ਸ਼ਰਾਬ ਪੀ ਆਪੇ ਤੋਂ ਬਾਹਰ ਹੋਣਾ ਪੰਜਾਬੀ ਨੌਜਵਾਨ ਨੂੰ ਪਿਆ ਮਹਿੰਗਾ, ਸੁਣਾਈ ਗਈ ਸਜਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਹੱਦੋਂ ਵੱਧ ਸ਼ਰਾਬ ਪੀਕੇ ਬੱਚਿਆਂ ਨਾਲ ਬੁਰਾ ਵਰਤਾਰਾ ਕਰਨ ਦੇ ਦੋਸ਼ ਹੇਠ ਪੰਜਾਬੀ ਨੌਜਵਾਨ ਨੂੰ $2000 ਦਾ ਜੁਰਮਾਨਾ, 25 ਘੰਟੇ ਦੀ ਕਮਿਊਨਿਟੀ ਸਰਵਿਸ ਤੇ ਡੇਢ ਸਾਲ ਲਈ ਗੁੱਡ ਬਿਹੇਵੀਅਰ ਆਰਡਰ ਜਾਰੀ ਕੀਤਾ ਗਿਆ ਹੈ।

33 ਸਾਲਾ ਅਭੀਜੀਤ ਸਿੰਘ ਕੈਨਬਰਾ ਦੇ ਬੋਨਰ ਦਾ ਰਹਿਣ ਵਾਲਾ ਹੈ, ਨੇ 2 ਵੱਖੋ-ਵੱਖ ਮੌਕਿਆਂ ‘ਤੇ ਛੋਟੀ ਉਮਰ ਦੇ ਬੱਚਿਆਂ ਨੂੰ ਡਰਾਇਆ-ਧਮਕਾਇਆ ਜਿਸ ਲਈ ਉਸਨੂੰ ਇਹ ਸਜਾ ਸੁਣਾਈ ਗਈ ਹੈ, ਮੌਕੇ ‘ਤੇ ਉਸਨੇ ਕਾਨੂੰਨੀ ਸੀਮਾ ਤੋਂ 6 ਗੁਣਾ ਜਿਆਦਾ ਸ਼ਰਾਬ ਪੀਤੀ ਹੋਈ ਸੀ। ਅਭੀਜੀਤ ਦੀ ਚੰਗੀ ਕਿਸਮਤ ਰਹੀ ਕਿ ਪਹਿਲਾਂ ਇੱਕ ਬੱਚੇ ਸਬੰਧੀ ਉਸਨੂੰ ਭਰਮਾਉਣ ਦੇ ਦੋਸ਼ ਲਾਏ ਗਏ ਸਨ, ਜੋ ਬਾਅਦ ਵਿੱਚ ਬਦਲ ਦਿੱਤੇ ਗਏ, ਜੇਕਰ ਅਜਿਹਾ ਹੁੰਦਾ ਤਾਂ ਇਸ ਦੇ ਗੰਭੀਰ ਨਤੀਜੇ ਅਭੀਜੀਤ ਨੂੰ ਭੁਗਤਣੇ ਪੈਣੇ ਸਨ।