ਨਿਊਜੀਲੈਂਡ ਵਾਲਿਓ, ਸਤਿੰਦਰ ਸਰਤਾਜ ਨੂੰ ਦੇਖਣ ਆਓ ਤੇ ਮਹਿੰਦਰਾ ਦੀ ਗੱਡੀ ਜਿੱਤਕੇ ਲੈ ਜਾਓ!

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਰਹਿੰਦੇ ਭਾਈਚਾਰੇ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਦਾ ਗਾਇਕ ਸਤਿੰਦਰ ਸਰਤਾਜ ਆਪਣੇ ਨਿਊਜੀਲੈਂਡ ਦੌਰੇ ਲਈ ਇੱਥੇ ਇੱਥੇ ਪੁੱਜ ਗਿਆ ਹੈ।
ਸਤਿੰਦਰ ਸਰਤਾਜ ਦਾ ਸ਼ੋਅ ਆਉਂਦੀ 11 ਮਈ 2024 ਦਿਨ ਸ਼ਨੀਵਾਰ ਨੂੰ ਆਕਲੈਂਡ ਦੇ ਦ ਟਰੱਸਟ ਐਰੀਨਾ ਵਿਖੇ ਹੋਏਗਾ। ਸ਼ੋਅ ਦੀਆਂ ਟਿਕਟਾਂ itcket.co.nz ‘ਤੇ ਆਨਲਾਈਨ ਜਾਕੇ ਹੀ ਖ੍ਰੀਦੀਆਂ ਜਾ ਸਕਦੀਆਂ ਹਨ। ਇਨ੍ਹਾਂ ਹੀ ਨਹੀਂ ਸ਼ੋਅ ਦੇਖਣ ਜਾਣ ਵਾਲਿਆਂ ਸਰੋਤਿਆਂ ਨੂੰ ਇਨਾਮ ਵਿੱਚ ਮਹਿੰਦਰਾ ਐਕਸਯੂਵੀ 700 ਵੀ ਦਿੱਤੀ ਜਾਏਗੀ।

ਦੱਸਦੀਏ ਕਿ ਨਿਯਮਾਂ ਤਹਿਤ ਮਹਿੰਦਰਾ ਐਕਸਯੂਵੀ 700 ਸਿਰਫ ਉਸੇ ਵਿਜੈਤਾ ਨੂੰ ਦਿੱਤੀ ਜਾਏਗੀ ਜੋ ਮੌਕੇ ‘ਤੇ ਮੌਜੂਦ ਰਹੇਗਾ, ਅਜਿਹਾ ਨਾ ਹੋਣ ਦੀ ਹਾਲਤ ਵਿੱਚ ਡਰਾਅ ਅਗਲੇ ਜੈਤੂ ਦੇ ਨਾਮ ਕਰ ਦਿੱਤਾ ਜਾਏਗਾ।