ਫਾਇਨਾਂਸ ਮਨਿਸਟਰ ਨਿਕੋਲਾ ਵਿਲਿਸ, ਨਿਊਜੀਲੈਂਡ ਵਾਸੀਆਂ ਲਈ ਲੈਕੇ ਆਏ ਚੰਗੀ ਖਬਰ!

Spread the love

83% ਨਿਊਜੀਲੈਂਡ ਵਾਸੀਆਂ ਨੂੰ ਮਿਲੇਗੀ ਇਨਕਮ ਟੈਕਸਾਂ ਵਿੱਚ ਕਟੌਤੀ
ਆਕਲੈਂਡ (ਹਰਪ੍ਰੀਤ ਸਿੰਘ) – ਫਾਇਨਾਂਸ ਮਨਿਸਟਰ ਨਿਕੋਲਾ ਵਿਲਿਸ ਨੇ ਬਜਟ 2024 ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਸਾਫ ਕਰ ਦਿੱਤਾ ਹੈ ਕਿ ਬਜਟ ਉਨ੍ਹਾਂ ‘ਤੇ ਕਿਸੇ ਵੀ ਤਰ੍ਹਾਂ ਦਾ ਵਾਧੂ ਦਾ ਬੋਝ ਨਹੀਂ ਪਾਏਗਾ, ਬਲਕਿ ਉਨ੍ਹਾਂ 83% ਨਿਊਜੀਲੈਂਡ ਵਾਸੀਆਂ ਨੂੰ ਇਨਕਮ ਟੈਕਸਾਂ ਵਿੱਚ ਕਟੌਤੀ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਬੀਤੀਆਂ ਸਰਕਾਰਾਂ ਦੇ ਬਜਟਾਂ ਨਾਲੋਂ ਇਹ ਬਜਟ ਵੱਖਰਾ ਹੋਏਗਾ, ਕਿਉਂਕਿ ਇਸ ਬਜਟ ਦਾ ਮਕਸਦ ਨਿਊਜੀਲੈਂਡ ਵਾਸੀਆਂ ਨੂੰ ਰਾਹਤ ਦਿੰਦਿਆਂ, ਜਰੂਰੀ ਕੰਮਾਂ ਨੂੰ ਸਿਰੇ ਚੜਾਉਣਾ ਹੋਏਗਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਜਿਆਦਾ ਵੱਡੇ ਖਰਚਿਆਂ ‘ਤੇ ਧਿਆਨ ਨਹੀਂ ਦਿੱਤਾ ਗਿਆ ਹੈ।