ਹੁਣ ਇੰਡੀਅਨ ਵਿੱਚ ਬੈਠੇ ਧੋਖੇਬਾਜ ਐਜੰਟ ਵੀ ਨੀ ਬਖਸ਼ੇ ਜਾਣੇ

Spread the love

ਇਮੀਗ੍ਰੇਸ਼ਨ ਨਿਊਜੀਲੈਂਡ ਨੇ 2 ਵਿਦੇਸ਼ੀ ਐਜੰਟਾਂ ‘ਤੇ ਕੀਤੀ ਕਾਰਵਾਈ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਨੂੰ ਠੱਗਣ ਵਿੱਚ ਸਭ ਤੋਂ ਅਹਿਮ ਰੋਲ ਵਿਦੇਸ਼ੀ ਧੋਖੇਬਾਜ ਐਜੰਟਾਂ ਦਾ ਵੀ ਹੁੰਦਾ ਹੈ, ਜੋ ਇਹ ਸੋਚਦੇ ਹਨ ਕਿ ਭੋਲੇ-ਭਾਲੇ ਲੋਕਾਂ ਨੂੰ ਠੱਗ ਕੇ ਉਹ ਬੱਚ ਜਾਣਗੇ। ਪਰ ਹੁਣ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵਿਦੇਸ਼ੀ ਐਜੰਟਾਂ ਨੂੰ ਵੀ ਆਪਣੀ ਰਾਡਾਰ ‘ਤੇ ਲੈ ਲਿਆ ਹੈ। ਤਾਜਾ ਮਾਮਲਾ ਥਾਈਲੈਂਡ ਦੇ 2 ਐਜੰਟਾਂ ਦਾ ਹੈ, ਜਿਨ੍ਹਾਂ ‘ਤੇ ਇਮੀਗ੍ਰੇਸ਼ਨ ਨਿਊਜੀਲੈਂਡ ਅਤੇ ਥਾਈਲੈਂਡ ਪੁਲਿਸ ਵਲੋਂ ਸਾਂਝੇ ਰੂਪ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਐਜੰਟਾਂ ‘ਤੇ ਦੋਸ਼ ਸਨ ਕਿ ਇਹ ਨਿਊਜੀਲੈਂਡ ਵੀਜਾ ਲਗਵਾਉਣ ਲਈ ਝੂਠੀਆਂ ਬੈਂਕ ਸਟੇਟਮੈਂਟਾਂ ਤੇ ਹੋਰ ਝੂਠੇ ਕਾਗਜਾਤ ਬਣਾਕੇ ਵੀਜਾ ਫਾਈਲਾ ਲਾਉਂਦੇ ਸਨ। ਆਪਣੇ ਆਪ ਵਿੱਚ ਇਹ ਨਿਵੇਕਲਾ ਮਾਮਲਾ ਹੈ, ਪਰ ਭਵਿੱਖ ਵਿੱਚ ਹੁਣ ਅਜਿਹੇ ਐਜੰਟ ਸਾਵਧਾਨ ਹੋ ਜਾਣ।