ਕੀ ਤੁਹਾਨੂੰ ਵੀ ਆਈ ਵੂਲਵਰਥਸ ਦੀ ਇਨਾਮ ਜਿੱਤਣ ਵਾਲੀ ਈਮੇਲ?

Spread the love

ਵੂਲਵਰਥਸ ਨੇ ਹਜਾਰਾਂ ਨਿਊਜੀਲੈਂਡ ਵਾਸੀਆਂ ਨੂੰ ਭੇਜੀ ਈਮੇਲ
ਆਕਲੈਂਡ (ਹਰਪ੍ਰੀਤ ਸਿੰਘ) – ਕੀ ਤੁਹਾਨੂੰ ਵੀ ਵੂਲਵਰਥਸ ਨਿਊਜੀਲੈਂਡ ਨੇ ਈਮੇਲ ਭੇਜੀ ਹੈ, ਜਿਸ ਵਿੱਚ ਦੱਸਿਆ ਗਿਆ ਹੋਏ ਕਿ ਤੁਸੀਂ ਬਿੱਗ ਨਾਈਟ ਪ੍ਰਾਈਜ਼ ਡਰਾਅ ਤਹਿਤ ਇਨਾਮ ਜਿੱਤਿਆ ਹੈ, ਵੈਸੇ ਤਾਂ ਇਸ ਈਮੇਲ ਨੂੰ ਹਾਸਿਲ ਕਰਨ ਵਾਲਾ ਹਰ ਕੋਈ ਸ਼ਖਸ ਬਹੁਤ ਖੁਸ਼ ਹੋਇਆ ਹੋਏਗਾ, ਪਰ ਦੱਸਦੀਏ ਕਿ ਈਮੇਲ ਗਿਣੇ-ਚੁਣੇ ਗ੍ਰਾਹਕਾਂ ਲਈ ਹੀ ਸੀ ਤੇ ਵੂਲਵਰਥਸ ਨੇ ਤਾਂ ਇਹ ਈਮੇਲ ਗਲਤੀ ਨਾਲ 80,000 ਗ੍ਰਾਹਕਾਂ ਨੂੰ ਭੇਜ ਦਿੱਤੀ, ਜਦਕਿ ਅਸਲ ਵਿੱਚ ਸਿਰਫ 1000 ਗ੍ਰਾਹਕਾਂ ਨੂੰ ਹੀ ਭੇਜੀ ਜਾਣੀ ਸੀ। ਇਸ ਲਈ ਵੂਲਵਰਥਸ ਨੇ ਖਿਮਾ ਵੀ ਮੰਗੀ ਹੈ।
ਪਰ ਚੰਗੀ ਖਬਰ ਇਹ ਵੀ ਹੈ ਕਿ ਜਿਨ੍ਹਾਂ ਗ੍ਰਾਹਕਾਂ ਨੂੰ ਇਹ ਈਮੇਲ ਗਲਤੀ ਨਾਲ ਮਿਲੀ ਹੈ, ਉਨ੍ਹਾਂ ਨੂੰ 500 ਰੀਵਾਰਡਸ ਪੋਇੰਟ ਦੇਣ ਦੀ ਗੱਲ ਕਹੀ ਗਈ ਹੈ।