ਸਟੋਰਾਂ ਵਿੱਚੋਂ ਸਮਾਨ ਚੋਰੀ ਕਰਨ ਵਾਲੇ 40% ਆਮ ਆਸਟ੍ਰੇਲੀਆ ਵਾਸੀ

Spread the love

ਸਟੋਰਾਂ ਵਿੱਚੋਂ ਸਮਾਨ ਚੋਰੀ ਕਰਨ ਵਾਲੇ 40% ਆਮ ਆਸਟ੍ਰੇਲੀਆ ਵਾਸੀਬੱਚਿਆਂ ਨਾਲ ਮਾਵਾਂ ਸਟੋਰਾਂ ਵਿੱਚ ਕਰ ਰਹੀਆਂ ਚੋਰੀਆਂ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਸਟੋਰਾਂ ਵਿੱਚ ਚੋਰੀਆਂ ਨੂੰ ਅੰਜਾਮ ਦੇਣ ਵਾਲੇ 40% ਲੋਕ ਆਮ ਆਸਟ੍ਰੇਲੀਆ ਵਾਸੀ ਹੁੰਦੇ ਹਨ, ਜਿਨ੍ਹਾਂ ਦਾ ਕੋਈ ਵੀ ਪੁਲਿਸ ਰਿਕਾਰਡ ਨਹੀਂ ਹੁੰਦਾ, ਬਲਕਿ ਉਹ ਆਮ ਲੋਕ ਹੁੰਦੇ ਹਨ, ਇਨ੍ਹਾਂ ਵਿੱਚ ਕਈ ਵਾਰਾਂ ਮਾਵਾਂ ਬੱਚਿਆਂ ਨਾਲ ਤੇ ਬਹੁਤੇ ਤਾਂ ਪਹਿਲੀ ਵਾਰ ਲੁੱਟਾਂ ਨੂੰ ਅੰਜਾਮ ਦੇਣ ਸਟੋਰਾਂ ਵਿੱਚ ਆਉਂਦੇ ਹਨ ਤੇ ਫੜੇ ਜਾਂਦੇ ਹਨ।
ਵਿਕਟੋਰੀਆ ਪੁਲਿਸ ਐਕਟਿੰਗ ਇੰਸਪੈਕਟਰ ਲਿਉਕ ਹੋਲਮਸ ਅਨੁਸਾਰ ਇਨ੍ਹਾਂ ਲੁੱਟਾਂ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਹੋਣ ਵਾਲਾ ਇਲਾਕਾ ਮੈਲਬੋਰਨ ਸੀਬੀਡੀ ਹੈ, ਜਿੱਥੇ ਬੀਤੇ ਸਾਲ 2000 ਦੇ ਕਰੀਬ ਅਜਿਹੀਆਂ ਲੁੱਟਾਂ ਹੋਈਆਂ, ਉਸਤੋਂ ਬਾਅਦ ਗਰੇਟਰ ਜੀਲੋਂਗ ਤੇ ਤੀਜੇ ‘ਤੇ ਕੇਸੀ ਦਾ ਇਲਾਕਾ ਹੈ, ਜਿੱਥੇ 1000 ਤੋਂ ਵਧੇੇਰ ਅਜਿਹੀਆਂ ਘਟਨਾਵਾਂ ਬੀਤੇ ਸਾਲ ਵਿੱਚ ਵਾਪਰੀਆਂ ਹਨ।