ਕੜਾਕੇ ਦੀ ਠੰਢ ਲਈ ਹੋ ਜਾਓ ਤਿਆਰ!

Spread the love

ਅੱਜ ਨਿਊਜੀਲੈਂਡ ਵਿੱਚ ਰਿਕਾਰਡਤੋੜ -7.5 ਡਿਗਰੀ ਸੈਲਸੀਅਸ ਤਾਪਮਾਨ ਹੋਇਆ ਦਰਜ
ਆਕਲੈਂਡ (ਹਰਪ੍ਰੀਤ ਸਿੰਘ) – ਨੀਵਾ ਵੈਦਰ ਫੋਰਕਾਸਟ ਅਨੁਸਾਰ ਅੱਜ ਨਿਊਜੀਲੈਂਡ ਵਿੱਚ ਇਸ ਸੀਜ਼ਨ ਦਾ ਸਭ ਤੋਂ ਘੱਟ -7.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ ਇਹ ਤਾਪਮਾਨ ਲੇਕ ਟੀਕੋਪੋ ਵਿਖੇ ਦਰਜ ਕੀਤਾ ਗਿਆ ਹੈ। ਪਰ ਨਾਲ ਹੀ ਨੀਵਾ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਆਉਂਦੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵੀ ਗਿਰਾਵਟ ਦੇਖਣ ਨੂੰ ਮਿਲੇਗੀ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਤਾਪਮਾਨ ਵਿੱਚ ਹੋਰ ਵੀ ਜਿਆਦਾ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਆਕਲੈਂਡ ਵਿੱਚ ਅੱਜ 2.6 ਡਿਗਰੀ ਤਾਪਮਾਨ ਦਰਜ ਹੋਇਆ ਹੈ, ਪਰ ਇਹ ਤਾਪਮਾਨ ਜਲਦ ਹੀ 1 ਡਿਗਰੀ ਤੱਕ ਪੁੱਜ ਜਾਏਗਾ।