ਆਕਲੈਂਡ ਵਾਲਿਓ ਹੋ ਜਾਓ ਤਿਆਰ, ਸੁਰਾਂ ਦਾ ਸਰਤਾਜ, ਸਤਿੰਦਰ ਸਰਤਾਜ ਆ ਰਿਹਾ ਤੁਹਾਡੇ ਸ਼ਹਿਰ ਆਕਲੈਂਡ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਰਹਿੰਦੇ ਭਾਈਚਾਰੇ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਦਾ ਗਾਇਕ ਸਤਿੰਦਰ ਸਰਤਾਜ ਆਪਣੇ ਨਿਊਜੀਲੈਂਡ ਦੌਰੇ ਲਈ ਇੱਥੇ ਆ ਰਿਹਾ ਹੈ। ਸਤਿੰਦਰ ਸਰਤਾਜ ਦਾ ਸ਼ੋਅ ਆਉਂਦੀ 11 ਮਈ 2024 ਦਿਨ ਸ਼ਨੀਵਾਰ ਨੂੰ ਆਕਲੈਂਡ ਦੇ ਦ ਟਰੱਸਟ ਐਰੀਨਾ ਵਿਖੇ ਹੋਏਗਾ। ਸ਼ੋਅ ਦੀਆਂ ਟਿਕਟਾਂ itcket.co.nz ‘ਤੇ ਆਨਲਾਈਨ ਜਾਕੇ ਹੀ ਖ੍ਰੀਦੀਆਂ ਜਾ ਸਕਦੀਆਂ ਹਨ। ਇਨ੍ਹਾਂ ਹੀ ਨਹੀਂ ਸ਼ੋਅ ਦੇਖਣ ਜਾਣ ਵਾਲਿਆਂ ਸਰੋਤਿਆਂ ਨੂੰ ਇਨਾਮ ਵਿੱਚ ਮਹਿੰਦਰਾ ਐਕਸਯੂਵੀ 700 ਵੀ ਦਿੱਤੀ ਜਾਏਗੀ।