ਸਿੱਧੂ ਮੂਸੇ ਵਾਲ਼ਾ ਦੇ ਪਿਤਾ ਅਤੇ ਭਾਈ ਅਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ ਚਰਚਾ ਨੇ ਵਧਾਇਆ ਸਿਆਸੀ ਪਾਰਾ

Spread the love

ਦਿੜ੍ਹਬਾ ਮੰਡੀ,25 ਅਪ੍ਰੈਲ ਸਤਪਾਲ ਖਡਿਆਲ

ਬੀਤੇ ਦਿਨੀਂ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਮੱਚ ਗਈ ਜਦੋਂ ਸੂਤਰਾਂ ਅਨੁਸਾਰ ਇਹ ਖ਼ਬਰ ਨਸਰ ਹੋਈ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਸ੍ਰ ਬਲਕੌਰ ਸਿੰਘ ਨੇ ਬਠਿੰਡਾ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਸ੍ਰੀ ਖੰਡੂਰ ਸਾਹਿਬ ਤੋਂ ਚੋਣ ਲੜਣਗੇ।
ਸਿਆਸੀ ਮਾਹਿਰਾਂ ਅਨੁਸਾਰ ਜੇਕਰ ਸ੍ਰ ਬਲਕੌਰ ਸਿੰਘ ਬਠਿੰਡਾ ਤੋ ਚੋਣ ਲੜਦੇ ਹਨ ਤਾਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਪ ਲਈ ਵੱਡੀ ਸਿਰਦਰਦੀ ਬਣਨਗੇ। ਇਸ ਦੇ ਨਾਲ ਹੀ ਉਹਨਾਂ ਦੇ ਜਿੱਤਣ ਦੇ ਵੀ ਭਰਪੂਰ ਆਸਾਰ ਹਨ। ਕਿਉਕਿ ਪਿਛਲੇ ਸਮੇਂ ਵਿੱਚ ਜਦੋ ਸਿੱਧੂ ਮੂਸੇ ਵਾਲ਼ਾ ਵਿਧਾਨ ਸਭਾ ਦੀ ਚੋਣ ਲੜੇ ਸਨ ਤਾਂ ਉਹ ਆਪ ਊਮੀਦਵਾਰ ਤੋਂ ਹਾਰ ਗਏ ਸਨ। ਜੇਕਰ ਉਹ ਜਿੱਤ ਜਾਂਦੇ ਤਾਂ ਸਾਇਦ ਇਹ ਦਿਨ ਪੰਜਾਬ ਨੂੰ ਨਾ ਦੇਖਣਾ ਪੈਂਦਾ। ਮਲਵਾ ਨੇ ਇਕ ਹੀਰਾ ਖੋ ਲਿਆ ਹੈ। ਅਜਿਹੀ ਗਲਤੀ ਪਂਜਾਬੀ ਦੁਬਾਰਾ ਨਾ ਕਰਨ। ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਸ੍ਰ ਬਲਕੌਰ ਸਿੰਘ ਨੂੰ ਚੋਣ ਲੜਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਨੂੰ ਫਿਲਹਾਲ ਅਫਵਾਹ ਹੀ ਦੱਸਿਆ ਹੈ। ਬਾਕੀ ਸਮੇਂ ਦੇ ਗਰਭ ਵਿੱਚ ਹੈ ਕਿ ਕੀ ਹੋਣਾਂ ਹੈ।
ਦੂਜੈ ਪਾਸੇ ਸਿੱਖ ਸਿਆਸਤ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੇ ਨਾਮ ਦੀ ਚਰਚਾ ਨੇ ਹਲਚਲ ਪੈਦਾ ਕਰ ਦਿੱਤੀ ਹੈ। ਪਿਛਲੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਭਾਈ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਰਿਹਾਅ ਕਰਾਉਣ ਲਈ ਇਹ ਦਾਅ ਵੀ ਖੇਡਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜਦੋਂ ਬੀਬੀ ਖਾਲੜਾ ਸ੍ਰੀ ਖੰਡੂਰ ਸਾਹਿਬ ਤੋਂ ਚੋਣ ਲੜੇ ਸਨ ਤਾਂ ਉਹ ਕਾਂਗਰਸ ਦੇ ਉਮੀਦਵਾਰ ਸ੍ਰ ਜਸਵੀਰ ਸਿੰਘ ਡਿੰਪਾ ਤੋਂ ਵੱਡੇ ਫਰਕ ਨਾਲ ਹਾਰ ਗਏ ਸਨ। ਹੁਣ ਜਦੋਂ ਭਾਈ ਅਮ੍ਰਿਤਪਾਲ ਸਿੰਘ ਖੁਦ ਮੈਦਾਨ ਵਿਚ ਉਤਰਨ ਦੀ ਗੱਲ ਹੋ ਰਹੀ ਹੈ ਤਾਂ ਸਿੱਖ ਸਿਆਸਤ ਨਾਲ ਸਬੰਧਤ ਪਾਰਟੀਆਂ ਉਹਨਾਂ ਨੂੰ ਕਿਹੋ ਜਿਹਾ ਸਮਰਥਨ ਕਰਦੀਆਂ ਹਨ। ਇਹ ਵੀ ਵੱਡਾ ਸਵਾਲ ਹੋਵੇਗਾ। ਪਿਛਲੇ ਸਮੇਂ ਵਿੱਚ ਜਦੋਂ ਬੀਬੀ ਖਾਲੜਾ ਲੜੇ ਸਨ ਤਾਂ ਆਪਣੇ ਆਪ ਨੂੰ ਪੰਥਕ ਜਮਾਤ ਦੱਸਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣਾ ਊਮੀਦਵਾਰ ਮੈਦਾਨ ਵਿਚ ਉਤਾਰਿਆ ਸੀ। ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਬੀਜੇਪੀ ਤੋਂ ਅਲੱਗ ਚੋਣ ਲੜ ਰਹੀ ਅਕਾਲੀ ਦਲ ਬਾਦਲ ਦਾ ਕੀ ਸਟੈਂਡ ਹੋਵੇਗਾ ਇਹ ਵੀ ਦੇਖਣਾ ਹੋਵੇਗਾ।
ਇਹਨਾਂ ਦੋਵੇਂ ਸਖਸ਼ੀਅਤਾਂ ਦੇ ਚੋਣ ਲੜਣ ਦੇ ਚਰਚੇ ਨੇ ਪੰਜਾਬ ਦੀ ਸਿਆਸੀ ਜਮਾਤ ਦਾ ਪਾਰਾ ਜਰੂਰ ਵਧਾ ਦਿਤਾ ਹੈ। ਅਗਲੇ ਦਿਨਾਂ ਵਿਚ ਕੀ ਹੋਵੇਂਗਾ ਇਹ ਸਮੇ ਦੇ ਗਰਭ ਵਿੱਚ ਹੈ।।