ਮੈਲਬੋਰਨ (ਹਰਪ੍ਰੀਤ ਸਿੰਘ) – ਨਿਊ ਸਾਊਥ ਵੇਲਜ਼ ਦੇ ਗ੍ਰੇਟ ਵੈਸਟਰਨ ਹਾਈਵੇਅ ‘ਤੇ ਪੁਲਿਸ ਨੇ ਇਸ ਕਾਰ ਦੇ ਡਰਾਈਵਰ ਨੂੰ ਕਈ ਇਨਫ੍ਰੀਂਜਮੈਂਟ ਨੋਟਿਸ ਜਾਰੀ ਕੀਤੇ ਤੇ ਕਾਰ ਨੂੰ ਸੜਕ ‘ਤੇ ਚੱਲਣ ਦੇ ਅਯੋਗ ਦੱਸਿਆ। ਆਓ ਦੱਸੀਏ ਕੀ ਬਣੇ ਕਾਰਨ!
- ਕਾਰ ਨੂੰ ਜੰਪਰ ਦੇ ਨਾਲ ਚਲਾਇਆ ਜਾ ਰਿਹਾ ਸੀ ਜੋ ਕਿ ਫਰੰਟ ਸੀਟ ‘ਤੇ ਪਈ ਬੈਟਰੀ ਨਾਲ ਜੁੜੇ ਹੋਏ ਸਨ।
- ਕਾਰ ਦਾ ਪਿਛਲਾ ਸ਼ੀਸ਼ਾ ਗੱਤੇ ਦੇ ਨਾਲ ਢਕਿਆ ਹੋਇਆ ਸੀ
- ਕਾਰ ਦੇ ਟਾਇਰ ਬਹੁਤ ਹੀ ਤਰਸਯੋਗ ਹਾਲਤ ਵਿੱਚ ਸਨ।
- ਕਾਰ ਦੀ ਬੈਕਲਾਈਟ ਟੁੱਟੀ ਹੋਈ ਸੀ।
ਇਸ ਤੋਂ ਇਲਾਵਾ ਡਰਾਈਵਰ ਕੋਲ ਲਾਇਸੈਂਸ ਅਤੇ ਇੰਸ਼ੌਰੈਂਸ ਵੀ ਨਹੀਂ ਸਨ, ਜਿਸ ਕਾਰਨ ਇਸ ਕਾਰ ਨੂੰ ਕਈ ਇਨਫ੍ਰੀਂਜਮੈਂਟ ਨੋਟਿਸ ਜਾਰੀ ਕੀਤੇ ਗਏ।