ਮਹਿਲਾ ਦੀ ਮਿਲੀ ਮ੍ਰਿਤਕ ਦੇਹ ਤੋਂ ਬਾਅਦ ਵਲੰਿਗਟਨ ਪੁਲਿਸ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਰਾਬਤਾ ਕਾਇਮ ਕਰਨ ਦੀ ਕਹੀ ਗੱਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਵਲੰਿਗਟਨ ਦੀ ਮਹਾਇਨਾ ਹਾਰਬਰ ‘ਤੇ ਬੀਤੇ ਦਿਨੀਂ ਸਵੇਰੇ ਇੱਕ ਮਹਿਲਾ ਦੀ ਮ੍ਰਿਤਕ ਦੇਹ ਮਿਲੀ ਸੀ, ਜਿਸ ਦੀ ਉਮਰ 60 ਤੋਂ 70 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਪੁਲਿਸ ਨੂੰ ਅਜੇ ਤੱਕ ਮਹਿਲਾ ਦੀ ਸ਼ਨਾਖਤ ਨਹੀਂ ਹੋਈ ਹੈ ਤੇ ਇਸੇ ਲਈ ਪੁਲਿਸ ਨੇ ਵਲੰਿਗਟਨ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਉਮਰ ਵਰਗ ਨਾਲ ਸਬੰਧਤ ਆਪਣੇ ਰਿਸ਼ਤੇਦਾਰਾਂ ਤੇ ਨਜਦੀਕੀਆਂ ਨਾਲ ਸੰਪਰਕ ਕਰਨ ਤਾਂ ਜੋ ਮ੍ਰਿਤਕ ਮਹਿਲਾ ਦੀ ਪਹਿਚਾਣ ਵਿੱਚ ਮੱਦਦ ਹੋ ਸਕੇ। ਪੁਲਿਸ ਨੇ ਯੋਰਕ ਬੇਅ ਦੇ ਇਲਾਕੇ ਵਿੱਚ ਬੀਤੇ ਦਿਨੀਂ ਸਵੇਰੇ 6 ਵਜੇ ਤੋਂ 8 ਵਜੇ ਦੇ ਵਿਚਾਲੇ ਘੁੰਮਣ ਗਏ ਰਿਹਾਇਸ਼ੀਆਂ ਨੂੰ ਵੀ ਮੱਦਦ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਹੈ।