ਸਿਆਸਤ ਦੀ ਹੋ ਰਹੀ ਕਿਰਦਾਰਕੁਸ਼ੀ ਦੌਰਾਨ ਲੋਕ ਸਭਾ ਚੋਣਾਂ ਵਿੱਚ ਆਮ ਲੋਕਾਂ ਦਾ ਉਤਸ਼ਾਹ ਘਟਿਆ

Spread the love

ਦਿੜ੍ਹਬਾ ਮੰਡੀ,09 ਮਈ ਸਤਪਾਲ ਖਡਿਆਲ

ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਏ ਦਿਨ ਹੋ ਰਹੀਆਂ ਦਲ ਬਦਲੀਆਂ ਨੇ ਲੋਕਾਂ ਦੇ ਮਨ ਖੱਟੇ ਕਰ ਦਿੱਤੇ ਹਨ। ਸ਼ਾਮ ਸਵੇਰੇ ਪਾਰਟੀਆਂ ਬਦਲ ਰਹੇ ਨੇਤਾਵਾਂ ਤੋਂ ਪ੍ਰੇਸ਼ਾਨ ਆਮ ਜਨਤਾ ਦਾ ਇਹਨਾਂ ਚੋਣਾਂ ਵਿਚ ਕੋਈ ਵਧੇਰੇ ਧਿਆਨ ਦਿਖਾਈ ਨਹੀਂ ਦੇ ਰਿਹਾ। ਪਿਛਲੇ ਇਕ ਮਹੀਨੇ ਤੋਂ ਖੇਤੀਬਾੜੀ ਦੇ ਧੰਦੇ ਵਿੱਚ ਰੁੱਝੇ ਲੋਕਾਂ ਨੂੰ ਅੱਜਕਲ੍ਹ ਥੋੜ੍ਹੀ ਫ਼ੁਰਸਤ ਮਿਲੀ ਹੈ। ਪਰ ਇਸ ਦੋਰਾਨ ਪਿੰਡਾ ਵਿੱਚ ਕੋਈ ਵਧੇਰੇ ਜਨ ਸਭਾਵਾਂ ਵਿਚ ਇੱਕਠ ਜਾ ਲੋਕਾਂ ਨੂੰ ਕਿਸੇ ਵਿਸ਼ੇਸ਼ ਨੇਤਾ ਜਾ ਪਾਰਟੀ ਲਈ ਬਹਿਸ ਜਾ ਚਰਚਾ ਕਰਦੇ ਨਹੀਂ ਸੁਣ ਰਹੇ।
ਪਿਛਲੀ ਵਿਧਾਨ ਸਭਾ ਚੋਣ ਵਿਚ ਵੱਡੇ ਮਾਰਜਨ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਲੋਕਾ ਪ੍ਰਤੀ ਵਿਚਰਨ ਦਾ ਸਲੀਕਾ ਵੀ ਆਮ ਜਨਤਾ ਨੂੰ ਚੰਗਾ ਨਹੀਂ ਲੱਗਾ। ਹਾਸ਼ੀਏ ਵਿਚ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਭਾਜਪਾ ਅਤੇ ਆਪਸੀ ਫੁੱਟ ਕਾਰਣ ਫੱਟੜ ਹੋਈ ਕਾਂਗਰਸ ਦੀ ਹਾਲਤ ਵੀ ਨਾਜੁਕ ਹੈ।
ਜਿੰਨਾ ਦੀ ਸੂਬੇ ਵਿਚ ਸਰਕਾਰ ਹੈ ਉਹਨਾਂ ਨੂੰ ਲੱਗਦਾ ਕਿ ਅਸੀਂ ਸਹਿਜੇ ਜਿੱਤ ਜਾਵਾਂਗੇ। ਪਰ ਜਨਤਾ ਦੀ ਚੁੱਪ ਜਿਵੇਂ ਕਹਿੰਦੇ ਵੀ ਖਤਰਨਾਕ ਹੁੰਦੀ ਹੈ ਉਹ ਕੀ ਰੰਗ ਲੈਕੇ ਆਵੇਗੀ। ਕਿਓਕਿ ਲੋਕ ਖੁੱਲ ਕੇ ਇਹ ਨਹੀਂ ਦੱਸ ਰਹੇ ਕਿ ਉਹਨਾਂ ਦਾ ਸਿਆਸੀ ਝੁਕਾਅ ਕਿਧਰ ਹੈ। ਇਹਨਾਂ ਚੋਣਾਂ ਵਿਚ ਸਭ ਤੋਂ ਵਧ ਸਿਆਸੀ ਅਦਲਾ ਬਦਲੀ ਹੋਈ ਹੈ। ਅਜਿਹੇ ਵਿਚ ਫੇਰ ਲੋਕ ਮਨ ਆਈਆਂ ਕਰਦੇ ਹੁੰਦੇ ਹਨ। ਕੋਈ ਕਿੰਨਾ ਵੱਡਾ ਨੇਤਾ ਕਿਸੇ ਵੀ ਪਾਰਟੀ ਵਿਚ ਚਲਾ ਜਾਵੇ, ਪਰ ਵੋਟਰ ਉਸਦੇ ਪਿੱਛੇ ਨਹੀਂ ਜਾ ਰਹੇ। ਲ਼ੋਕ ਸਭਾ ਹਲਕਾ ਸੰਗਰੂਰ ਵਿੱਚ ਬਹੁਤ ਹੀ ਜਬਰਦਸਤ ਮੁਕ਼ਾਬਲਾ ਹੋਣ ਦੀ ਸੰਭਾਵਨਾ ਹੈ। ਪੰਥਕ ਵੋਟ ਦਾ ਰੁਝਾਨ ਜਿੱਥੇ ਸ੍ਰ ਸਿਮਰਨਜੀਤ ਸਿੰਘ ਮਾਨ ਵੱਲ ਦਿਖਾਈ ਦੇ ਰਿਹਾ ਹੈ। ਉੱਥੇ ਅਕਾਲੀ ਦਲ ਬਾਦਲ ਨੂੰ ਆਪਣੇ ਇਕ ਖੇਮੇ ਦੀ ਨਾਰਾਜ਼ਗੀ ਲੈ ਡੁੱਬੇਗੀ। ਦੂਜੇ ਪਾਸੇ ਸ਼ਹਿਰੀ ਖੇਤਰ ਵਿੱਚ ਕਿਸੇ ਸਮੇਂ ਕਾਂਗਰਸ ਦਾ ਕਬਜਾ ਹੁੰਦਾ ਸੀ ਪਰ ਅੱਜ ਆਮ ਆਦਮੀ ਪਾਰਟੀ ਤੇ ਭਾਜਪਾ ਵੀ ਬਰਾਬਰ ਹਿਸੇਦਾਰ ਹੋਵੇਗੀ। ਬਲਕਿ ਅੱਜ ਜਿਆਦਾਤਰ ਹਿੰਦੂਤਵ ਵੋਟ ਭਾਜਪਾ ਵੱਲ ਝੁਕ ਰਹੀ ਹੈ। ਪਿੰਡਾ ਵਿੱਚ ਆਪ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਭਿੜਨਗੇ। ਪਰ ਸਿਆਸੀ ਨੇਤਾਵਾਂ ਵਲੋਂ ਹੋ ਰਹੀ ਦਲ ਬਦਲੀ ਵਿਚ ਲੋਕ ਵੀ ਆਪਸੀ ਭਾਈਚਾਰਿਕ ਸਾਂਝ ਨੂੰ ਪਹਿਲਾ ਵਾਂਗ ਤਾਰ ਤਾਰ ਨਹੀਂ ਕਰਨਗੇ। ਅੱਜ ਲੋਕਾਂ ਦੀ ਧਾਰੀ ਚੁੱਪ ਨੇ ਜਰੂਰੀ ਸਿਆਸੀ ਪਾਰਾ ਵਧਾ ਦਿਤਾ ਹੈ।