ਵੂਲਵਰਥਸ ਨੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਟਾਫ ਨੂੰ ਕੈਮਰਿਆਂ ਨਾਲ ਕੀਤਾ ਤੈਨਾਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੂਲਵਰਥਸ ਨੇ ਸਟਾਫ ਲਈ ਬੋਡੀ ਕੈਮ ਵਰਤੋਂ ਦਾ ਫੈਸਲਾ ਲਿਆ ਹੈ, ਇਹ ਫੈਸਲਾ ਨਿਊਜੀਲੈਂਡ ਦੇ 191 ਸਟੋਰਾਂ ਵਿੱਚ ਲਾਗੂ ਕੀਤਾ ਜਾਏਗਾ।
ਵੂਲਵਰਥਸ ਨੇ ਇਸ ਤੋਂ ਪਹਿਲਾਂ ਆਪਣੇ 17 ਸਟੋਰਾਂ ਵਿੱਚ ਬੋਡੀ ਕੈਮ ਲਾਉਣ ਦਾ ਟ੍ਰਾਇਲ ਕੀਤਾ ਸੀ, ਜਿਸ ਤੋਂ ਬਾਅਦ ਸਟਾਫ ਨੇ ਵਧੇਰੇ ਸੁਰੱਖਿਅਤ ਮਹਿਸੂਸ ਕੀਤਾ ਸੀ ਤੇ ਸਟਾਫ ‘ਤੇ ਹਮਲੇ ਦੀਆਂ ਘਟਨਾਵਾਂ ਵੀ ਕਾਫੀ ਘਟੀਆਂ ਸਨ। ਇਹ ਕੈਮਰੇ ਗਰਦਨ ਨਜਦੀਕ ਪਹਿਣੇ ਜਾਂਦੇ ਹਨ ਤੇ ਸਕਿਓਰਟੀ ਇੰਸੀਡੈਂਟ ਮੌਕੇ ਹੀ ਚਾਲੂ ਕੀਤੇ ਜਾਂਦੇ ਹਨ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਵੂਲਵਰਥ ਨੇ $45 ਮਿਲੀਅਨ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਹੈ।