ਨਿਊਜੀਲੈਂਡ ਵਾਸੀਆਂ ਨੂੰ ਕੱਲ ਸਵੇਰੇ ਬਿਜਲੀ ਦੀ ਘੱਟ ਵਰਤੋਂ ਕਰਨ ਦੀ ਸਲਾਹ!

Spread the love

ਦੇਸ਼ ਭਰ ਵਿੱਚ ਬਿਜਲੀ ਦੀ ਹੋਈ ਕਮੀ
ਆਕਲੈਂਡ (ਹਰਪ੍ਰੀਤ ਸਿੰਘ) – ਅਚਾਨਕ ਪੈਣੀ ਸ਼ੁਰੂ ਹੋਈ ਕੜਾਕੇ ਦੀ ਠੰਢ ਕਾਰਨ ਨਿਊਜੀਲੈਂਡ ਭਰ ਵਿੱਚ ਬਿਜਲੀ ਦੀ ਕਿੱਲਤ ਪੈਦਾ ਹੋ ਗਈ ਹੈ ਤੇ ਇਸੇ ਲਈ ਨਿਊਜੀਲੈਂਡ ਵਾਸੀਆਂ ਨੂੰ ਕੱਲ ਸਵੇਰੇ 7 ਵਜੇ ਤੋਂ 9 ਵਜੇ ਤੱਕ ਘੱਟ ਬਿਜਲੀ ਵਰਤਣ ਦੀ ਸਲਾਹ ਹੈ।
ਟ੍ਰਾਂਸਪਾਵਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸਵੇਰੇ 7 ਤੋਂ 9 ਵਜੇ ਦੇ ਵਿਚਾਲੇ ਬਿਜਲੀ ਦੀ ਕਮੀ ਰਹੇਗੀ, ਜਿਸ ਕਾਰਨ ਇਹ ਸਲਾਹ ਜਾਰੀ ਕੀਤੀ ਗਈ ਹੈ। ਦਰਅਸਲ ਅਚਾਨਕ ਵਧੀ ਠੰਢ ਦੇ ਕਾਰਨ ਇਹ ਸੱਮਸਿਆ ਪੈਦਾ ਹੋਈ ਹੈ।