ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਫਿਟਜ਼ਰੋਏ ਸਥਿਤ ਫਿਟਜ਼ਰੋਏ ਪ੍ਰਾਇਮਰੀ ਸਕੂਲ ਵਿਖੇ ਬੀਤੇ ਦਿਨੀਂ ਇੱਕ ਬੱਚਾ ਚੋਰੀ ਕੀਤੇ ਜਾਣ ਦੀ ਘਟਨਾ ਵਾਪਰੀ, ਇਸ ਘਟਨਾ ਨੂੰ ਇੱਕ 35 ਸਾਲਾ ਮਹਿਲਾ ਵਲੋਂ ਅੰਜਾਮ ਦਿੱਤਾ ਗਿਆ ਸੀ। ਮਹਿਲਾ ਸਕੂਲ ਵਿੱਚ ਕਰੀਭ 9 ਵਜੇ ਦਾਖਿਲ ਹੋਈ ਤੇ ਇੱਕ 5 ਸਾਲਾ ਬੱਚੇ ਨੂੰ ਆਪਣੇ ਨਾਲ ਲੈ ਗਈ।
ਮਾਪੇ ਇਸ ਘਟਨਾ ਤੋਂ ਬਾਅਦ ਡਰ ਵਿੱਚ ਵੀ ਹਨ ਅਤੇ ਗੁੱਸੇ ਵਿੱਚ ਵੀ ਹਨ ਕਿ ਕਿਵੇਂ ਇੱਕ ਅਨਜਾਣ ਮਹਿਲਾ ਸਕੂਲ ਵਿੱਚ ਦਾਖਿਲ ਹੋ ਗਈ। ਇਸ ਘਟਨਾ ਨੂੰ ਲੈਕੇ ਮਾਪੇ ਸਕੂਲ ਪ੍ਰਸ਼ਾਸ਼ਣ ਨਾਲ ਖਫਾ ਦਿੱਖ ਰਹੇ ਹਨ।
ਇਸ ਘਟਨਾ ਨੂੰ ਲੈਕੇ ਚੰਗੀ ਖਬਰ ਇਹ ਵੀ ਰਹੀ ਕਿ ਮਹਿਲਾ ਨੂੰ ਸਕੂਲ ਤੋਂ ਕੁਝ ਦੂਰੀ ‘ਤੇ ਬੱਚੇ ਨਾਲ ਜਾਂਦਿਆਂ ਦੇਖ ਇੱਕ ਵਿਅਕਤੀ ਨੂੰ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਨੂੰ ਮੌਕੇ ‘ਤੇ ਬੁਲਾ ਲਿਆ।