ਸਿੱਖ ਹੈਰੀਟੇਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅੱਜ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਿੱਖ ਹੈਰੀਟੇਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਹੈ, ਇਸ ਮੌਕੇ ਮਾਪਿਆਂ ਤੇ ਸੰਗਤਾਂ ਨੂੰ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ। ਗੁਰਦੁਆਰਾ ਸਾਹਿਬ ਵਿਖੇ ਸਿੱਖ ਹੈਰੀਟੇਜ ਸਕੂਲ ਦੀ ਟੀਮ ਨਿਊਜੀਲੈਂਡ ਰਹਿੰਦੇ ਤੇ ਜੰਮੇ-ਪਲੇ ਬੱਚਿਆਂ ਨੂੰ ਆਪਣੇ ਧਰਮ, ਮਾਂ-ਬੋਲੀ ਤੇ ਆਪਣੇ ਵਿਰਸੇ ਨਾਲ ਜੁੜੇ ਰੱਖਣ ਲਈ ਨਿਰੰਤਰ ਹੀ ਕਾਰਜਸ਼ੀਲ ਰਹੀ ਹੈ ਤੇ ਅਜਿਹੇ ਵਿੱਚ ਭਾਈਚਾਰੇ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਉਹ ਇਸ ਇਨਾਮ ਵੰਡ ਸਮਾਰੋਹ ਵਿੱਚ ਪੁੱਜ ਬੱਚਿਆਂ ਦੀ ਹੌਂਸਲਾਵਧਾਈ ਕੀਤੀ ਜਾਏ। ਸੋ ਆਪ ਸਭ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ। ਸਮਾਂ ਸ਼ਾਮ 2 ਤੋਂ 5 ਵਜੇ ਤੱਕ ਦਾ ਰਹੇਗਾ।