਰ ਰਹੀ ਹੈ ਤੇ ਇਨ੍ਹਾਂ ਹੀ ਨਹੀਂ ਹਸਰਤ ਦੀ ਇਸ ਉਪਲਬਧੀ ਨੂੰ ਦੇਖਦਿਆਂ ਭਾਈਚਾਰੇ ਤੋਂ ਬਹੁਤ ਕੁੜੀਆਂ ਕ੍ਰਿਕੇਟ ਖੇਡਣ ਲਈ ਪ੍ਰੇਰਿਤ ਹੋ ਰਹੀਆਂ ਹਨ।
ਹੁਣ ਹਸਰਤ ਦੀ ਮਾਤਾ ਜਗਰੂਪ ਕੌਰ ਨੂੰ ਉਸ ਦਿਨ ਦਾ ਇੰਤਜਾਰ ਹੈ, ਜਦੋਂ ਆਸਟ੍ਰੇਲੀਆ ਦੀ ਅੰਤਰ-ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰਨ ਲਈ ਉਸਦੀ ਧੀ ਇੰਡੀਆ ਪੁੱਜੇ।