ਮਿਡਲਮੋਰ ਹਸਪਤਾਲ ਵਿੱਚ ਅਚਾਨਕ ਤਬੀਅਤ ਵਿਗੜਣ ਕਾਰਨ ਨੌਜਵਾਨ ਦੀ ਹੋਈ ਮੌਤ

Spread the love

ਘਰਦਿਆਂ ਨੇ ਹਸਪਤਾਲ ਖਿਲਾਫ ਕੀਤੀ ਰਿਪੋਰਟ
ਆਕਲੈਂਡ (ਹਰਪ੍ਰੀਤ ਸਿੰਘ) – ਹਾਦਸੇ ਦਾ ਸ਼ਿਕਾਰ ਹੋਏ 22 ਸਾਲਾ ਨੌਜਵਾਨ ਦੀ ਮਿਡਲਮੋਰ ਹਸਪਤਾਲ ਵਿੱਚ ਅਚਾਨਕ ਸਿਹਤ ਵਿਗੜਣ ਕਾਰਨ ਮੌਤ ਹੋਣ ਤੋਂ ਬਾਅਦ, ਹੁਣ ਨੌਜਵਾਨ ਦੇ ਘਰਦਿਆਂ ਨੇ ਹਸਪਤਾਲ ਖਿਲਾਫ ਨੌਜਵਾਨ ਜੇਡਨ ਬਾਰਨੇਟ ਦੀ ਸਿਹਤ ਸਬੰਧੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਦਰਅਸਲ ਇੱਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਜੇਡਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪਰ ਅਚਾਨਕ ਇੱਕ ਦਿਨ ਸਿਹਤ ਵਿਗੜਣ ਕਾਰਨ ਉਸਦੀ ਮੌਤ ਹੋ ਗਈ। ਹਸਪਤਾਲ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ ਤੇ ਮਾਮਲਾ ਇਸ ਵੇਲੇ ਕੋਰੋਨਰ ਦੀ ਛਾਣਬੀਣ ਅਧੀਨ ਹੈ।