ਗਾਇਨੀ ਦੀ ਗੰਭੀਰ ਸੱਮਸਿਆ ਨਾਲ ਲੜ੍ਹ ਰਹੀ ਮਹਿਲਾ ਨੂੰ ਡਾਕਟਰਾਂ ਨੇ ਆਪਰੇਸ਼ਨ ਲਈ ਦਿੱਤਾ ਇੱਕ ਸਾਲ ਦਾ ਸਮਾਂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਹੈਲਥ ਸੈਕਟਰ ਕਰਮਚਾਰੀਆਂ ਤੇ ਸਿਹਤ ਮਾਹਿਰਾਂ ਦੀ ਘਾਟ ਕਾਰਨ ਕਾਫੀ ਦਬਾਅ ਹੇਠ ਹੈ ਤੇ ਇਸਦਾ ਸਿੱਧਾ ਖਮਿਆਜਾ ਨਿਊਜੀਲੈਂਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ, ਬੀਤੇ ਹਫਤੇ ਜਿੱਥੇ ਐਮਰਜੈਂਸੀ ਦੇ ਮਰੀਜ ਨੂੰ ਇਲਾਜ ਲਈ ਕਈ ਘੰਟਿਆਂ ਦੀ ਉਡੀਕ ਦਾ ਮਾਮਲਾ ਸਾਹਮਣੇ ਆਇਆ ਸੀ, ਉੱਥੇ ਹੀ ਵੈਨੀਜ਼ਾ ਹਿਸ਼ਮੈਨ ਨਾਮ ਦੀ ਮਹਿਲਾ ਸਾਹਮਣੇ ਆਈ ਹੈ, ਜਿਸਨੂੰ ਗਾਇਨੀ ਦੀ ਗੰਭੀਰ ਸੱਮਸਿਆ ਕਾਰਨ ਕਾਫੀ ਦਰਦ ਵਿੱਚੋਂ ਗੁਜਰਣਾ ਪੈ ਰਿਹਾ ਹੈ ਤੇ ਉਸ ਦੀਆਂ ਤਕਲੀਫਾਂ ਘਟਾਉਣ ਦੀ ਥਾਂ ਹੈਲਥ ਸੈਕਟਰ ਨੇ ਉਸ ਦੀਆਂ ਤਕਲੀਫਾਂ ਵਿੱਚ ਵਾਧਾ ਕੀਤਾ ਹੈ ਤੇ ਆਪ੍ਰੇਸ਼ਨ ਲਈ ਉਸਨੂੰ ਇੱਕ ਸਾਲ ਦਾ ਸਮਾਂ ਦਿੱਤਾ ਹੈ। ਵੈਨੀਜ਼ਾ ਨੂੰ ਦੱਸਿਆ ਗਿਆ ਸੀ ਕਿ ਉਸਦੀ ਸਿਹਤ ਸੱਮਸਿਆ ਬਹੁਤ ਹੀ ਘੱਟ ਮਹਿਲਾਵਾਂ ਨੂੰ ਹੋਣ ਵਾਲੀ ਦਿੱਕਤਾਂ ਚੋਂ ਇੱਕ ਹੈ, ਪਰ ਜਦੋਂ ਵੈਨੀਜ਼ਾ ਨੇ ਇਸ ਸਬੰਧੀ ਟਿਕਟੋਕ ‘ਤੇ ਵੀਡੀਓ ਪਾਈ ਤਾਂ ਸੈਂਕੜੇ ਉਸ ਜਿਹੀਆਂ ਮਹਿਲਾਵਾਂ ਨੇ ਆਪਣੀ ਵੀ ਸੱਮਸਿਆ ਬਿਆਨ ਕੀਤੀ ਕਿ ਉਨ੍ਹਾਂ ਨੂੰ ਵੀ ਇਹ ਦਿੱਕਤ ਹੈ ਤੇ ਡਾਕਟਰਾਂ ਵਲੋਂ ਇਸ ਨੂੰ ਅਣਗੌਲਿਆ ਜਾ ਰਿਹਾ ਹੈ।