ਆਸਟ੍ਰੇਲੀਆ ਦੀ ਇਹ ਯੂਨਿਵਰਸਿਟੀ ਇੰਡੀਆ ਵਿੱਚ ਖੋਲਣ ਜਾ ਰਹੀ ਆਪਣਾ ਕੈਂਪਸ

Spread the love

ਵਿਦਿਆਰਥੀਆਂ ਦਾ ਆਸਟ੍ਰੇਲੀਆ ਸੈੱਟ ਹੋਣਾ ਹੋਏਗਾ ਸੁਖਾਲਾ
ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀ ਵੁਲਨਗੋਂਗ ਯੂਨੀਵਰਸਿਟੀ ਜਲਦ ਹੀ ਆਪਣਾ ਨਵਾਂ ਕੈਂਪਸ ਇੰਡੀਆ ਵਿੱਚ ਖੋਲਣ ਜਾ ਰਹੀ ਹੈ। ਯੂਨੀਵਰਸਿਟੀ ਵਾਈਸ ਚਾਂਸਲਰ ਤੇ ਪ੍ਰੈਜੀਡੈਂਟ ਡਾਕਟਰ ਪੈਟਰੀਸ਼ੀਆ ਡੇਵਿਡਸਨ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਇੰਡੀਆ ਤੋਂ ਵਿਦਿਆਰਥੀ ਪੁੱਜਦੇ ਹਨ, ਜੋ ਇੱਥੇ ਉਚੇਰੀ ਵਿੱਦਿਆ ਹਾਸਿਲ ਕਰਕੇ ਆਸਟ੍ਰੇਲੀਆ ਵਿੱਚ ਆਪਣਾ ਭਵਿੱਖ ਉਸਾਰਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪਸ ਗੁਜਰਾਤ ਵਿੱਚ ਖੋਲਿਆ ਜਾਏਗਾ ਤੇ ਉੱਥੇ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਆਪਣਾ ਭਵਿੱਖ ਬਨਾਉਣ ਦਾ ਸੁਪਨਾ ਪੂਰਾ ਕਰਨ ਵਿੱਚ ਵੀ ਮੱਦਦ ਮਿਲੇਗੀ।